ਆਗਾਮੀ ਵਿਧਾਨ ਸਭਾ ਦੀਆ ਚੋਣਾਂ ਦੇ ਮੱਦੇ ਨਜ਼ਰ ਪ੍ਰਜਾਪਤ ਨੌਜਵਾਨ ਸਭਾ ਹੋਈ ਲਾਮਬੰਦ

ਮੋਗਾ, 31 ਜਨਵਰੀ (ਜਸ਼ਨ)  ਪ੍ਰਜਾਪਤ ਨੌਜਵਾਨ ਸਭਾ ਦੀ ਇੱਕ ਖਾਸ ਮੀਟਿੰਗ ਚੌਧਰੀ ਖੁਸ਼ੀ ਰਾਮ,ਚੇਅਰਮੈਨ ਅਜੀਤ ਵਰਮਾ ਐਡਵੋਕੇਟ ਅਤੇ ਪ੍ਰਧਾਨ ਮੋਹਿੰਦਰ ਕੁਮਾਰ ਦੀ ਅਗਵਾਈ ਹੇਠ ਪ੍ਰਜਾਪਤ ਧਰਮਸ਼ਾਲਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਾਬੂ ਰਾਮ ਜਨਰਲ ਸੱਕਤਰ ਨੇ ਕਿਹਾ ਕਿ ਆਉਣ ਵਾਲੀ ਵਿਧਾਨ ਸਭਾ ਦੀਆ ਚੋਣਾਂ ਲਈ ਸਾਨੂੰ ਲਾਮਬੰਦ ਹੋਣ ਦੀ ਲੋੜ ਹੈ l ਇਸ ਮੌਕੇ ਸੀਨੀਅਰ ਮੈਂਬਰ ਜੈ ਚੰਦ ਬੇਵਾਲ,ਵਿਜੈ ਕੁਮਾਰ ਅਤੇ ਹੰਸਰਾਜ ਨੇ ਕਿਹਾ ਕਿ ਪ੍ਰਜਾਪਤ ਸਮਾਜ ਨੂੰ ਹਰ ਵਾਰੀ ਰਾਜਨੀਤਿਕ ਪਾਰਟੀ ਵਲੋਂ ਵਰਤਿਆ ਜਾਂਦਾ ਆ ਰਿਹਾ ਹੈ ਅਤੇ ਚੋਣਾਂ ਤੋਂ ਬਾਅਦ ਸਾਡੇ ਸਮਾਜ ਦੀ ਕੋਈ ਸਾਰ ਨਹੀਂ ਲਈ ਜਾਂਦੀ । ਚੇਅਰਮੈਨ ਅਜੀਤ ਵਰਮਾ ਨੇ ਸਾਰੇ ਪ੍ਰਜਾਪਤ ਸਮਾਜ ਨੂੰ ਇੱਕ ਜੁੱਟ ਹੋਣ ਦੀ ਅਪੀਲ ਕੀਤੀ l ਇਸ ਮੌਕੇ ਖਜ਼ਾਨਚੀ ਸੱਤਪਾਲ, ਚਮਨ ਲਾਲ, ਸ਼ਰਣ ਦਾਸ, ਜੁਗਰਾਜ, ਰਾਜ ਕੁਮਾਰ,ਵੀਰੂ ਠੇਕੇਦਾਰ ,ਸੁਰੇਸ਼ ਕੁਮਾਰ,ਨੱਥੂ ਰਾਮ ਆਦਿ ਹਾਜ਼ਰ ਸਨ।