ਬਰਜਿੰਦਰ ਸਿੰਘ ਬਰਾੜ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਉਪਰੰਤ ਕੀਤਾ ਵੱਡਾ ਐਲਾਨ
ਮੋਗਾ, 30 ਜਨਵਰੀ (ਜਸ਼ਨ): ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਬਰਾੜ ਨੇ ਚੋਣਕਾਰ ਅਫਸਰ / ਐੱਸ ਡੀ ਐੱਮ ਸ. ਸਤਵੰਤ ਸਿੰਘ ਦੇ ਦਫਤਰ ਵਿਚ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਉਪਰੰਤ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਾਰਜਸ਼ੀਲ ਰਹਿਣ ਵਾਸਤੇ ਵਚਨਬੱਧ ਅਕਾਲੀ-ਬਸਪਾ ਗਠਜੋੜ ਦਾ ਟੀਚਾ ਇਕ ਵਾਰ ਵਿਚ 25 ਹਜ਼ਾਰ ਲੋਕਾਂ ਨੂੰ ਮੁਹਾਰਤੀ ਸਿਖਲਾਈ ਦੇਣਾ ਹੈ, ਇਸ ਲਈ ਸਨਅੱਤੀ ਕੇਂਦਰ ਵਿਚ 200 ਏਕੜ ਜ਼ਮੀਨ ’ਤੇ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ, ਤਾਂ ਜੋ ਨੌਜਵਾਨਾਂ ਦਾ ਹੁਨਰ ਵਿਕਾਸ ਕੀਤਾ ਜਾ ਸਕੇ। ਇਸ ਮੰਤਵ ਨੂੰ ਅਮਲੀ ਜਾਮਾ ਪਾਉਣ ਵਾਸਤੇ ਮੋਟਰ ਸਾਈਕਲ, ਸਾਈਕਲ ਤੇ ਹੌਜ਼ਰੀ ਸਮੇਤ ਹੋਰਨਾਂ ਵੱਖ-ਵੱਖ ਉਦਯੋਗਾਂ ਨਾਲ ਤਾਲਮੇਲ ਕੀਤਾ ਜਾਵੇਗਾ ਤਾਂ ਜੋ ਉਪਰੋਕਤ ਖੇਤਰ 'ਚ ਕੰਮ ਕਰਨ ਵਾਲੇ ਵਰਕਰਾਂ ਨੂੰ ਸਿਖਲਾਈ ਦਿੱਤੀ ਜਾ ਸਕੇ।