ਫੌਜੀ ਦੀ ਧੀ ਡਾ. ਅਮਨਦੀਪ ਕੌਰ ਅਰੋੜਾ ਨੇ ਸਕੂਟਰੀ ਤੇ ਜਾਕੇ ਨਾਮਜ਼ਦਗੀ ਕਾਗਜ਼ ਭਰੇ
ਮੋਗਾ, 29 ਜਨਵਰੀ (ਜਸ਼ਨ):ਹਲਕਾ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਕੌਰ ਅਰੋੜਾ ਨੇ ਆਵਦੇ ਨਾਮਜਾਦਗੀ ਫਾਰਮ ਬੜੇ ਹੀ ਨਿਵੇਕਲੇ ਅਤੇ ਸਾਦੇ ਢੰਗ ਨਾਲ ਅਕਟਿਵਾ ਸਕੂਟਰੀ ਤੇ ਜਾਕੇ ਚੋਣ ਅਧਿਕਾਰੀ ਕਮ ਐਸ.ਡੀ.ਐਮ.ਕੋਲ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ।ਇਸ ਮੌਕੇ ਉਨ੍ਹਾਂ ਦੇ ਨਾਲ ਕਵਰਿੰਗ ਉਮੀਦਵਾਰ ਉਹਨਾਂ ਦੀ ਕਰੀਬੀ ਪੂਨਮ ਨਾਰੰਗ ਵਲੋਂ ਵੀ ਕਾਗਜ ਦਾਖਲ ਕਰਵਾਏ ਗਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਮੁੱਚੇ ਹਲਕੇ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਉਹਨਾਂ ਨੂੰ ਪ੍ਰਮਾਤਮਾ ਤੇ ਪੂਰਾ ਭਰੋਸਾ ਹੈ ਕਿ ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ ਅਤੇ ਪੰਜਾਬ ਨੂੰ ਉਹਨਾਂ ਦਾ ਹਰਮਨ ਪਿਆਰਾ ਸੀ. ਐਮ. ਭਗਵੰਤ ਮਾਨ ਮਿਲੇਗਾ । ਉਹਨਾਂ ਕਿਹਾ ਕਿ ਇਸ ਵਾਰ ਹਲਕਾ ਮੋਗਾ ਤੋਂ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗ। ਇਸ ਮੌਕੇ ਅਜੈ ਸ਼ਰਮਾ, ਨਰਿੰਦਰ ਚਾਹਲ, ਅਨਿਲ ਸ਼ਰਮਾ, ਹਰਜਿੰਦਰ ਰੋਡੇ, ਬਲਜੀਤ ਚਾਨੀ, ਜਗਸੀਰ ਹੁੰਦਲ, ਨਵਦੀਪ ਵਾਲੀਆ, ਅਮਨ ਰਖਰਾ, ਨਰੇਸ਼ ਚਾਵਲਾ ਅਤੇ ਹੋਰ 'ਆਪ' ਆਗੂ ਮਜੂਦ ਸਨ।