ਭਾਜਪਾ ਉਮੀਦਵਾਰ ਐਲਾਨੇ ਜਾਣ ਉਪਰੰਤ ਮੋਗਾ ਪਹੁੰਚਣ ’ਤੇ ਵਿਧਾਇਕ ਡਾ: ਹਰਜੋਤ ਕਮਲ ਦਾ ਮੋਗਾ ਦੇ ਲੋਕਾਂ ਨੇ ਢੋਲ ਢਮੱਕੇ ਨਾਲ ਕੀਤਾ ਸਵਾਗਤ ,ਸਮੁੱਚੇ ਭਾਜਪਾ ਪਰਿਵਾਰ ਨੇ ਵਿਧਾਇਕ ਨੂੰ ਦਿੱਤੀਆਂ ਵਧਾਈਆਂ,ਹਰਜੋਤ ਫਿਰ ਹੋਏ ਭਾਵੁਕ

ਮੋਗਾ, 27 ਜਨਵਰੀ (ਜਸ਼ਨ ): ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਐਲਾਨੀ ਲਿਸਟ ਮੁਤਾਬਕ ਵਿਧਾਇਕ ਡਾ: ਹਰਜੋਤ ਕਮਲ ਨੂੰ ਮੋਗਾ ਹਲਕੇ ਤੋਂ ਭਾਜਪਾ ਦਾ  ਉਮੀਦਵਾਰ ਮਨੋਨੀਤ ਕੀਤਾ ਗਿਆ ਹੈ। ਇਸ ਐਲਾਨ ਉਪਰੰਤ ਡਾ: ਹਰਜੋਤ ਦੇ ਸਮਰਥਕਾਂ ਅਤੇ ਭਾਜਪਾ ਆਗੂਆਂ ਨੇ ਡਾ: ਹਰਜੋਤ ਕਮਲ ਦੀ ਮੋਗਾ ਰਿਹਾਇਸ਼ ’ਤੇ ਪਹੁੰਚ ਕੇ ਦਿੱਲੀ ਤੋਂ ਪਰਤੇ ਡਾ: ਹਰਜੋਤ ਕਮਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਸਮਰਥਕਾਂ ਨੇ ਢੋਲ ਦੀ ਥਾਪ ’ਤੇ ਭੰਗੜਾ ਪਾਉਂਦਿਆਂ ਭਾਜਪਾ ਵੱਲੋਂ ਡਾ: ਹਰਜੋਤ ਨੂੰ ਟਿਕਟ ਦੇਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਸਾਬਕਾ ਡੀ ਜੀ ਪੀ ਪਰਮਦੀਪ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ, ਭਾਜਪਾ ਵਪਾਰ ਮੰਡਲ ਦੇ ਸਕੱਤਰ ਦੇਵ ਪ੍ਰਿਆ ਤਿਆਗੀ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤਿਰਲੋਚਨ ਗਿੱਲ, ਵਿਜੇ ਸ਼ਰਮਾ, ਰਾਕੇਸ਼ ਭੱਲਾ, ਸ਼ਹਿਰੀ ਪ੍ਰਧਾਨ ਵਰੁਣ ਭੱਲਾ, ਕੁਲਵੰਤ ਰਾਜਪੂਤ, ਨਵੀਨ ਪੁਰੀ, ਰਾਕੇਸ਼ ਸ਼ਰਮਾ, ਹੇਮੰਤ ਸੂਦ, ਰਾਹੁਲ ਗਰਗ, ਰਿਸ਼ੀ ਸੂਦ, ਰਾਜਪਾਲ ਠਾਕੁਰ, ਸੁਸ਼ੀਲ ,ਮੁਨੀਸ਼ ਮਾਨਰਾਏ,    ਬੋਹੜ ਸਿੰਘ, ਜੱਗਾ ਰੌਲੀ, ਵਿੱਕੀ ਸਿਤਾਰਾ, ਓਮ ਪ੍ਰਕਾਸ਼, ਸੁਮਨ ਮਲਹੋਤਰਾ,ਕਸ਼ਮੀਰ ਲਾਲ ,ਕਰਮਜੀਤ ਬੱਬੀ ,ਕੌਂਸਲਰ ਸਾਹਿਲ ਅਰੋੜਾ ,ਸ਼ਬਨਮ ਮੰਗਲਾ ,ਰਿੰਕਲ ਗੁਪਤਾ ,ਪ੍ਰੇਮ ਸੀ ਏ,ਬਿਕਰਮਜੀਤ ਕੌਂਸਲਰ , ਲੀਨਾ ਗੋਇਲ, ਸ਼ਿਲਪੀ ਬਾਂਸਲ, ਨੇਹਾ ਮੰਗਲਾ, ਸੋਨੀ ਮੰਗਲਾ, ਰਜਿੰਦਰ ਗਾਬਾ, ਅਨਿਲ ਬਾਂਸਲ, ਸਾਹਿਲ ਮਿੱਤਲ, ਗਗਨ ਬਾਂਸਲ, ਕੌਂਸਲਰ ਬੂਟਾ ਸਿੰਘ, ਡਾ: ਰਮਿੰਦਰ ਸ਼ਰਮਾ, ਪ੍ਰਧਾਨ ਜਤਿੰਦਰ ਅਰੋੜਾ, ਧਰਮਵੀਰ ਪਰਜਾਪਤ , ਜੀਤੂ ਸ਼ਰਮਾ, ਮਿਸ਼ਰਾ, ਜਗਦੀਪ ਸਿੰਘ ਸੀਰਾ ਲੰਢੇਕੇ, ਕੁਲਦੀਪ ਸਿੰਘ ਬੱਸੀਆਂ, ਅਜੇ ਗੋਇਲ, ਸੰਜੀਵ ਅਗਰਵਾਲ, ਗਗਨ ਨੋਹਰੀਆ, ਸ਼ਿਵ ਟੰਡਨ , ਕੁਲਦੀਪ ਜੈਲਦਾਰ, ਗੁਰਮਿੰਦਰਜੀਤ ਬਬਲੂ, ਦੀਸ਼ਾ ਬਰਾੜ ਅਤੇ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਲੋਕ ਹਾਜ਼ਰ ਸਨ। 

ਅੱਜ ਟਿਕਟ ਦੀ ਘੋਸ਼ਣਾ ਤੋਂ ਬਾਅਦ ਜਦੋਂ ਵਿਧਾਇਕ ਡਾ: ਹਰਜੋਤ ਕਮਲ ਮੋਗਾ ਪਹੁੰਚੇ ਤਾਂ ਲੋਕ ਆਪ ਮੁਹਾਰੇ ਵਿਧਾਇਕ ਡਾ: ਹਰਜੋਤ ਕਮਲ ਦੀ ਰਿਹਾਇਸ਼ ’ਤੇ ਪਹੁੰਚੇ । ਆਮ ਲੋਕ ਇਨੇ ਉਤਸ਼ਾਹ ਵਿਚ ਸਨ ਕਿ ਮੋਗਾ ਅੰਮ੍ਰਿਤਸਰ  ਰੋਡ ਤੋਂ ਵਿਧਾਇਕ ਦੇ ਘਰ ਤੱਕ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਅਤੇ ਲੋਕਾਂ ਨੇ ਵਿਧਾਇਕ ’ਤੇ ਫੁੱਲਾਂ ਦੀ ਵਰਖਾ ਕੀਤੀ। ਵਿਧਾਇਕ ਦੇ  ਆਪਣੇ ਗ੍ਰਹਿ ਪੁੱਜਣ ’ਤੇ ਸਮਰਥੱਕਾਂ ਅਤੇ ਆਮ ਲੋਕਾਂ ਨੇ ਡਾ: ਹਰਜੋਤ ਕਮਲ ਨੂੰ ਫੁੱਲਾਂ ਨਾਲ ਲੱਦ ਦਿੱਤਾ ਅਤੇ ਹਰ ਚਿਹਰਾ ਇੰਜ ਲੱਗ ਰਿਹਾ ਸੀ ਕਿ ਟਿਕਟ ਡਾ: ਹਰਜੋਤ ਨੂੰ ਨਹੀਂ ਬਲਕਿ ਉਹਨਾਂ ਨੂੰ ਮਿਲੀ ਹੋਵੇ।ਪਿਛਲੇ ਦਿਨੀਂ ਕਾਂਗਰਸ ਵਲੋਂ ਟਿਕਟ ਨਾ ਦਿੱਤੇ ਜਾਣ ਤੇ ਵੱਖ ਵੱਖ ਮੀਡੀਆ ਘਰਾਣਿਆਂ ਨਾਲ ਗੱਲਬਾਤ ਕਰਦਿਆਂ ਡਾ: ਹਰਜੋਤ ਨੇ ਕਾਂਗਰਸ ਤੇ ਉਹਨਾਂ ਨੂੰ ਧੋਖਾ ਦੇਣ ਦੇ ਦੋਸ਼ ਲਗਾਏ ਸਨ ਅਤੇ ਉਹ ਕਈ ਵਾਰ ਭਾਵਕ ਵੀ ਹੋਏ ਸਨ ਪਰ ਅੱਜ ਆਪਣੇ  ਚਾਹੁੰਣ ਵਾਲਿਆਂ ਅਤੇ ਭਾਜਪਾ ਪਰਿਵਾਰ ਵਲੋਂ ਮਿਲੇ ਪਿਆਰ ਸਦਕਾ ਹਰਜੋਤ ਫਿਰ ਭਾਵੁਕ ਹੋ ਗਏ ਤੇ ਉਹ ਫੁੱਲਾਂ ਦੀ ਵਰਖਾ ਦਰਮਿਆਨ ਅਥਰੂ ਪੂੰਝਦੇ ਦੇਖੇ ਗਏ। ਇਸ ਮੌਕੇ ਉਹਨਾਂ ਆਖਿਆ ਕਿ ਪਹਿਲਾਂ ਵੀ ਮੋਗਾ ਵਾਲਿਆਂ ਨੇ ਉਹਨਾਂ ਦੀ ਝੋਲੀ ਭਰ ਕੇ ਉਹਨਾਂ ਨੂੰ ਜਿੱਤ ਨਾਲ ਨਿਵਾਜਿਆ ਸੀ ਤੇ ਹੁਣ ਫੇਰ ਉਹ ਹਲਕੇ ਦੇ ਆਪਣੇ ਵੱਡੇ ਪਰਿਵਾਰ ਅੱਗੇ ਨਿਮਰ ਹੋ ਕੇ ਝੋਲੀ ਅੱਡਣਗੇ  ਅਤੇ ਜਿੱਤ ਹਾਸਿਲ ਕਰਕੇ ਪਹਿਲਾਂ ਵਾਂਗ ਸੇਵਾ ਨਿਭਾਉਣਗੇ । ਉਹਨਾਂ ਆਖਿਆ ਕਿ ਉਹ ਮਹਿਸੂਸ ਕਰਦੇ ਨੇ ਕਿ ਪ੍ਰਮਾਤਮਾ ਨੇ ਉਹਨਾਂ ਤੇ ਕਿਰਪਾ ਕਰਕੇ ਛੱਪੜ ਚੋਂ ਕੱਢ ਕੇ ਸਮੁੰਦਰ ਵਿਚ ਵਿਚਰਨ ਦਾ ਮੌਕਾ ਦਿੱਤਾ ਹੈ ਅਤੇ ਭਾਜਪਾ ਦੇ ਵਿਸ਼ਾਲ ਪਟਲ  ਤੇ  ਕਾਰਜਸ਼ੀਲ ਹੁੰਦਿਆਂ ਉਹ ਆਪਣੇ ਲੋਕਾਂ ਦੀ ਹੋਰ ਵਧੇਰੇ ਸੇਵਾ ਕਰ ਸਕਣਗੇ । 
ਅੱਜ ਡਾ: ਹਰਜੋਤ ਨੂੰ ਭਾਜਪਾ ਵੱਲੋਂ ਉਮੀਦਵਾਰ ਐਲਾਨਣ ਉਪਰੰਤ ਹੁਣ ਵਿਧਾਨ ਸਭਾ ਚੋਣਾਂ ‘ਚ ਮੋਗਾ ਹਲਕੇ ‘ਚ ਸ਼ੋ੍ਰਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਦਾ ਪੰਜਕੋਣਾ ਮੁਕਾਬਲਾ ਦੇਖਣ ਨੂੰ ਮਿਲੇਗਾ।