ਜ਼ਿਲ੍ਹਾ ਭਾਸ਼ਾ ਅਫਸਰ ਡਾ: ਅਜੀਤਪਾਲ ਸਿੰਘ ਨੂੰ ਸਦਮਾ, ਪਿਤਾ ਦਾ ਦੇਹਾਂਤ
ਮੋਗਾ, 26 ਜਨਵਰੀ (ਜਸ਼ਨ): ਲਿਖਾਰੀ ਸਭਾ ਮੋਗਾ ( ਰਜਿ:) ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਲੋਕ ਸਾਹਿਤ ਅਕਾਦਮੀ ਦੇ ਪ੍ਰਧਾਨ ਬਲਦੇਵ ਸਿੰਘ ਸੜਕਨਾਮਾ ਅਤੇ ਅੰਤਰਰਾਸਟਰੀ ਪੰਜਾਬੀ ਲੇਖਕ ਪਾਠਕ ਮੰਚ ਦੇ ਅਦਾਰਾ ਲੋਹਮਣੀ ਦੇ ਸਹਿ ਸੰਪਾਦਕ ਡਾਕਟਰ ਸੁਰਜੀਤ ਬਰਾੜ ਨੇ ਇਕ ਸ਼ੋਕ ਮਤੇ ਰਾਹੀਂ ਜ਼ਿਲ੍ਹਾ ਭਾਸ਼ਾ ਅਫਸਰ ਮੋਗਾ ਡਾ: ਅਜੀਤਪਾਲ ਸਿੰਘ ਦੇ ਸਤਿਕਾਰ ਯੋਗ ਪਿਤਾ ਸ: ਤੋਤਾ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ । ਸਮੂਹ ਸੰਸਥਾਵਾਂ ਦੇ ਮੈਂਬਰਾਂ ਮੈਡਮ ਨਿਰਮਲਜੀਤ ਕੌਰ, ਜੰਗੀਰ ਸਿੰਘ ਖੋਖਰ, ਚੇਅਰਮੈਨ ਪਰਮਜੀਤ ਸਿੰਘ ਚੂਹੜਚੱਕ, ਕੇ ਐਲ ਗਰਗ, ਆਤਮਾ ਸਿੰਘ ਚੜਿੱਕ, ਦਿਲਬਾਗ ਬੁੱਕਣਵਾਲਾ, ਹਾਕਮ ਸਿੰਘ ਭੁੱਲਰ, ਲਾਭ ਸਿੰਘ ਗਿੱਲ, ਗੁਰਮੇਲ ਬੌਡੇ , ਮਾਸਟਰ ਪ੍ਰੇਮ ਕੁਮਾਰ, ਕਰਮ ਸਿੰਘ ਕਰਮ, ਗੁਰਮੀਤ ਸੱਧਰ, ਡਾ: ਹਰਨੇਕ ਰੋਡੇ, ਡਾ: ਕਿਰਨਪਾਲ ਸਿੰਘ ਲਾਡੀ, ਬੇਅੰਤ ਕੌਰ ਗਿੱਲ, ਗੁਰਮੀਤ ਕੜਿਆਲਵੀ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਅਸ਼ੋਕ ਚਟਾਨੀ , ਭੁਪਿੰਦਰ ਸਿੰਘ ਜੋਗੇਵਾਲਾ, ਹਰੀ ਸਿੰਘ ਢੁੱਡੀਕੇ, ਸੁਰਜੀਤ ਕਾਲੇਕੇ, ਅਰੁਨ ਸ਼ਰਮਾ, ਗੁਰਦੀਪ ਲੋਪੋ, ਪਰਸ਼ੋਤਮ ਪੱਤੋ, ਪਿਆਰਾ ਸਿੰਘ ਚਾਹਲ, ਹਰਵਿੰਦਰ ਬਿਲਾਸਪੁਰ, ਚਰਨਜੀਤ ਸਮਾਲਸਰ, ਮਲੂਕ ਸਿੰਘ ਲੋਹਾਰਾ, ਬਲਬੀਰ ਪਰਦੇਸੀ, ਕਿਰਪਾਲ ਸਿੰਘ ਸੀਰਾ, ਨਛੱਤਰ ਪ੍ਰੇਮੀ, ਵਿਵੇਕ ਕੋਟ ਈਸੇ ਖਾਂ, ਆਤਮਾ ਸਿੰਘ ਆਲਮਗੀਰ, ਜਸਵੀਰ ਕਲਸੀ, ਕਰਮਜੀਤ ਕੌਰ, ਰਾਜਿੰਦਰ ਸੋਢੀ, ਬਲਦੇਵ ਢਿੱਲੋਂ, ਹਰੀ ਸਿੰਘ ਸੰਧੂ , ਰਾਮਪਾਲ ਕੋਟਲੀ, ਸਰਬਜੀਤ ਦੌਧਰ ਆਦਿ ਨੇ ਸ: ਤੋਤਾ ਸਿੰਘ ਦੇ ਸੰਘਰਸ਼ਸ਼ੀਲ ਜੀਵਨ ਅਤੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਮਾਜ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ।