ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਕੌਰ ਅਰੋੜਾ ਨੂੰ ਪਿੰਡ ਚੜਿੱਕ ਵਿੱਚ ਲੱਡੂਆਂ ਨਾਲ ਤੋਲਿਆ
ਜਨਵਰੀ 24, (ਜਸ਼ਨ):ਮੋਗਾ ਹਲਕਾ ਮੋਗਾ ਦੇ ਪਿੰਡ ਚੜਿੱਕ ਵਿਖੇ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਕੌਰ ਅਰੋੜਾ ਨੂੰ ਉਨ੍ਹਾਂ ਦੇ ਸਮਰਥਕਾਂ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਪਿੰਡ ਦੀ ਸੱਥ ਵਿੱਚ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋਇਆ ਅਤੇ ਪਿੰਡ ਵਾਸੀਆਂ ਨਾਲ ਡਾ. ਅਮਨਦੀਪ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਅਜੰਡਾ ਬੇਰੋਜਗਾਰੀ ਨੂੰ ਦੂਰ ਕਰਨਾ ਹੈ ਜੇਕਰ ਸਾਡੇ ਹਲਕੇ ਚ' ਬੇਰੋਜਗਾਰੀ ਖਤਮ ਹੋ ਗਈ ਤਾਂ ਸਾਡੇ ਨੌਜਵਾਨ ਨੂੰ ਡਿਪਰੈਸ਼ਨ ਚ' ਨਹੀਂ ਜਾਣਗੇ ਅਸੀਂ ਸੂਬੇ ਦੇ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਪ੍ਰਦਾਨ ਕਰਕੇ ਉਹਨਾਂ ਨੂੰ ਨਸ਼ਿਆਂ ਤੋਂ ਬਚਾ ਸਕਦੇ ਹਾਂ। ਇਸ ਨਾਲ ਉਹ ਨਸ਼ਿਆਂ ਤੋਂ ਵੀ ਬਚਣਗੇ। ਅੱਜ ਸਾਡੇ ਨੌਜਵਾਨਾਂ ਨੂੰ ਰੋਜਗਾਰ ਦੀ ਭਾਲ ਚ' ਵਿਦੇਸ਼ਾਂ ਵੱਲ ਨੂੰ ਮੂੰਹ ਕਰਨਾ ਪੈ ਰਿਹਾ ਹੈ ਆਉਣ ਵਾਲੇ ਸਮੇਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਵਧੀਆ ਸਕੂਲ, ਹਸਪਤਾਲ ਬਣਾਏ ਜਾਣਗੇ, ਇੰਡਸਟਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਉਹਨਾਂ ਨੂੰ ਆਵਦੇ ਰੋਜਗਾਰ ਦੀ ਭਾਲ ਚ' ਘਰ ਤੋਂ ਦੂਰ ਨਾ ਜਾਣਾ ਪਵੇ। ਕਿਸਾਨੀ ਪੰਜਾਬ ਦਾ ਮੁੱਖ ਧੰਦਾ ਹੈ ਇਸ ਨੂੰ ਲਾਹੇਵੰਦ ਬਣਾਇਆ ਜਾਵੇਗਾ।
ਇਸ ਸਮੇਂ ਲੱਡੂੂਆਂ ਨਾਲ ਤੋਲਣ ਦੀ ਰਸਮ ਪਿੰਡ ਚੜਿੱਕ ਦੇ ਵੋਟਰਾਂ ਨੇ ਨਿਭਾਈ। ਅਮਨਦੀਪ ਕੌਰ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਹਨ। ਮੌਕੇ ’ਤੇ ਹਾਜ਼ਰ ਹਮਾਇਤੀਆਂ ਨੇ ਦਾਅਵਾ ਕੀਤਾ ਕਿ ਅਮਨਦੀਪ ਕੌਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਸਮੇਂ ਨਛੱਤਰ ਸਿੰਘ, ਜਗਤਾਰ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਬਸੰਤ ਸਿੰਘ, ਰਣਜੀਤ ਰਾਣਾ, ਜਗਦੇਵ ਸਿੰਘ, ਗੁਰਵੀਰ ਸਿੰਘ, ਕੁਲਵੰਤ ਸਿੰਘ, ਗੋਰਾ ਸਿੰਘ ਸਮੇਤ ਵੱਡੀ ਗਿਣਤੀ ਲੋਕ ਹਾਜ਼ਰ ਸਨ।