ਸੁਖ਼ਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਸੰਯੁਕਤ ਵੱਲੋਂ 12 ਉਮੀਦਵਾਰਾਂ ਦਾ ਐਲਾਨ,ਬਾਘਾਪੁਰਾਣਾ ਤੋਂ ਜਗਤਾਰ ਸਿੰਘ ਰਾਜੇਆਣਾ ਤੇ ਜੈਤੋ ਤੋਂ ਬੀਬੀ ਗੁਲਸ਼ਨ ਹੋਣਗੇ ਉਮੀਦਵਾਰ
ਮੋਗਾ, 21 ਜਨਵਰੀ (ਜਸ਼ਨ): ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਨਾਲ ਚੋਣ ਗਠਜੋੜ ਕਰਦਿਆਂ ਸ: ਸੁਖ਼ਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ ) ਵੱਲੋਂ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।ਜਾਰੀ ਕੀਤੀ ਗਈ ਇਸ ਸੂਚੀ ਅਨੁਸਾਰ ਮੋਗਾ ਜ਼ਿਲੇ ਦੀ ਤਹਿਸੀਲ ਹਲਕਾ ਬਾਘਾਪੁਰਾਣਾ ਤੋਂ ਜਗਤਾਰ ਸਿੰਘ ਰਾਜੇਆਣਾ ਉਮੀਦਵਾਰ ਹੋਣਗੇ। ਯਾਦ ਰਹੇ ਕਿ ਜਗਤਾਰ ਸਿੰਘ ਰਾਜੇਆਣਾ ਬਾਦਲ ਪਰਿਵਾਰ ਦੇ ਨਜ਼ਦੀਕੀ ਰਹੇ ਅਤੇ ਜਗਤਾਰ ਸਿੰਘ ਦੇ ਪਿਤਾ ਮਰਹੂਮ ਸਾਧੂ ਸਿੰਘ ਇਸੇ ਹਲਕੇ ਤੋਂ 2002 ਦੌਰਾਨ ਵਿਧਾਇਕ ਰਹਿ ਚੁੱਕੇ ਨੇ, ਪਰ ਪਿਛਲੇ ਦਿਨੀਂ ਉਹਨਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਤੀਫਾ ਦੇ ਦਿੱਤਾ ਸੀ।ਸ਼੍ਰੋਮਣੀ ਅਕਾਲੀ ਦਲ (ਸੰਯੁਕਤ ) ਵਲੋਂ ਐਲਾਨੇ ਬਾਕੀ ਉਮੀਦਵਾਰਾਂ ਵਿਚ ਲਹਿਰਾਗਾਗਾ ਤੋਂ ਪਰਮਿੰਦਰ ਸਿੰਘ ਢੀਂਡਸਾ,ਜੈਤੋਂ ਤੋਂ ਪਰਮਜੀਤ ਕੌਰ ਗੁਲਸ਼ਨ(ਸਾਬਕਾ ਪਾਰਲੀਮਾਨੀ ਮੈਂਬਰ ਹਲਕਾ ਫਰੀਦਕੋਟ ),ਦਿੜਬਾ ਤੋਂ ਸੋਮਾ ਸਿੰਘ ਘਰਾਚੋਂ,ਸਾਹਨੇਵਾਲ ਤੋਂ ਹਰਪ੍ਰੀਤ ਸਿੰਘ ਗਰਚਾ,ਮਹਿਲ ਕਲਾਂ ਤੋਂ ਸੰਤ ਸੁਖਵਿੰਦਰ ਸਿੰਘ ਟਿੱਬਾ, ਸੁਨਾਮਤੋਂ ਸਨਮੁੱਖ ਸਿੰਘ ਮੋਖ਼ਾ,ਫ਼ਿਲੌਰ ਤੋਂ ਸਰਵਣ ਸਿੰਘ ਫ਼ਿਲੌਰ,ਉੜਮੁੜ ਟਾਂਡਾ ਤੋਂ ਮਨਜੀਤ ਸਿੰਘ ਦਸੂਹਾ,ਸੁਲਤਾਨਪੁਰ ਲੋਧੀਤੋਂ ਸ: ਜੁਗਰਾਜਪਾਲ ਸਿੰਘ ਸ਼ਾਹੀ,ਖ਼ੇਮਕਰਨ ਤੋਂ ਦਲਜੀਤ ਸਿੰਘ ਗਿੱਲ ਅਤੇ ਕਾਦੀਆਂ ਤੋਂ ਮਾਸਟਰ ਜੌਹਰ ਸਿੰਘ ਸ਼ਾਮਿਲ ਨੇ ।