ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਮੋਗਾ ਇਕਾਈ ਵੱਲੋਂ ਵਿਧਾਇਕ ਡਾ: ਹਰਜੋਤ ਕਮਲ ਦਾ ਸ਼ਾਨਦਾਰ ਸਵਾਗਤ
ਮੋਗਾ, 18 ਜਨਵਰੀ (ਜਸ਼ਨ): ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਗਾ ਦੀ ਵਿਸ਼ੇਸ਼ ਬੈਠਕ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੀ ਅਗਵਾਈ ਵਿਚ ਹੋਈ। ਬੈਠਕ ‘ਚ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਵਿਧਾਇਕ ਡਾ: ਹਰਜੋਤ ਕਮਲ, ਸਾਬਕਾ ਡੀ ਜੀ ਪੀ ਪੰਜਾਬ ਪਰਮਦੀਪ ਸਿੰਘ ਗਿੱਲ, ਮਹਾਂਮੰਤਰੀ ਬੋਹੜ ਸਿੰਘ, ਡਾ: ਸੀਮਾਂਤ ਗਰਗ , ਦੇਵਪਿ੍ਰਆ ਤਿਆਗੀ, ਜੀਰਾ ਅਤੇ ਫਿਰੋਜ਼ਪੁਰ ਦੇ ਭਾਜਪਾ ਇੰਚਾਰਜ ਬਲਦੇਵ ਗਿੱਲ, ਕਾਰਜਕਾਰਨੀ ਮੈਂਬਰ ਰਾਕੇਸ਼ ਭੱਲਾ(ਹਲਕਾ ਇੰਚਾਰਜ ਧਰਮਕੋਟ) , ਮੈਂਬਰ ਪੰਜਾਬ ਭਾਜਪਾ ਭਜਨ ਲਾਲ ਸਿਤਾਰਾ, ਮੰਡਲ ਸ਼ਹਿਰੀ ਪ੍ਰਧਾਨ ਵਿੱਕੀ ਸਿਤਾਰਾ, ਭਾਜਪਾ ਵਪਾਰ ਪ੍ਰਕੋਸ਼ਠ ਪ੍ਰਦੇਸ਼ ਦੇ ਸਕੱਤਰ ਦੇਵਪਿ੍ਰਆ ਤਿਆਗੀ, ਸੋਨੀ ਮੰਗਲਾ ਲੋਕਲ ਬਾਡੀ ਸੈੱਲ ਜ਼ਿਲ੍ਹਾ ਕਨਵੀਨਰ, ਵਰੁਨ ਭੱਲਾ ਸ਼ਹਿਰੀ ਪ੍ਰਧਾਨ, ਮਹਿਲਾ ਮੋਰਚਾ ਪ੍ਰਦੇਸ਼ ਮੈਂਬਰ ਪ੍ਰੋਮਿਲਾ ਮੈਨਰਾਏ, ਭਾਜਪਾ ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਰਾਹੁਲ ਗਰਗ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਲੀਨਾ ਗੋਇਲ, ਮਹਾਂਮੰਤਰੀ ਸ਼ਿਲਪਾ ਬਾਂਸਲ, ਗੀਤਾ ਆਰਿਆ, ਸ਼ਹਿਰੀ ਪ੍ਰਧਾਨ ਮਹਿਲਾ ਮੋਰਚਾ ਸੁਮਨ ਮਲਹੋਤਰਾ, ਨਿਸ਼ਾ ਸਿੰਗਲਾ, ਸ਼ਬਨਮ ਮੰਗਲਾ,ਮਨਜੀਤ ਸਿੰਘ ਬੁੱਟਰ ਉੱਪ ਪ੍ਰਧਾਨ, ਕੁਲਵੰਤ ਸਿੰਘ ਰਾਜਪੂਤ, ਰਾਜਪਾਲ ਠਾਕੁਰ, ਮੁਨੀਸ਼ ਮੈਨਰਾਏ, ਜੇ ਪੀ ਚੱਡਾ ਉੱਪ ਪ੍ਰਧਾਨ, ਹਿਤੇਸ਼ ਗੁਪਤਾ ਕੈਸ਼ੀਅਰ, ਤੇਜਵੀਰ ਸਿੰਘ ਸਿੰਘਾਵਾਲਾ, ਸਾਬਕਾ ਕੌਂਸਲਰ ਲਖਪਤ ਰਾਏ ਲੱਖਾ, ਗੁਰਦੀਪ ਸਿੰਘ ਗਿੱਲ, ਡਾ: ਰਮਿੰਦਰ ਸ਼ਰਮਾ, ਰਣਵੀਰ ਰਣੀਆ, ਧਰਮਵੀਰ ਭਾਰਤੀ ਓ ਬੀ ਸੀ ਜ਼ਿਲ੍ਹ ਪ੍ਰਧਾਨ, ਅਜੇ ਗੋਇਲ, ਦਿਨੇਸ਼ ਜਿੰਦਲ, ਬੂਟਾ ਸਿੰਘ ਸ਼ਹਿਰੀ ਪ੍ਰਧਾਨ ਓ ਬੀ ਸੀ ਸੈੱਲ, ਐਕਡਵੋਕੇਟ ਅਵਿਨਾਸ਼ ਰਾਣਾ ਮਹਾਮੰਤਰੀ ਮੰਡਲ, ਰਜਿੰਦਰ ਲੱਕੀ, ਵਿਜੇ ਮਿਸ਼ਰਾ, ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ, ਕੁਲਦੀਪ ਸਿੰਘ ਜੈਲਦਾਰ, ਗਗਨਦੀਪ ਕਿਸਾਨ ਮੋਰਚਾ, ਚਰਨਜੀਤ ਸਿੰਘ, ਮਨਜੀਤ ਸਿੰਘ ਮੰਨਾ, ਰੋਹਿਤ ਗੋਇਲ, ਵਿਕਾਸ ਕੋਛੜ, ਦੇਵ ਧਾਲੀਵਾਲ, ਮੰਡਲ ਮਹਾਂਮੰਤਰੀ ਹੇਮੰਤ ਸੂਦ, ਰਜਿੰਦਰ ਗਾਬਾ, ਬਲਦੇਵ ਸਿੰਘ ਸਰਾਂ ਕਿਸਾਨ ਮੋਰਚਾ ਮੈਂਬਰ, ਸੁਰਿੰਦਰ ਸਿੰਘ, ਕਮਲਜੀਤ ਸ਼ਰਮਾ, ਦਵਿੰਦਰ ਬਰਾੜ, ਬਲਜੀਤ ਸਿੰਘ ਆਲਮਵਾਲਾ ਮੰਡਲ ਪ੍ਰਧਾਨ ਐੱਸ ਸੀ ਮੋਰਚਾ, ਸਾਬਕਾ ਕੌਂਸਲਰ �ਿਸ਼ਨ ਸੂਦ ਆਦਿ ਹਾਜ਼ਰ ਸਨ। ਬੈਠਕ ਦੇ ਸ਼ੁਰੂ ਵਿਚ ਭਾਜਪਾ ਦੇ ਮਹਾਂਮੰਤਰੀ ਬੋਹੜ ਸਿੰਘ ਨੇ ਪਾਰਟੀ ਦੇ ਸਾਰੇ ਵਰਕਰਾਂ ਦਾ ਸਵਾਗਤ ਕਰਦਿਆਂ ਸਾਰੇ ਕਾਰਜਕਾਰੀਆਂ ਦੀ ਪਹਿਚਾਣ ਕਰਵਾਈ।
* ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ‘ਚ ਭਾਜਪਾ ਦੇੇ ਪਰਿਵਾਰ ਵਿਚ ਹੋ ਰਿਹੈ ਵਾਧਾ : ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ
ਇਸ ਮੌਕੇ ਮੰਚ ਤੋਂ ਸੰਬੋਧਿਤ ਕਰਦੇ ਹੋਏ ਵਿਨੇ ਸ਼ਰਮਾ ਨੇ ਆਖਿਆ ਕਿ ਭਾਜਪਾ ਦੀਆਂ ਨੀਤੀਆਂ ਅਤੇ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਪੰਜਾਬ ‘ਚ ਭਾਜਪਾ ਦੇੇ ਪਰਿਵਾਰ ਵਿਚ ਵਾਧਾ ਹੋ ਰਿਹਾ ਹੈ । ਉਹਨਾਂ ਆਖਿਆ ਕਿ ਵੱਡੇ ਵੱਡੇ ਆਗੂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ । ਹਰ ਵਰਗ ਅੱਜ ਭਾਜਪਾ ਦੇ ਨਾਲ ਜੁੜਨ ਲਈ ਅੱਗੇ ਵੱਧ ਰਿਹਾ ਹੈ । ਉਹਨਾਂ ਆਖਿਆ ਕਿ ਭਾਜਪਾ ਦੀ ਕੇਂਦਰ ਸਰਕਾਰ ਗਰੀਬਾਂ ਦਲਿਤਾਂ , ਕਿਸਾਨਾਂ ਅਤੇ ਹਰੇਕ ਵਰਗ ਲਈ ਸਹੂਲਤਾਂ ਪ੍ਰਦਾਨ ਕਰ ਰਹੀ ਹੈ । ਉਹਨਾਂ ਆਖਿਆ ਕਿ ਆਯੂਸ਼ਮਾਨ ਯੋਜਨਾ, ਸ਼ਰਮਿਕ ਕਾਰਡ , ਉੱਜਵੱਲਾ ਯੋਜਨਾ ਤੋਂ ਇਲਾਵਾ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਭੇਜਣ ਦੇ ਨਾਲ ਨਾਲ ਕੇਂਦਰ ਸਰਕਾਰ ਵੱਲੋਂ ਗੁਰੂਆਂ ਦੀ ਪਵਿੱਤਰ ਧਰਤੀ ਪੰਜਾਬ ਅਤੇ ਪੰਜਾਬੀਆਂ ਨੂੰ ਮਾਣ ਸਨਮਾਨ ਦੇਣ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਕਿਸਾਨੀ ਬਿੱਲ ਵਾਪਸ ਲੈਣਾ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਮਨਾਉਣਾ, ਕਰਤਾਰਪੁਰ ਲਾਘਾਂ ਖੋਲ੍ਹਣਾ, ਅਫ਼ਗਾਨਿਸਤਾਨ ਦੇ ਸਿੱਖਾਂ ਅਤੇ ਗੁਰੂ ਮਹਾਰਾਜ ਦੇ ਸਰੂਪਾਂ ਨੂੰ ਸਤਿਕਾਰ ਸਹਿਤ ਭਾਰਤ ਲਿਆਉਣਾ ਅਤੇ ਅਯੋਧਿਆ ‘ਚ ਸ਼੍ਰੀ ਰਾਮ ਮੰਦਿਰ ਦਾ ਨਿਰਮਾਣ ਅਤੇ ਕਾਸ਼ੀ ਮੰਦਿਰ ਦੀ ਰੂਪਰੇਖਾ ਬਦਲ ਕੇ ਮੰਦਿਰ ਨੂੰ ਨਵਾਂ ਰੁੂਪ ਦੇ ਕੇ ਭਾਜਪਾ ਨੇ ਹਰੇਕ ਵਰਗ ਦਾ ਖਿਆਲ ਰੱਖਿਆ। ਉਹਨਾਂ ਆਖਿਆ ਕਿ ਇਸ ਦੇ ਨਾਲ ਹੀ ਪੰਜਾਬ ਦੇ ਪਿੰਡਾਂ ਨੂੰ ਨਰੇਗਾ ਤਹਿਤ ਫੰਡ ਭੇਜ ਕੇ ਸੜਕਾਂ ਅਤੇ ਗਲੀਆਂ ਦੀ ਨੁਹਾਰ ਬਦਲਣ ਦੇ ਕੰਮਾਂ ‘ਚ ਕੇਂਦਰ ਸਰਕਾਰ ਨੇ ਅਹਿਮ ਯੋਗਦਾਨ ਦਿੱਤਾ ਹੈ। ਵਿਨੇ ਸ਼ਰਮਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਜਿਸ ਨੂੰ ਵੀ ਮੋਗਾ ਹਲਕੇ ਤੋਂ ਟਿਕਟ ਦੇਵੇਗੀ ਵਿਧਾਇਕ ਡਾ: ਹਰਜੋਤ ਕਮਲ ਸਹਿਤ ਸਾਰੇ ਅਹੁਦੇਦਾਰ ਅਤੇ ਕਾਰਜਕਰਤਾ ਉਸ ਉਮੀਦਵਾਰ ਦਾ ਸਮਰਥਨ ਕਰਨਗੇ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਪਾਰਟੀ ਹਾਈਕਮਾਂਡ ਸਹਿਤ ਮੋਗਾ ਜ਼ਿਲ੍ਹੇ ਦੇ ਸਾਰੇ ਕਾਰਜਕਰਤਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਹਾਈ ਕਮਾਂਡ ਵੱਲੋਂ ਜਿਸ ਵਿਅਕਤੀ ਨੂੰ ਵੀ ਮੋਗਾ ਹਲਕੇ ਤੋਂ ਉਮੀਦਵਾਰ ਘੋਸ਼ਿਤ ਕਰੇਗੀ , ਉਸ ਉਮੀਦਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਸੀਟ ਭਾਜਪਾ ਦੀ ਝੋਲੀ ਪਾਵੇਗੀ।
*ਭਾਜਪਾ ਦੀ ਚੱਲ ਰਹੀ ਲਹਿਰ ਕਾਰਨ ਕਾਂਗਰਸ ਨੂੰ ਆਪਣਾ ਵਜੂਦ ਬਚਾਉਣਾ ਹੋਇਆ ਔਖਾ: ਵਿਧਾਇਕ ਡਾ: ਹਰਜੋਤ ਕਮਲ
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਕਿਹਾ ਕਿ ਭਾਜਪਾ ਦੇ ਪੱਖ ਵਿਚ ਇਸ ਵਾਰ ਲਹਿਰ ਚੱਲ ਰਹੀ ਹੈ ਅਤੇ ਇਸ ਲਹਿਰ ਸਦਕਾ ਪੰਜਾਬ ‘ਚ ਭਾਜਪਾ ਹੀ ਸਰਕਾਰ ਬਣਾਵੇਗੀ। ਉਹਨਾਂ ਨੇ ਕਿਹਾ ਕਿ ਕਾਂਗਰਸ ‘ਚ ਆਪਸੀ ਮਤਭੇਦ ਕਾਰਨ ਅੱਜ ਕਾਂਗਰਸ ਪੰਜਾਬ ਵਿਚ ਆਪਣਾ ਵਜੂਦ ਬਚਾਉਣ ਵਿਚ ਲੱਗੀ ਹੋਈ ਹੈ । ਉਹਨਾਂ ਕਿਹਾ ਕਿ ਪਹਿਲਾਂ 2012 ਵਿਚ ਕਾਂਗਰਸ ਆਪਣੇ ਵਿਵਾਦ ਕਾਰਨ ਸਰਕਾਰ ਨਹੀਂ ਬਣਾ ਸਕੀ ਅਤੇ ਇਸ ਵਾਰ ਕਾਂਗਰਸ ਦਾ 2012 ਨਾਲੋਂ ਵੀ ਵੱਧ ਬੁਰਾ ਹਾਲ ਹੈ ਜਿਸ ਕਰਕੇ ਇਸ ਵਾਰ ਕਾਂਗਰਸ ਪੰਜਾਬ ਵਿਚ ਪੂਰੀ ਤਰਾਂ ਫੇਲ੍ਹ ਹੋਵੇਗੀ। ਉਹਨਾਂ ਆਖਿਆ ਕਿ ਪੰਜਾਬ ਵਿਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਪੂਰੀ ਤਰਾਂ ਤਿਆਰ ਹੈ ਅਤੇ ਪੰਜਾਬ ਵਿਚ ਭਾਜਪਾ ਦੀ ਡਬਲ ਇੰਜਨ ਸਰਕਾਰ ਬਨਣ ਦੇ ਲਈ ਪੂਰੀਆਂ ਤਿਆਰੀਆਂ ਵਿਚ ਹੈ ।
ਇਸ ਮੌਕੇ ਡਾ: ਸੀਮਾਂਤ ਗਰਗ ਅਤੇ ਸਾਬਕਾ ਡੀ ਜੀ ਪੀ ਪਰਮਦੀਪ ਸਿੰਘ ਗਿੱਲ ਨੇ ਵੀ ਆਪਣੇ ਵਿਚਾਰ ਰੱਖਦਿਆਂ ਆਖਿਆ ਕਿ ਭਾਜਪਾ ਦੇ ਸਾਰੇ ਕਾਰਜਕਰਤਾ ਇਕਜੁੱਟਤਾ ਨਾਲ ਤਿਆਰ ਹੋ ਜਾਣ ਅਤੇ ਭਾਜਪਾ ਦੇ ਪੱਖ ਵਿਚ ਚੱਲ ਰਹੀ ਲੋਕ ਲਹਿਰ ‘ਚ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਪਾਰਟੀ ਲਈ ਦਿਨ ਰਾਤ ਕੰਮ ਕਰਕੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ।
ਇਸ ਮੌਕੇ ਸਾਰੇ ਕਾਰਜਕਰਤਾਵਾਂ ਨੇ ਹੱਥ ਉੱਪਰ ਕਰਕੇ ਭਾਜਪਾ ਜਿੰਦਾਬਾਦ , ਭਾਰਤ ਮਾਤਾ ਦੀ ਜੈ, ਬੋਲੇ ਸੋ ਨਿਹਾਲ ਦੇ ਨਾਅਰੇ ਲਗਾ ਕੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਅਹਿਦ ਲਿਆ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨਾਲ ਆਏ ਸਾਬਕਾ ਕੌਂਸਲਰ ਗੁਰਮਿੰਦਰਜੀਤ ਬਬਲੂ, ਜ਼ਿਲ੍ਹਾ ਕੋਆਰਡੀਨੇਟਰ ਦੀਸ਼ਾ ਬਰਾੜ, ਵਾਰਡ ਇੰਚਾਰਜ ਸੰਜੀਵ ਲਾਲਾ ਤਾਇਲ, ਗੈਰੀ ਪਟਵਾਰੀ, ਮੋਹਿਤ ਵਰਮਾ, ਰਾਜ ਕੌਰ ਸਾਬਕਾ ਮਹਿਲਾ ਮੋਰਚਾ ਸਕੱਤਰ ਤੋਂ ਇਲਾਵਾ ਨੀਤੂ ਗੁਪਤਾ, ਰਿੰਕਲ ਗੁਪਤਾ, ਸਲੀਣਾ ਦੀ ਸਰਪੰਚ ਮਨਿੰਦਰ ਕੌਰ, ਗੁਰਪ੍ਰੀਤ ਸਿੰਘ, ਕੋਟ ਭਾਊ ਦੇ ਸਰਪੰਚ ਮੇਜਰ ਸਿੰਘ,ਕੁਲਵੰਤ ਕੌਰ ਆਦਿ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਨਮਾਨਿਤ ਕੀਤਾ ਗਿਆ।