ਡਾ.ਬੂਟਾ ਸਿੰਘ ਬੈਰਾਗੀ ਹੋਣਗੇ ਪੰਜਾਬ ਕਾਂਗਰਸ ਦੇ ਸਪੋਕੇਸਮੈਨ,ਪੰਜਾਬ ਕਾਂਗਰਸ ਵਲੋਂ 39 ਸਪੋਕੇਸਮੈਨਾਂ ਦੀ ਲਿਸਟ ਜਾਰੀ

ਮੋਗਾ, 17 ਜਨਵਰੀ (ਜਸ਼ਨ):  ਪੰਜਾਬ ਕਾਂਗਰਸ ਵਲੋਂ ਅੱਜ 39 ਸਪੋਕੇਸਮੈਨਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ।ਇਸ ਲਿਸਟ ਵਿਚ  ਡਾ.ਬੂਟਾ ਸਿੰਘ ਬੈਰਾਗੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਡਾ.ਬੂਟਾ ਸਿੰਘ ਬੈਰਾਗੀ ਦੇ ਨਾਮ ਦਾ ਐਲਾਨ ਹੁੰਦਿਆਂ ਹੀ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਬੁਧੀਜੀਵੀ ਵਰਗ ਵਲੋਂ ਸਵਾਗਤ ਕੀਤਾ ਗਿਆ। ਹਾਈਕੋਰਟ ਚੰਡੀਗੜ੍ਹ ਵਿਖੇ ਐਡਵੋਕੇਟ ਵਜੋਂ ਸੇਵਾਵਾਂ ਨਿਭਾ ਰਹੇ ਡਾ.ਬੂਟਾ ਸਿੰਘ ਬੈਰਾਗੀ, ਮੋਗਾ ਜ਼ਿਲ੍ਹੇ ਨਾਲ ਸਬੰਧਤ ਹੋਣ ਕਰਕੇ ਮੋਗਾ ਦੀਆਂ ਅਹਿਮ ਸ਼ਖਸੀਅਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।