ਵਿਧਾਇਕ ਡਾ: ਹਰਜੋਤ ਕਮਲ ਦਾ ਮੋਗਾ ਪੁੱਜਣ ’ਤੇ ਭਾਜਪਾ ਦੇ ਯੁਵਾ ਆਗੂਆਂ ਅਤੇ ‘ਟੀਮ ਹਰਜੋਤ’ ਨੇ ਕੀਤਾ ਨਿੱਘਾ ਸਵਾਗਤ

ਮੋਗਾ,16 ਜਨਵਰੀ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਜਿਵੇਂ ਹੀ ਚੰਡੀਗੜ੍ਹ ਤੋਂ ਮੋਗਾ ਪਹੁੰਚੇ ਤਾਂ ਉਹਨਾਂ ਦੀ ਰਿਹਾਇਸ਼ ’ਤੇ ਸਵਾਗਤ ਕਰਨ ਵਾਲਿਆਂ ਦਾ ਹੜ੍ਹ ਆ ਗਿਆ । ਇਸ ਮੌਕੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਦੇ ਆਗੂ ਹਰਮਨਦੀਪ ਸਿੰਘ ਮੀਤਾ ਦੀ ਅਗਵਾਈ ਵਿਚ ਨੌਜਵਾਨਾਂ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਬੁੱਕੇ ਦੇ ਕੇ ਉਹਨਾਂ ਦਾ ਸਨਮਾਨ ਕਰਦਿਆਂ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਮੋਗਾ ਹਲਕੇ ਵਿਚ ਹਰਮਨਪਿਆਰਤਾ ਨੂੰ ਹਰ ਕੋਈ ਜਾਣਦਾ ਹੈ ਅਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਲਏ ਦੂਰਅੰਦੇਸ਼ੀ ਫੈਸਲੇ ਸਦਕਾ ਵਿਧਾਇਕ ਡਾ: ਹਰਜੋਤ ਕਮਲ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਕਰਨ ਨਾਲ ਮੋਗਾ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਜਦੋਂ ਪਾਰਟੀ ਦੇ ਸੀਨੀਅਰ ਆਗੂਆਂ ਦੀ ਅਗਵਾਈ ਵਿਚ ਚੋਣ ਮੁਹਿੰਮ ਆਰੰਭ ਹੋਵੇਗੀ ਤਾਂ ਭਾਜਪਾ ਦੇ ਹੱਕ ਵਿਚ ਪਹਿਲਾਂ ਹੀ ਚੱਲ ਰਹੀ ਲਹਿਰ ਹੋਰ ਪ੍ਰਚੰਡ ਹੋਵੇਗੀ ਅਤੇ ਵਿਧਾਇਕ ਡਾ: ਹਰਜੋਤ ਕਮਲ ਦੀ ਜਿੱਤ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਗੁਰਸੇਵਕ ਸਿੰਘ ਸਮਰਾਟ ਅਤੇ ਸੰਜੀਵ ਕੁਮਾਰ ਲਾਲਾ ਅਤੇ ਪਿੰਡਾਂ ਦੇ ਸਰਪੰਚਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦੇ ਨਾਲ ਚਟਾਨ ਵਾਂਗ ਖੜ੍ਹੇ ਹੋਣ ਸੰਕਲਪ ਦੁਹਰਾਇਆ।