ਜਗਦੀਪ ਗਟਰਾ ਦੀ ਅਕਾਲੀ ਦਲ 'ਚ ਵਾਪਸੀ ਨਾਲ, ਨਿਹਾਲ ਸਿੰਘ ਵਾਲਾ ਚੋਣ ਸ਼ਾਨ ਨਾਲ ਜਿਤਾਂਗੇ-- ਚੇਅਰਮੈਨ ਭਾਰਤੀ ਪੱਤੋ

ਮੋਗਾ, 16 ਜਨਵਰੀ (ਜਸ਼ਨ): "ਜਗਦੀਪ ਗਟਰਾ ਦੀ ਅਕਾਲੀ ਦਲ 'ਚ ਵਾਪਸੀ ਨਾਲ, ਨਿਹਾਲ ਸਿੰਘ ਵਾਲਾ ਚੋਣ ਸ਼ਾਨ ਨਾਲ ਜਿਤਾਂਗੇ"--ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਖਣਮੁੱਖ  ਭਾਰਤੀ ਪੱਤੋ  ਨੇ ਉਸ ਸਮੇਂ ਕੀਤਾ ਜਦੋਂ ਅੱਜ ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੱਖਣ ਬਰਾੜ ਦੀ ਹਾਜ਼ਰੀ ਵਿਚ ਸਾਬਕਾ ਯੂਥ ਪ੍ਰਧਾਨ ਜਗਦੀਪ ਸਿੰਘ  ਗਟਰਾ, ਭਾਰਤੀ ਜਨਤਾ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਇਆ। ਭਾਰਤੀ ਪੱਤੋ  ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਜਗਦੀਪ ਗਟਰਾ ਬੇਸ਼ੱਕ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ  ਵਿਚ ਸ਼ਾਮਿਲ ਹੋਇਆ ਸੀ ਪਰ ਪਰਿਵਾਰਾਂ ਵਿਚ ਅਕਸਰ ਹਲਕੀ ਫੁਲਕੀ ਨਾਰਾਜ਼ਗੀ ਹੋ ਜਾਂਦੀ ਹੈ ਪਰ ਜਗਦੀਪ ਗਟਰਾ ਨੇ ਅੱਜ ਮਾਂ ਪਾਰਟੀ ਵਿਚ ਵਾਪਸੀ ਕੀਤੀ ਹੈ, ਜੋ ਸਵਾਗਤਯੋਗ ਹੈ।ਜਗਦੀਪ ਗਟਰਾ  ਨਾਲ ਸ਼੍ਰੋਮਣੀ ਅਕਾਲੀ ਦਲ 'ਚ  ਸ਼ਾਮਿਲ ਹੋਣ ਵਾਲਿਆਂ ਵਿਚ ਬੂਟਾ ਸਿੰਘ ,ਜਰਨੈਲ ਸਿੰਘ ,ਪ੍ਰਦੀਪ ਬਿੱਟੂ ,ਜਗਸੀਰ ਸੀਰਾ ,ਪ੍ਰਵੀਨ ਡੋਡ ਆਦਿ ਸ਼ਾਮਿਲ ਨੇ।ਇਸ ਮੌਕੇ  ਜਦੋਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਦੇ ਪ੍ਰਤੀਨਿਧ ਨੇ ਜਗਦੀਪ ਗਟਰਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਆਪਣੇ ਰੁਝੇਵਿਆਂ ਕਾਰਨ ਫੋਨ ਨਹੀਂ ਚੁੱਕਿਆ ।