ਕਾਂਗਰਸ ਹਾਈ ਕਮਾਂਡ ਦੇ ਥੈਲੇ ‘ਚੋਂ ਟਿਕਟਾਂ ਦੀ ਪਹਿਲੀ ਲਿਸਟ ਹੋਈ ਜਾਰੀ, ਮੋਗਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ ਕਾਂਗਰਸ ਦੇ ਉਮੀਦਵਾਰਾਂ ਵੀ ਐਲਾਨੇ
ਮੋਗਾ, 15 ਜਨਵਰੀ (ਜਸ਼ਨ): ਲੰਬੀ ਕਸ਼ਮਕਸ਼ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈ ਕਮਾਂਡ ਦੇ ਥੈਲੇ ‘ਚੋਂ ਟਿਕਟਾਂ ਦੀ ਪਹਿਲੀ ਲਿਸਟ ਜਾਰੀ ਕਰਦਿਆਂ ਮੋਗਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁੁਰਾਣਾ ਵਾਲਿਆਂ ਨੂੰ ਟਿਕਟ ਵੰਡ ਕਰ ਦਿੱਤੀ ਗਈ ਹੈ। ਕਾਂਗਰਸ ਦੀ ਪਹਿਲੀ ਲਿਸਟ ਮੁਤਾਬਕ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗ੍ਹੜ, ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ, ਨਿਹਾਲ ਸਿੰਘ ਵਾਲਾ ਤੋਂ ਭੁਪਿੰਦਰ ਸਿੰਘ ਸਾਹੋਕੇ ਅਤੇ ਮੋਗਾ ਤੋਂ ਮਾਲਵਿਕਾ ਸੂਦ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਦਰਸ਼ਨ ਬਰਾੜ ਅਤੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਪਹਿਲਾਂ ਵੀ ਆਪਣੇ ਆਪਣੇ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਦੋਨੋਂ ਮੌਜੂਦਾ ਵਿਧਾਇਕ ਹਨ ਜਦਕਿ ਨਿਹਾਲ ਸਿੰਘ ਵਾਲਾ ਤੋਂ ਭੁਪਿੰਦਰ ਸਿੰਘ ਸਾਹੋਕੇ ਸ਼ੋ੍ਰਮਣੀ ਅਕਾਲੀ ਦਲ ਤੋਂ ਕਾਂਗਰਸ ਵਿਚ ਆਏ ਹਨ ਅਤੇ ਮਾਲਵਿਕਾ ਸੂਦ ਸਾਰੀਆਂ ਪਾਰਟੀਆਂ ਦੇ ਭਾਓ ਤੋਲ ਕਰਨ ਉਪਰੰਤ ਕਾਂਗਰਸ ਵਿਚ ਸ਼ਾਮਲ ਹੁੰਦਿਆਂ ਦਿੱਲੀ ਤੋਂ ਸਿੱਧਾ ਵਿਧਾਇਕ ਡਾ: ਹਰਜੋਤ ਕਮਲ ਦੀ ਟਿਕਟ ਕੱਟਵਾ ਕੇ ਐਂਟਰ ਹੋਏ ਹਨ।