ਡਿਪਟੀ ਕਮਿਸ਼ਟਰ ਆਏ ਕਰੋਨਾ ਪਾਜ਼ਿਟਿਵ, ਜ਼ਿਲ੍ਹੇ ‘ਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੋਈ 252

Tags: 

ਮੋਗਾ,13 ਜਨਵਰੀ (): ਦੇਸ਼ ਵਿਚ ਕਰੋਨਾ ਦੇ ਵੱਧਦੇ ਕਹਿਰ ਦੌਰਾਨ ਅੱਜ ਮੋਗਾ ਵਿਚ 49 ਹੋਰ ਨਵੇਂ ਕੇਸ ਆਉਣ ਦੇ ਨਾਲ ਨਾਲ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਵੀ ਕਰੋਨਾ ਦੇ ਸ਼ਿਕਾਰ ਹੋ ਗਏ। ਡਿਪਟੀ ਕਮਿਸ਼ਨਰ ਨੇ ਹਲਕੇ ਬੁਖ਼ਾਰ ਦੇ ਚੱਲਦਿਆਂ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ । ਸਰਕਾਰੀ ਹਸਪਤਾਲ ਦੀ ਰਿਪੋਰਟ ਦੇ ਮੁਤਾਬਕ ਅੱਜ 49 ਹੋਰ ਨਵੇਂ ਕੇਸ ਆਉਣ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ 252 ਹੋ ਗਈ ਹੈ ਤੇ ਇੰਜ ਕਰੋਨਾ ਕਾਰਨ ਮੋਗਾ ਜ਼ਿਲ੍ਹਾ ਦੇ ਹਾਲਾਤ ਦਿਨ ਬ ਦਿਨ ਗੰਭੀਰ ਹੋ ਰਹੇ ਹਨ। ਇਸ ਦੇ ਬਾਵਜੂਦ ਆਮ ਲੋਕ ਅਜੇ ਵੀ ਕਰੋਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ । ਆਮ ਲੋਕ ਨਾ ਤਾਂ ਸਮਾਜਿਕ ਦੂਰੀ ਦਾ ਧਿਆਨ ਰੱਖ ਰਹੇ ਹਨ ਅਤੇ ਨਾ ਹੀ ਕੋਈ ਮਾਸਕ ਲਗਾ ਰਿਹਾ ਹੈ।