ਮੋਗਾ ਅੰਮ੍ਰਿਤਸਰ ਰੋਡ 'ਤੇ ਬੱਸ ਅਤੇ ਕਾਰ ਦੀ ਟੱਕਰ ਕਾਰਨ ਵਾਪਰੇ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ,ਪਤੀ ਪਤਨੀ ਅਤੇ ਦੋ ਸਕੇ ਭਰਾ ਮ੍ਰਿਤਕਾਂ 'ਚ ਸ਼ਾਮਲ

ਮੋਗਾ, 12 ਜਨਵਰੀ (ਜਸ਼ਨ ): ਅੱਜ ਸਵੇਰੇ ਸੰਘਣੀ ਧੁੰਦ ਕਾਰਨ ਸਰਕਾਰੀ ਬੱਸ ਅਤੇ ਸਵਿਫ਼ਟ ਕਾਰ ‘ਚ ਟੱਕਰ ਹੋਣ ਕਾਰਨ ਕਾਰ ਸਵਾਰ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਮੋਗਾ ਅਮਿ੍ਰਤਸਰ ਰੋਡ ’ਤੇ ਕੋਟ ਈਸੇ ਖਾਂ ਕਸਬੇ ਤੋਂ ਕੁਝ ਦੂਰ ਪਿੰਡ ਮਲੂਬਾਣੀਆਂ ਨਜ਼ਦੀਕ ਸਵੇਰੇ 8 ਵਜੇ ਦੇ ਕਰੀਬ ਵਾਪਰਿਆ । ਹਾਦਸਾ ਇਨਾਂ ਖਤਰਨਾਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਕਾਰ ਵਿਚੋਂ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ।ਜਾਣਕਾਰੀ ਮੁਤਾਬਕ ਇਹ ਕਾਰ ਸਵਾਰ ਲੁਧਿਆਣਾ ਤੋਂ ਪੱਟੀ ਨੂੰ ਜਾ ਰਹੇ ਸਨ। ਮ੍ਰਿਤਕਾਂ ਵਿਚ ਜਿਨਾਂ ਵਿਚ ਡਰਾਈਵਰ ਅਰਵਿੰਦਰ ਸਿੰਘ (35)ਅਤੇ ਉਸਦੀ ਪਤਨੀ ਅਮਰਜੀਤ ਕੌਰ (28)ਸ਼ਾਮਲ ਹਨ। ਬਾਕੀ ਤਿੰਨ ਮ੍ਰਿਤਕਾਂ ਵਿਚੋਂ ਮ੍ਰਿਤਕ ਪ੍ਰਦੀਪ ਸਿੰਘ (42 )ਅਤੇ ਰਣਜੀਤ ਸਿੰਘ (45 ) ਦੋਨੋਂ ਸਕੇ ਭਰਾ ਨੇ ਜਦ ਕਿ ਮ੍ਰਿਤਕ ਰਣਜੀਤ ਸਿੰਘ ਦਾ ਪੁੱਤਰ ਜਸ਼ਨਜੀਤ ਸਿੰਘ (19 ) ਵੀ ਮ੍ਰਿਤਕਾਂ ਵਿਚ ਸ਼ਾਮਲ ਹੈ । ਜ਼ਿਕਰਯੋਗ ਹੈ ਕਿ ਸਾਰੇ ਮਿਰਤਕ ਪੱਟੀ ਸ਼ਹਿਰ ਦੇ ਰਹਿਣ ਵਾਲੇ ਸਨ ਅਤੇ ਬੱਸ ਵੀ ਪੱਟੀ ਡੀਪੂ ਦੀ ਹੀ ਸੀ ।


