ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਨੇ ਵਾਰਡ ਨੰਬਰ 21 ‘ਚ ਬੋਰ ਦੀ ਖੁਦਾਈ ਸ਼ੁਰੂ ਕਰਵਾਈ
*ਵਾਰਡ ਨੰਬਰ 21 ਅਤੇ 36 ਦੇ ਵਾਸੀਆਂ ਨੂੰ ਮਿਲੇਗਾ ਸ਼ੁੱਧ ਪਾਣੀ : ਡਾ: ਰਜਿੰਦਰ
ਮੋਗਾ, 8 ਜਨਵਰੀ (JASHAN): ਅੱਜ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਨੇ ਵਾਰਡ ਨੰਬਰ 21 ਵਿਚ ਨਵੇਂ ਬੋਰ ਦੇ ਖੁਦਾਈ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਵਾਰਡ ਵਾਸੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਸ ਖੇਤਰ ਦੇ ਲੋਕਾਂ ਨੂੰ ਪਾਣੀ ਦੀ ਬਹੁਤ ਕਿੱਲਤ ਸੀ ਜੋ ਇਸ ਬੋਰ ਦੇ ਲੱਗ ਜਾਣ ਨਾਲ ਨਾ ਸਿਰਫ਼ ਵਾਰਡ 21 ਦੇ ਵਾਸੀਆਂ ਨੂੰ ਸ਼ੁੱਧ ਪਾਣੀ ਨਸੀਬ ਹੋ ਸਕੇਗਾ ਬਲਕਿ ਵਾਰਡ ਨੰਬਰ 36 ਦੇ ਵਾਸੀਆਂ ਨੂੰ ਹੁਣ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ ਪੀਨਾ ਨੇ ਸੰਬੋਧਨ ਰਦਿਆਂ ਆਖਿਆ ਕਿ ਦੋਨੇਂ ਵਾਰਡ ਪਾਣੀ ਦੀ ਕਮੀ ਨਾਲ ਪਰੇਸ਼ਾਨ ਸਨ ਪਰ ਵਿਧਾਇਕ ਡਾ: ਹਰਜੋਤ ਕਮਲ ਨੇ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਇਸ ਮੌਕੇ ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਆਖਿਆ ਕਿ ਉਹਨਾਂ ਨੇ ਵਾਰਡ ਨੰਬਰ 21 ਦੀ ਇਸ ਸਮੱਸਿਆ ਬਾਰੇ ਵਿਧਾਇਕ ਡਾ: ਹਰਜੋਤ ਕਮਲ ਦੇ ਧਿਆ ਵਿਚ ਲਿਆਂਦਾ ਸੀ ਜਿਹਨਾਂ ਨੇ ਤੁਰੰਤ ਇਹ ਬੋਰ ਪਾਸ ਕਰਵਾ ਕੇ ਦਿੱਤਾ ਅਤੇ ਅੱਜ ਇਸ ਦਾ ਰਸਮੀਂ ਤੌਰ ’ਤੇ ਕੰਮ ਵੀ ਸ਼ਰੂ ਕਰ ਦਿਤਾ ਗਿਆ ਹੈ। ਇਸ ਮੌਕੇ ਸਿਆਸੀ ਸਕੱਤਰ ਗੁਰਮਿੰਦਰਜੀਤ ਬਬਲੂ ਅਤੇ ਮੁਹੱਲਾ ਵਾਸੀ ਵੀ ਹਾਜ਼ਰ ਸਨ।
ਕੈਪਸ਼ਨ: ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਬੋਰ ਦੀ ਖੁਦਾਈ ਸ਼ੁਰੂ ਕਰਵਾਉਂਦੇ ਹੋਏ ਨਾਲ ਹਨ ਪਰਵੀਨ ਪੀਨਾ ਅਤੇ ਨਵੀਨ ਸਿੰਗਲਾ।