ਵਿਧਾਇਕ ਡਾ: ਹਰਜੋਤ ਕਮਲ ਨੇ ਸੂਫੀ ਗਾਇਕੀ ਦੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

***** ਰੂਹ ਦੀ ਖ਼ੁਰਾਕ,ਸੂਫ਼ੀਆਨਾ ਗਾਇਕੀ ਸਮੇਂ ਦੀ ਲੋੜ --ਵਿਧਾਇਕ ਡਾ: ਹਰਜੋਤ ਕਮਲ ****
ਮੋਗਾ, 2 ਜਨਵਰੀ (ਜਸ਼ਨ)::ਸੰਗਿਨੀ ਕਲੱਬ ਵਲੋਂ ਨਵੇਂ ਸਾਲ ਦੀ ਪਹਿਲੀ ਸ਼ਾਮ ਨੂੰ ਕਰਵਾਏ ਸੂਫ਼ੀਆਨਾ ਗਾਇਕੀ ਦੇ ਸਮਾਗਮ ਵਿਚ ਵਿਧਾਇਕ ਡਾ: ਹਰਜੋਤ ਕਮਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਮੈਡਮ ਭਾਵਨਾ ਬਾਂਸਲ,ਮੀਤ ਪ੍ਰਧਾਨ ਲਵਲੀ ਬਾਂਸਲ,ਨੇਹਾ ਅਤੇ ਮਿੰਨੀ ਆਦਿ ਅਹੁਦੇਦਾਰਾਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦੌਰਾਨ ਚੰਡੀਗੜ੍ਹ ਤੋਂ ਉਘੇ ਸੂਫੀ ਗਾਇਕ ਸਾਈਂ ਸੁਲਤਾਨ,ਸੰਜੀਵ ਅਤੇ ਰਜਨੀ ਐਤਵਾਲ ਨੇ ਰਵਾਇਤੀ ਭਾਰਤੀ ਗਾਇਕੀ ਦੇ ਸੂਫ਼ੀਆਨਾ ਰੰਗ ਦੀਆਂ ਪੇਸ਼ਕਾਰੀਆਂ ਨਾਲ ਅਜਿਹਾ ਮਾਹੌਲ ਸਿਰਜਿਆ ਕਿ ਸਰੋਤਿਆਂ ਦੀਆਂ ਰੂਹਾਂ ਨਸ਼ਿਆ ਉੱਠੀਆਂ।ਸੂਫੀ ਗਾਇਕ ਸਾਈਂ ਸੁਲਤਾਨ ਵਲੋਂ ਗਏ 'ਛੱਲੇ' ਨੇ ਸਭ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਾਡੇ ਦੇਸ਼ ਵਿਚ ਸ਼ਾਸਤਰੀ ਸੰਗੀਤ ਤੋਂ ਲੈ ਕੇ ਆਧੁਨਿਕ ਸੰਗੀਤ ਤੱਕ ਅਮੀਰ ਵਿਰਾਸਤ ਮੌਜੂਦ ਹੈ ਅਤੇ ਸੰਗੀਤ ਨੂੰ ਪੂਜਾ ਦਾ ਰੁਤਬਾ ਹਾਸਿਲ ਹੈ। ਉਹਨਾਂ ਆਖਿਆ ਕਿ ਗੁਰੂ ਸਹਿਬਾਨ ਨੇ ਬਾਕਾਇਦਾ ਰਾਗਾਂ ਵਿਚ ਬਾਣੀ ਦਾ ਉਚਾਰਣ ਕੀਤਾ ਤੇ ਬਾਬਾ ਬੁਲ੍ਹੇ ਸ਼ਾਹ ਵਰਗੀਆਂ ਮਹਾਨ ਰੂਹਾਂ ਨੇ ਰੱਬ ਨੂੰ ਪਾਉਣ ਲਈ ਸੂਫ਼ੀਆਨਾ ਗਾਇਕੀ ਨੂੰ ਜੀਵਨ ਦਾ ਆਧਾਰ ਮੰਨਿਆ।  ਉਹਨਾਂ ਸੰਗਿਨੀ ਕਲੱਬ ਦੇ ਅਹੁਦੇਦਾਰਾਂ ਅਤੇ ਸੰਸਥਾ ਦੀ ਅਜਿਹੇ ਵਿਰਾਸਤੀ ਪ੍ਰੋਗਰਾਮ ਕਰਵਾਉਣ ਦੀ ਸ਼ਲਾਘਾ ਕਰਦਿਆਂ ਗਾਇਕਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰਧਾਨ ਮੈਡਮ ਭਾਵਨਾ ਬਾਂਸਲ,ਮੀਤ ਪ੍ਰਧਾਨ ਲਵਲੀ ਬਾਂਸਲ,ਸੁਰਿੰਦਰ ਸਿੰਗਲਾ ,ਸੁਨੀਲ ਗਰਗ ਐਡਵੋਕੇਟ,ਨੇਹਾ, ਮਿੰਨੀ ,ਪ੍ਰਧਾਨ ਜਤਿੰਦਰ ਅਰੋੜਾ,ਨੌਜਵਾਨ ਕਾਂਗਰਸੀ ਆਗੂ ਲਖਵੀਰ ਸਿੰਘ ਗੈਦੂ ਆਦਿ ਹਾਜ਼ਰ ਸਨ।