ਨਵੀਨ ਸਿੰਗਲਾ ਦੀ ਅਗਵਾਈ ‘ਚ ‘ਨਈਂ ਉਡਾਨ ਸ਼ੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਮੈਂਬਰਾਂ ਨੇ ਬਿਰਧ ਆਸ਼ਰਮ ‘ਚ ਬਜ਼ੁਰਗਾਂ ਨੂੰ ਦਿੱਤੇ ਤੋਹਫ਼ੇ

ਮੋਗਾ, 1 ਜਨਵਰੀ (ਜਸ਼ਨ):  ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ  ‘ਨਈਂ ਉਡਾਨ ਸ਼ੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਨਵੀਨ ਸਿੰਗਲਾ ਦੀ ਅਗਵਾਈ ਵਿਚ ਸੁਸਾਇਟੀ ਮੈਂਬਰਾਂ ਨੇ ‘ਸ਼ਿਵ ਕਿਰਪਾ ਬਿਰਧ ਆਸ਼ਰਮ’ ਵਿਚ ਬਜ਼ੁਰਗਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਸੁਸਾਇਟੀ ਵੱਲੋਂ ਬਜ਼ੁਰਗਾਂ ਨੂੰ ਤੋਹਫ਼ੇ ਵਜੋਂ ਕੰਬਲ, ਤੌਲੀਏ, ਜੁਰਾਬਾਂ, ਟੋਪੀਆਂ ਅਤੇ ਰਾਸ਼ਨ ਦੀਆਂ ਕਿੱਟਾ ਦਿੱਤੀਆਂ ਗਈਆਂ। ਇਸ ਮੌਕੇ ਰਾਜ ਕਮਲ ਕਪੂਰ, ਵਿਕਾਸ ਬਾਂਸਲ, ਐਡਵੋਕੇਟ ਨਵੀਨ ਗੋਇਲ, ਅੰਜੂ ਸਿੰਗਲਾ ਪ੍ਰਧਾਨ ਮਹਿਲਾ ਵਿੰਗ, ਸੰਜੀਵ ਸਿੰਗਲਾ, ਅਮਿੱਤ ਸਿੰਗਲਾ ਅਤੇ ਬਿਰਧ ਆਸ਼ਰਮ ਦੇ ਪ੍ਰਧਾਨ ਬਿੱਟੂ ਨੇ ਵੀ ਬਜ਼ਰੁਗਾਂ ਨਾਲ ਹਾਵ ਭਾਵ ਸਾਂਝੇ ਕੀਤੇ। ਇਸ ਮੌਕੇ ‘ਨਈਂ ਉਡਾਨ ਸ਼ੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਨਵੀਨ ਸਿੰਗਲਾ ਨੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਇਹਨਾਂ ਬਜ਼ੁਰਗਾਂ ਕੋਲ ਆ ਕੇ ਉਹਨਾਂ ਦੇ ਮਨ ਨੂੰ ਬੇਹੱਦ ਸਕੂਨ ਮਿਲਿਆ ਹੈ ਅਤੇ ਬਜ਼ੁਰਗਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਜਿੱਥੇ ਸੁਸਾਇਟੀ ਦੇ ਮੈਂਬਰਾਂ ਨੇ ਆਪਣੀ ਸਮਰੱਥਾ ਅਨੁਸਾਰ ਜ਼ਰੂਰਤ ਦੀਆਂ ਵਸਤੂਆਂ ਅਤੇ ਨਕਦ ਰਾਸ਼ੀ ਦਿੱਤੀ ਹੈ ਉੱਥੇ ਇਹਨਾਂ ਬਜ਼ਰੁਗਾਂ ਨਾਲ ਕੁਝ ਸਮਾਂ ਬਿਤਾਉਣ ਸਦਕਾ ਬਿਰਧ ਆਸ਼ਰਮ ਵਿਚ ਰਹਿ ਰਹੇ ਇਹਨਾਂ ਬਜ਼ੁਰਗਾਂ ਦੀ ਇਕੱਲਤਾ ਦਾ ਅਹਿਸਾਸ ਵੀ ਦੂਰ ਹੋਇਆ ਹੈ। ਉਹਨਾਂ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਬਜ਼ੁਰਗਾਂ ਦੀ ਹਰ ਤਰਾਂ ਸਹਾਇਤਾ ਕੀਤੀ ਜਾਵੇ ਅਤੇ ਹਰ ਵਿਅਕਤੀ ਥੋੜਾ ਬਹੁਤ ਸਮਾਂ ਇਹਨਾਂ ਬਜ਼ੁਰਗਾਂ ਨਾਲ ਬਤੀਤ ਕਰੇ ਤਾਂ ਕਿ ਬਜ਼ੁਰਗ ਆਪਣੇ ਆਪ ਨੂੰ ਸਮਾਜ ਦਾ ਅੰਗ ਸਮਝਣ।