ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਕਿਸਾਨ ਭਰਾਵਾਂ ਅਤੇ ਮੋਗਾ ਵਾਸੀਆਂ ਨੂੰ ਨਵੇਂ ਸਾਲ ਦੀ ਦਿੱਤੀ ਮੁਬਾਰਕਬਾਦ

ਮੋਗਾ, 1 ਜਨਵਰੀ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਮੋਗਾ ਵਾਸੀਆਂ ਨੂੰ ਨਵੇਂ ਵਰ੍ਹੇ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਆਖਿਆ ਕਿ ਉਹਨਾਂ ਨੂੰ ਖੁਸ਼ੀ ਹੈ 2022 ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨੀ ਸੰਘਰਸ਼ ਵਿਚ ਜੂਝ ਰਹੇ ਕਿਸਾਨ ਫਤਿਹ ਪ੍ਰਾਪਤੀ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਪਰਤ ਆਏ ਹਨ। ਉਹਨਾਂ ਆਖਿਆ ਕਿ ਕਿਸਾਨਾਂ ਧੰਨਤਾ ਦੇ ਪਾਤਰ ਹਨ ਜਿਹਨਾਂ ਨੇ ਦਿੱਲੀ ਸੰਘਰਸ਼ ਵਿਚ ਵੀ ਵਾਰੋ ਵਾਰੀ ਸ਼ਿਰਕਤ ਕੀਤੀ ਅਤੇ ਉਹਨਾਂ ਦੇ ਪਰਿਵਾਰਾਂ ਨੇ ਪਿੱਛੇ ਖੇਤੀਬਾੜੀ ਦਾ ਕੰਮ ਵੀ ਸੰਭਾਲੀ ਰੱਖਿਆ, ਜਿਸ ਤੋਂ ਪੰਜਾਬੀਆਂ ਦੇ ਚਟਾਨ ਵਰਗੇ ਜਿਗਰੇ ਦਾ ਪਤਾ ਚੱਲਦਾ ਹੈ । ਅਮਰਜੀਤ ਲੰਢੇਕੇ ਨੇ ਆਖਿਆ ਕਿ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਜਿਹਨਾਂ ਨੇ ਸਾਨੂੰ ਸੰਘਰਸ਼ ਕਰਕੇ ਜ਼ੁਲਮ ਖਿਲਾਫ਼ ਲੜਨ ਦੀ ਪ੍ਰੇਰਨਾ ਦਿੱਤੀ ਅਤੇ ਉਹਨਾਂ ਦੇ ਹੀ ਆਸ਼ੀਰਵਾਦ ਨਾਲ ਇਸ ਸੰਘਰਸ਼ ‘ਚ ਜਿੱਤ ਪ੍ਰਾਪਤ ਕੀਤੀ। ਉਹਨਾਂ ਦਿੱਲੀ ਸੰਘਰਸ਼ ਵਿਚ ਕੁਰਬਾਨ ਹੋਏ ਕਿਸਾਨਾਂ ਭਰਾਵਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ।