ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਮੋਗਾ ਵਿਦਿਆਰਥੀਆਂ ਨੂੰ ਵਜੀਫ਼ੇ ਦੇ ਕੇ ਸਿਰਜ ਰਿਹੈ ਤਕਦੀਰਾਂ
ਮੋਗਾ, 29 ਦਸੰਬਰ (ਜਸ਼ਨ)-ਅਜੋਕੇ ਸਮੇਂ ਵਿਚ ਜਦੋਂ ਆਮ ਲੋਕਾਂ ’ਤੇ ਆਰਥਿਕ ਬੋਝ ਵੱਧਦਾ ਜਾ ਰਿਹਾ ਹੈ ਤਾਂ ਅਜਿਹੇ ਵਿਚ ਮਾਪਿਆਂ ਲਈ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਬੇਹੱਦ ਮੁਸ਼ਕਿਲ ਹੋ ਰਿਹੈ ਪਰ ਅਜਿਹੇ ਵਿਚ ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਮੋਗਾ ਵਿਦਿਆਰਥੀਆਂ ਨੂੰ ਵਜੀਫ਼ੇ ਦੇ ਕੇ ਉਹਨਾਂ ਲਈ ਨਵੇਂ ਰਾਹ ਸਿਰਜ ਰਿਹੈ । ਪਿਛਲੇ ਦਿਨੀਂ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਮਾਤਾ ਸਹਿਬ ਕੌਰ ਚੈਰੀਟੇਬਲ ਟਰੱਸਟ ਮੋਗਾ ਵਲੋਂ 32 ਲੋੜਵੰਦ ਗੁਰਸਿੱਖ ਹੁਸ਼ਿਆਰ ਵਿਦਿਆਰਥੀਆਂ ਨੂੰ ਕਰੀਬ 69 ਹਜ਼ਾਰ 500 ਰੁਪਏ ਦੇ ਵਜੀਫੇ ਵੰਡੇ ਗਏ । ਸਕੂਲ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਅਤੇ ਹੁਕਮਨਾਮੇਂ ਉਪਰੰਤ ਵਿਦਿਆਰਥੀਆਂ ਦੀ ਚੋਣ ਕਰਨ ਦੀ ਪ੍ਰਕਿਰਿਆ ਟਰੱਸਟ ਪ੍ਰਧਾਨ ਪਿ੍ਰੰਸੀਪਲ ਸੁਰਿੰਦਰ ਕੌਰ ਭੁਪਿੰਦਰਾ ਖਾਲਸਾ ਸਕੂਲ, ਸਕੱਤਰ ਪਿ੍ੰਸੀਪਲ ਦਰਸਨ ਸਿੰਘ, ਪਿ੍ੰਸੀਪਲ ਸੁਨੀਤਇੰਦਰ ਸਿੰਘ ਖਜਾਨਚੀ, ਲੈਕਚਰਾਰ ਬਲਜੀਤ ਕੌਰ, ਸਾਬਕਾ ਪਿ੍ੰਸੀਪਲ ਸੁਖਦੇਵ ਸਿੰਘ, ਹਰਮਨ ਸਿੰਘ ਕੋਕਰੀ ਫੂਲਾ ਸਿੰਘ, ਮਾਸਟਰ ਗਮਦੂਰ ਸਿੰਘ, ਰਮਨਪ੍ਰੀਤ ਕੌਰ ਮਹਿਣਾ, ਲਖਵੀਰ ਸਿੰਘ ਪ੍ਰਚਾਰਕ, ਗੁਲਾਬਜਿੰਦਰ ਸਿੰਘ, ਪਿ੍ਤਪਾਲ ਸਿੰਘ, ਹਰਬੰਸ ਸਿੰਘ ਧਾਰਮਿਕ ਅਧਿਆਪਕ ਹਾਜ਼ਰ ਸਨ । ਇਸ ਮੌਕੇ ਸੁਰਿੰਦਰ ਕੌਰ ਪਿ੍ਰੰਸੀਪਲ ਭੁਪਿੰਦਰਾ ਖਾਲਸਾ ਸਕੂਲ ਮੋਗਾ, ਸਕੱਤਰ ਪਿ੍ਰੰਸੀਪਲ ਦਰਸਨ ਸਿੰਘ ਨੇ ਦੱਸਿਆ ਕਿ ਮਾਤਾ ਸਹਿਬ ਕੌਰ ਚੈਰੀਟੇਬਲ ਟਰੱਸਟ ਸਕੂਲ ਦੇ ਪੁਰਾਣੇ ਵਿਦਿਆਰਥੀ ਗੁਰਬਖਸ ਸਿੰਘ ਸਿਵੀਆ ਵਲੋਂ 1990 ਵਿਚ ਆਰੰਭਿਆ ਗਿਆ ਜੋ ਲਗਾਤਾਰ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਵਜੀਫੇ ਵੰਡ ਰਿਹਾ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਅਤੇ ਸਿੱਖੀ ਸਰੂਪ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਟਰੱਸਟ ਵਲੋਂ ਟਰੱਸਟ ਪ੍ਰਧਾਨ ਪਿ੍ੰਸੀਪਲ ਸੁਰਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਵਜੀਫੇ ਵੰਡੇ ਗਏ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਦੇ ਨਾਲ-ਨਾਲ ਸਿੱਖੀ ਸਰੂਪ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ ।