ਮਹਿਲਾ ਕਾਂਗਰਸ ਪ੍ਰਧਾਨ ਰਾਣੀ ਸੋਢੀ ਨੇ ਜਾਰੀ ਕੀਤੀ 23 ਜ਼ਿਲ੍ਹਿਆਂ ਦੇ ਕੋਆਰਡੀਨੇਟਰਾਂ ਦੀ ਸੂਚੀ,ਸੁਮਨ ਕੌਸ਼ਿਕ ਹੋਣਗੇ ਮੋਗਾ ਜ਼ਿਲ੍ਹੇ ਦੇ ਕੋਆਰਡੀਨੇਟਰ
ਚੰਡੀਗੜ੍ਹ , 26 ਦਸੰਬਰ:(ਜਸ਼ਨ): ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਹਿਲਾ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰਨ ਲਈ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ 23 ਜ਼ਿਲ੍ਹਾ ਕੋਆਰਡੀਨੇਟਰਾਂ ਦੀ ਨਿਯੁਕਤੀ ਸਬੰਧੀ ਇਕ ਸੂਚੀ ਜਾਰੀ ਕੀਤੀ ਹੈ। ਇਸ ਸਬੰਧੀ ਮੀਡੀਆ ਨੂੰ ਵਧੇਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਕੀਤੀਆਂ ਇਨ੍ਹਾਂ ਨਿਯੁਕਤੀਆਂ ਦੇ ਰਾਹੀਂ "ਧੀ ਪੰਜਾਬ ਦੀ ਹੱਕ ਅਪਣਾ ਜਾਣਦੀ" ਮੁਹਿੰਮ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਨਵ ਨਿਯੁਕਤ ਕੋਆਰਡੀਨੇਟਰ ਮਹਿਲਾਵਾਂ ਇਸ ਮੁਹਿੰਮ ਨੂੰ ਲੋਕਾਂ ਤਕ ਲੈ ਕੇ ਜਾਣਗੀਆਂ । ਉਨ੍ਹਾਂ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਪੰਜਾਬ ਦੀਆਂ ਮਹਿਲਾਵਾਂ ਦੀ ਅਹਿਮ ਭੂਮਿਕਾ ਹੋਵੇਗੀ ।
ਸੂਚੀ ਅਨੁਸਾਰ ਮੋਗਾ ਜ਼ਿਲ੍ਹੇ ਵਿਚ ਸਭ ਮਹਿਲਾਵਾਂ ਤੋਂ ਵੱਧ ਸਰਗਰਮ ਮੈਡਮ ਸੁਮਨ ਕੌਸ਼ਿਕ ਨੂੰ ਮੋਗਾ ਦੀ ਜ਼ਿਲ੍ਹਾ ਕੋਆਰਡੀਨੇਟਰ ਜਦ ਕਿ ਸ਼ਿਵਾਨੀ ਸ਼ਰਮਾ ਨੂੰ ਅੰਮ੍ਰਿਤਸਰ, ਤ੍ਰਿਪਤਾ ਠਾਕੁਰ ਨੂੰ ਗੁਰਦਾਸਪੁਰ, ਮਨਜੀਤ ਸੰਧੂ ਨੂੰ ਪਠਾਨਕੋਟ, ਭੁਪਿੰਦਰ ਕੌਰ ਕੋਰਜੀਵਾਲਾ ਨੂੰ ਪਟਿਆਲਾ, ਸੁਨੀਤਾ ਧੀਰ ਨੂੰ ਕਪੂਰਥਲਾ, ਇੰਦੂ ਥਾਪਰ ਨੂੰ ਲੁਧਿਆਣਾ, ਨਰਦੀਪ ਸ਼ਰਮਾ ਨੂੰ ਬਰਨਾਲਾ, ਸੁਸ਼ਮਾ ਰਾਣੀ ਮੋਨਾ ਨੂੰ ਨਵਾਂਸ਼ਹਿਰ, ਰਜਿੰਦਰ ਕੌਰ ਲਿਬੜਾ ਨੂੰ ਸੰਗਰੂਰ, ਨਰੇਸ਼ ਸ਼ਰਮਾ ਨੂੰ ਮਾਨਸਾ, ਮਲਕੀਤ ਕੌਰ ਸਹੋਤਾ ਨੂੰ ਬਠਿੰਡਾ, ਪਰਮਜੀਤ ਕੌਰ ਸੰਧੂ ਨੂੰ ਫ਼ਰੀਦਕੋਟ, ਮਹਿਕ ਰਾਜਪੂਤ ਨੂੰ ਤਰਨ ਤਾਰਨ, ਕਵਿਤਾ ਰਾਣੀ ਨੂੰ ਮੁਕਤਸਰ, ਡਾ: ਵਰੇਨਿਕਾ ਨੂੰ ਫ਼ਾਜ਼ਿਲਕਾ, ਗੁਰਪ੍ਰੀਤ ਸੰਧੂ ਨੂੰ ਜਲੰਧਰ, ਜਸਵਿੰਦਰ ਕੌਰ ਭੁੱਲਰ ਨੂੰ ਫ਼ਤਹਿਗੜ੍ਹ ਸਾਹਿਬ, ਵੰਦਨਾ ਸੈਣੀ ਨੂੰ ਰੂਪਨਗਰ, ਰਵਿੰਦਰ ਕੌਰ ਨੂੰ ਫ਼ਿਰੋਜ਼ਪੁਰ, ਨੀਰੂ ਸ਼ਰਮਾ ਨੂੰ ਹੁਸ਼ਿਆਰਪੁਰ, ਅਲਕਾ ਮਲਹੋਤਰਾ ਨੂੰ ਮੁਹਾਲੀ ਤੇ ਪ੍ਰਿਤਪਾਲ ਕੌਰ ਨੂੰ ਮਲੇਰਕੋਟਲਾ ਦੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।