ਦਵਿੰਦਰ ਰਣੀਆ ਨੂੰ ਸਦਮਾ, ਭਰਾ ਦਾ ਦੇਹਾਂਤ, ਅੰਤਿਮ ਸਸਕਾਰ 25 ਦਸੰਬਰ ਨੂੰ

Tags: 

ਮੋਗਾ, 23 ਦਸੰਬਰ (ਜਸ਼ਨ): ਮੋਗਾ ਟਰੱਕ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਰਣੀਆ ਦੇ ਭਰਾ ਜੱਥੇਦਾਰ ਹਰਿੰਦਰ ਸਿੰਘ ਰਣੀਆ ਦੇ ਅਚਾਨਕ ਹੋਏ ਦੇਹਾਂਤ ਨਾਲ ਰਣੀਆ ਪਰਿਵਾਰ ਸਮੇਤ ਸ਼ੋ੍ਰਮਣੀ ਅਕਾਲੀ ਦਲ ਅਤੇ ਸਮੁੱਚੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦਵਿੰਦਰ ਸਿੰਘ ਰਣੀਆ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਹੂਮ ਜਥੇਦਾਰ ਹਰਿੰਦਰ ਸਿੰਘ ਰਣੀਆ,ਮੈਂਬਰ ਸ਼ੋ੍ਰਮਣੀ ਕਮੇਟੀ  ਦਾ ਅੰਤਿਮ ਸਸਕਾਰ 25 ਦਸੰਬਰ ਨੂੰ ਪਿੰਡ ਰਣੀਆ ਵਿਖੇ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਆਗੂਆਂ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਹਰਿੰਦਰ ਸਿੰਘ ਰਣੀਆ ਨੂੰ ਚਾਹੁਣ ਵਾਲਿਆਂ ਨੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ।