44 ਲੱਖ ਦੀ ਗਰਾਂਟ ਨਾਲ ਹੋਵੇਗੀ ਵਾਰਡ ਨੰਬਰ 17 ਦੀ ਕਾਇਆ ਕਲਪ: ਹਮਰੀਤ ਕਮਲ
ਮੋਗਾ, 21 ਦਸੰਬਰ (ਜਸ਼ਨ): ‘44 ਲੱਖ ਦੀ ਗਰਾਂਟ ਨਾਲ ਵਾਰਡ ਨੰਬਰ 17 ਦੀ ਕਾਇਆ ਕਲਪ ਹੋਵੇਗੀ ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਦੇ ਸਪੁੱਤਰ ਹਮਰੀਤ ਕਮਲ ਨੇ ਵਾਰਡ ਨੰਬਰ 17 ਦੇ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਜਦੋਂ ਉਹ ਵਾਰਡ ਦੀਆਂ ਤਿੰਨ ਗਲੀਆਂ ‘ਚ ਇੰਟਰਲਾਕ ਟਾਈਲਾਂ ਦੇ ਪ੍ਰੌਜੈਕਟ ਦੀ ਆਰੰਭਤਾ ਕਰਵਾਉਣ ਪਹੁੰਚੇ। ਹਮਰੀਤ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਨੇ ਪਿਛਲੇ ਪੰਜ ਸਾਲਾਂ ਵਿਚ ਮੋਗਾ ਹਲਕੇ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ। ਉਹਨਾਂ ਆਖਿਆ ਕਿ ਵਿਧਾਇਕ ਦੇ ਯਤਨਾਂ ਨਾਲ ਨਾ ਸਿਰਫ਼ ਮੋਗਾ ਵਿਚ ਆਯੁਵੈਦਿਕ ਪ੍ਰਣਾਲੀ ਨਾਲ ਇਲਾਜ ਕਰਵਾਉਣ ਲਈ ਮੋਗਾ ਵਿਚ ਆਯੂਸ਼ ਵਰਗਾ ਹਸਪਤਾਲ ਤਿਆਰ ਹੋ ਚੁੱਕਾ ਹੈ ਬਲਕਿ ਸਿਵਲ ਹਸਪਤਾਲ ਨੂੰ ਵੀ ਆਧੁਨਿਕ ਬਿਲਡਿੰਗ ਅਤੇ ਸਹੂਲਤਾਂ ਨਾਲ ਲੈੱਸ ਕੀਤਾ ਗਿਆ ਹੈ। ਹਮਰੀਤ ਨੇ ਆਖਿਆ ਕਿ ਸਮੁੱਚੇ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹਈਆ ਕਰਵਾ ਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸਾਬਿਤ ਕਰ ਦਿਖਾਇਆ ਹੈ ਕਿ ਕਾਂਗਰਸ ਪਾਰਟੀ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ।
ਇਸ ਮੌਕੇ ਕੌਂਸਲਰ ਕੁਲਦੀਪ ਕੌਰ ਦੇ ਸਪੁੱਤਰ ਵਿਕਰਮ ਸਿੰਘ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਦੱਸਿਆ ਕਿ 44 ਲੱਖ ਦੀ ਰਾਸ਼ੀ ਨਾਲ ਵਾਰਡ ਦੀਆਂ ਤਿੰਨ ਗਲੀਆਂ ਵਿਚ ਇੰਟਰਲਾਕ ਟਾਇਲਾਂ ਲਗਾਉਣ ਦੇ ਪ੍ਰੌਜੈਕਟ ਦੀ ਆਰੰਭਤਾ ਹੋਈ ਹੈ ਅਤੇ ਇਸ ਦੇ ਨਾਲ ਹੀ ਸਾਈਡ ਦੀਆਂ ਬਰਮਾਂ ਵੀ ਪੱਕੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਸਿਆਸੀ ਸਕੱਤਰ ਗੁਰਮਿੰਦਰਜੀਤ ਬਬਲੂ, ਵਿਕਰਮ ਸਿੰਘ, ਸੁਖਦੀਪ ਕੌਰ, ਬਲਜੀਤ ਕੌਰ, ਗੁਰਦੇਵ ਕੌਰ, ਤਰਸੇਮ ਸਿੰਘ, ਵਿਕਰਮ ਸਿੰਘ, ਕਾਲਾ ਸਿੰਘ, ਪਿਆਰਾ ਸਿੰਘ, ਮੱਘਰ ਸਿੰਘ, ਦਰਸ਼ਨ ਸਿੰਘ, ਰਾਜਵੀਰ ਕੌਰ, ਸੁਭਾਸ਼, ਅਮਰਜੀਤ ਸਿੰਘ, ਵੀ ਹਾਜ਼ਰ ਸਨ।