ਇਲੈਕਟਰੋ ਹੋਮਿਓਪੈਥਿਕ ਦੇ ਪਿਤਾਮਾ ਕਾਊਂਟ ਸੀਜ਼ਰ ਮੈਟੀ ਦੇ 213ਵੇਂ ਜਨਮ ਦਿਨ ‘ਤੇ ਰਾਸ਼ਟਰ ਪੱਧਰੀ ਸਮਾਗਮ ਮੋਗਾ ‘ਚ ਕਰਵਾਇਆ ਜਾਵੇਗਾ

ਮੋਗਾ, 21 ਦਸੰਬਰ (ਜਸ਼ਨ)-ਇਲੈਕਟਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਨੀਲਮ ਨੌਵਾ ਹੋਟਲ ‘ਚ ਡਾ. ਸ਼ਿੰਦਰ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿਚ ਐਸੋਸੀਏਸ਼ਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਰਤਸਰ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ।  ਇਸ ਘਟਨਾ ਦੇ ਪਿੱਛੇ ਜਿੰਮੇਵਾਰ ਲੋਕਾਂ ਨੂੰ ਪਹਿਚਾਣ ਕੇ ਸਜ਼ਾ ਦਿਵਾਈ ਜਾਵੇ ਤਾਂ ਜੋ ਇਹੋ ਜਿਹੀਆਂ ਦੁਰਘਟਨਾਵਾਂ ਦੁਬਾਰਾ ਨਾ ਵਾਪਰਨ । ਉਨ੍ਹਾਂ ਨੇ ਦੱਸਿਆ ਕਿ ਇਲੈਕਟਰੋ ਹੋਮਿਓਪੈਥਿਕ ਦੇ ਪਿਤਾਮਾ ਕਾਊਂਟ ਸੀਜ਼ਰ ਮੈਟੀ ਦੇ 213ਵੇਂ ਜਨਮ ਦਿਨ ‘ਤੇ ਮੋਗਾ ਵਿਚ ਨੈਸ਼ਨਲ ਪੱਧਰ ਦਾ ਸਮਾਗਮ ਕਰਵਾਇਆ ਜਾਵੇਗਾ ਜਿਸ ਵਿਚ ਅਲੱਗ-ਅਲੱਗ ਸੂਬਿਆਂ ਤੋਂ ਡਾਕਟਰ ਸਾਹਿਬਾਨ ਹਿੱਸਾ ਲੈਣਗੇ । ਡਾ. ਜੇ.ਐਸ. ਖੋਖਰ ਨੇ ਨਰਵਸ ਸਿਸਟਮ ਤੇ ਜਾਣਕਾਰੀ ਸਾਂਝੀ ਕੀਤੀ। ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਪਾਰਕਿਨਸਨ ਰੋਗ ਦੇ ਕਾਰਨ ਨਿਸਾਨੀਆਂ ਅਤੇ ਇਲੈਕਟਰੋ ਹੋਮਿਓਪੈਥਿਕ ਟਰੀਟਮੈਂਟ ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਡਾ. ਦਰਬਾਰਾ ਸਿੰਘ ਭੁੱਲਰ ਨੇ ਇਲੈਕਟ੍ਰੋਹੋਮਿਓਪੈਥੀ ਵਿਚ ਵਰਤੇ ਜਾਣ ਵਾਲੇ ਪੌਦੇ ਰਿਊਮ ਪਾਲਮੇਟਮ ਦੇ ਕਾਰਜ ਖੇਤਰ ਬਾਰੇ ਵਿਸਥਾਰਪੂਰਵਕ ਦੱਸਿਆ। ਡਾ. ਰਾਜੇਸ਼ ਕੁਮਾਰ ਸਿਰਸਾ ਅਤੇ ਡਾ. ਕੰਚਨ ਨੇ ਪਿੱਤਾ ਪਥਰੀ, ਡਾ. ਅਮਰਜੀਤ ਸਿੰਘ ਬਰਾੜ ਨੇ ਡੇਂਗੂ ਬੁਖਾਰ, ਡਾ. ਐਸ. ਕੇ. ਕਟਾਰੀਆ ਨੇ ਗਠੀਆ ਰੋਗ ਅਤੇ ਡਾ. ਰਾਜਵੀਰ ਸਿੰਘ ਰੌਂਤਾ ਨੇ ਦਿਮਾਗੀ ਰੋਗਾਂ ਤੇ ਆਪਣਾ- ਆਪਣਾ ਇਲੈਕਟਰੋ ਹੋਮਿਓਪੈਥਿਕ ਤਜ਼ਰਬਾ ਸਾਂਝਾ ਕੀਤਾ । ਡਾ. ਮਨਪ੍ਰੀਤ ਸਿੰਘ ਸਿੱਧੂ ਅਤੇ ਡਾ. ਜਗਜੀਤ ਸਿੰਘ ਗਿੱਲ ਨੇ ਚੰਬਾ ਵਿਖੇ ਸੰਪੰਨ ਹੋਈ ਰੈਬੀਕੌਨ 21 ਨੈਸਨਲ ਕਾਨਫਰੰਸ ਬਾਰੇ ਵਿਸਥਾਰਪੂਰਵਕ ਦੱਸਿਆ। ਮੀਟਿੰਗ ਵਿਚ ਪੰਜਾਬ ਹਰਿਆਣਾ ਤੋਂ ਡਾਕਟਰ ਸਾਹਿਬਾਨ ਸ਼ਾਮਿਲ ਹੋਏ ਜਿਨ੍ਹਾਂ ਵਿਚ ਮੀਤ ਪ੍ਰਧਾਨ ਡਾ. ਜਸਵਿੰਦਰ ਸਿੰਘ ਸਮਾਧ ਭਾਈ ਕੈਸ਼ੀਅਰ, ਡਾ. ਅਨਿਲ ਕੁਮਾਰ ਅਗਰਵਾਲ ਜਨਰਲ ਸਕੱਤਰ, ਡਾ. ਜਗਮੋਹਨ ਸਿੰਘ ਧੂੜਕੋਟ, ਡਾ. ਪਰਮਿੰਦਰ ਪਾਠਕ, ਡਾ. ਜਸਪਾਲ ਸਿੰਘ ਵਿਰਕ, ਡਾ. ਮਨਜੀਤ ਸਿੰਘ ਸੱਗੂ, ਡਾ. ਕਮਲਜੀਤ ਕੌਰ ਸੇਖੋਂ, ਡਾ. ਮਨਦੀਪ ਸਿੰਘ ਮੋਗਾ, ਡਾ. ਗੁਰਦੇਵ ਸਿੰਘ ਆਦਿ ਹਾਜ਼ਰ ਸਨ।