ਕੇਜਰੀਵਾਲ ਦੀ ਤੀਜੀ ਗਰੰਟੀ ਮਹਿਲਾ ਸਸ਼ਕਤੀਕਰਨ ਲਈ ਇਕ ਚੰਗਾ ਫੈਸਲਾ: ਹਰਮਨਜੀਤ ਸਿੰਘ ਦੀਦਾਰੇ ਵਾਲਾ
ਮੋਗਾ,19 ਦਸੰਬਰ (ਜਸ਼ਨ): ਆਮ ਆਦਮੀ ਪਾਰਟੀ ਜਿਲਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇ ਵਾਲਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਕੇਜਰੀਵਾਲ ਵੱਲੋਂ ਮਹਿਲਾਵਾਂ ਨੂੰ ਤੀਜੀ ਗਰੰਟੀ ਦੇ ਤੌਰ ਤੇ ਤੋਹਫ਼ਾ ਦਿੱਤਾ ਗਿਆ ਹੈ ਜਿਸ ਵਿਚ 18 ਸਾਲ ਤੋਂ ਉਪਰ ਦੀ ਉਮਰ ਵਾਲੀ ਹਰ ਇਕ ਮਹਿਲਾ ਨੂੰ 1000 ਰੁਪਏ ਮਹੀਨਾ ਦਿੱਤਾ ਜਾਵੇਗਾ । ਇਕ ਘਰ ਵਿਚ ਜਿੰਨੀਆਂ ਵੀ ਔਰਤਾਂ ਨੇ ਹਰ ਇਕ ਦੇ ਖਾਤੇ ਵਿੱਚ 1000 ਰੁਪਏ ਪਾਏ ਜਾਣਗੇ। ਆਮ ਆਦਮੀ ਪਾਰਟੀ ਦੇ ਮੋਗਾ ਜਿਲੇ ਦੇ ਸਮੂਹ ਵਰਕਰਾਂ ਵੱਲੋਂ ਕੇਜਰੀਵਾਲ ਦੀ ਤੀਜੀ ਗਰੰਟੀ ਦੇ ਕਾਰਡ ਵੰਡੇ ਜਾ ਰਹੇ ਹਨ। ਵੱਖ ਵੱਖ ਹਲਕਿਆਂ ਵਿੱਚ ਪਾਰਟੀ ਵੱਲੋ ਕੈਂਪੇਨ ਇੰਚਾਰਜ ਲਗਾ ਦਿੱਤੇ ਗਏ ਹਨ। ਬਾਘਾ ਪੁਰਾਣਾ ਵਿੱਚ ਦੀਪਕ ਅਰੋੜਾ , ਅਮਨ ਪੰਡੋਰੀ ਧਰਮਕੋਟ, ਤੇਜਿੰਦਰ ਬਰਾੜ ਮੋਗਾ ਅਤੇ ਸੰਨੀ ਦੀਦਾਰੇ ਵਾਲਾ ਨੂੰ ਨਿਹਾਲ ਸਿੰਘ ਵਾਲਾ ਦੀ ਜਿੰਮੇਵਾਰੀ ਦਿੱਤੀ ਗਈ ਹੈ। ਨਾਰੀ ਸਸ਼ਕਤੀਕਰਨ ਵਿੱਚ ਇਹ ਕਦਮ ਇਕ ਮੀਲ ਪੱਥਰ ਸਾਬਤ ਹੋਵੇਗਾ। ਔਰਤਾਂ ਨੂੰ ਸਮਾਜ ਵਿਚ ਬਰਾਬਰਤਾ ਲਈ ਆਰਥਿਕ ਪੱਖੋਂ ਮਜ਼ਬੂਤ ਹੋਣਾ ਬਹੁਤ ਜਰੂਰੀ ਹੈ। ਆਮ ਆਦਮੀ ਪਾਰਟੀ ਦੀ ਇਹ ਗਰੰਟੀ ਕਿਸੇ ਜਾਤ ਪਾਤ, ਅਮੀਰੀ ਗਰੀਬੀ ਬਿਨਾ ਕਿਸੇ ਭੇਦ ਭਾਵ ਦੇ ਹਰ ਵਰਗ ਉਪਰ ਲਾਗੂ ਕੀਤੀ ਜਾਵੇਗੀ।