ਬਾਰ ਐਸੋਸੀਏਸ਼ਨ ਮੋਗਾ ਦੇ ਨਵੇਂ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਲੋਧੀ ਨੂੰ ਮਾਈਕਰੋ ਗਲੋਬਲ ਇੰਮੀਗਰੇਸ਼ਨ ਦੇ ਦਫਤਰ ਵਿਖੇ ਕੀਤਾ ਸਨਮਾਨਿਤ
ਮੋਗਾ, 18 ਦਸੰਬਰ (ਜਸ਼ਨ):ਬਾਰ ਐਸੋਸੀਏਸ਼ਨ ਮੋਗਾ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਲੋਧੀ ਨੂੰ ਅੱਜ ਮਾਈਕਰੋ ਗਲੋਬਲ ਇੰਮੀਗਰੇਸ਼ਨ ਦੇ ਦਫਤਰ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ । ਸੀਨੀਅਰ ਐਡਵਕੋਟ ਬੋਧਰਾਜ ਮਜੀਠੀਆ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੌਰਾਨ ਕੇਕ ਕੱਟ ਕੇ ਐਡਵੋਕੇਟ ਲੋਧੀ ਦੀ ਜਿੱਤ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਮਾੲਕਰੋ ਗਲੋਬਲ ਦੇ ਐੱਮ ਡੀ ਚਰਨਜੀਤ ਸਿੰਘ ਝੰਡੇਆਣਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਐਡਵੋਕੇਟ ਹਰਦੀਪ ਸਿੰਘ ਲੋਧੀ ਨੇ ਲੋਕ ਸੇਵਾ ਵਾਲੀ ਆਪਣੀ ਪਰਿਵਾਰਕ ਵਿਰਾਸਤ ਨੂੰ ਕਾਇਮ ਰੱਖਦਿਆਂ ਪਿਛਲੇ ਕਈ ਸਾਲਾਂ ਤੋਂ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਵਕਾਲਤ ਕਰਦਿਆਂ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੈ ਅਤੇ ਇਸੇ ਦੀ ਬਦੌਲਤ ਉਹ 60 ਵੋਟਾ ਦੇ ਫਰਕ ਨਾਲ ਸਪੱਸ਼ਟ ਜਿੱਤ ਹਾਸਲ ਕਰ ਸਕੇ ਹਨ। ਇਸ ਮੌਕੇ ਐਡਵੋਕੇਟ ਹਰਦੀਪ ਸਿੰਘ ਲੋਧੀ ਨੇ ਐਡਵੋਕੇਟ ਬੋਧਰਾਜ ਮਜੀਠੀਆ ਅਤੇ ਮੌਕੇ ’ਤੇ ਹਾਜ਼ਰ ਪਤਵੰਤਿਆਂ ਵੱਲੋਂ ਦਿੱਤੇ ਸਨਮਾਨ ਲਈ ਧੰਨਵਾਦ ਕਰਦਿਆਂ ਆਖਿਆ ਕਿ ਵਕਾਲਤ ਨੂੰ ਉਹ ਪੇਸ਼ਾ ਨਹੀਂ ਸਗੋਂ ਇਨਸਾਫ਼ ਦਿਵਾਉਣ ਲਈ ਸੇਵਾ ਸਮਝਦੇ ਹਨ । ਸਮਾਗਮ ਦੇ ਅਖੀਰ ਵਿਚ ਐਡਵੋਕੇਟ ਹਰਦੀਪ ਸਿੰਘ ਲੋਧੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸੁਖਵਿੰਦਰ ਸਿੰਘ ਰਾਮੂੰਵਾਲਾ, ਐਡਵੋਕੇਟ ਬਲਜੀਤ ਸਿੰਘ, ਐਡਵੋਕੇਟ ਸਿਧਾਰਥ ਮਜੀਠੀਆ, ਸੁਖਪਾਲਜੀਤ ਸਿੰਘ, ਅਮਰਜੀਤ ਸਿੰਘ ਮਾੲਕਰੋ ਗਲੋਬਲ, ਜਸਵੀਰ ਸਿੰਘ, ਜਤਿੰਦਰ ਗੋਇਲ, ਸੁਖਤੇਜ ਸਿੰਘ ਝੰਡੇਆਣਾ ਅਤੇ ਰਾਜਬੀਰ ਸਿੰਘ ਆਦਿ ਹਾਜ਼ਰ ਸਨ ।