ਡਾ. ਐਸ.ਪੀ. ਸਿੰਘ ਉਬਰਾਏ ਦੇ ਯਤਨਾਂ ਨਾਲ ਪਿੰਡ ਮਹਿਣਾ ਪਹੁੰਚੀ ਮ੍ਰਿਤਕ ਨੌਜਵਾਨ ਦੀ ਦੇਹ ,ਮੌਤ ਤੋਂ 12 ਦਿਨ ਪਹਿਲਾਂ ਹੀ ਦੁਬਈ ਗਿਆ ਸੀ ਗਰੀਬ ਪਰਿਵਾਰ ਦਾ ਇਕਲੌਤਾ ਸਹਾਰਾ

ਮੋਗਾ 18 ਦਸੰਬਰ (ਜਸ਼ਨ): ਪਿੰਡ ਮਹਿਣਾ ਦੇ 40 ਸਾਲਾ ਨੌਜਵਾਨ ਹਰਦੀਪ ਸਿੰਘ ਪੁੱਤਰ    ਸਿੰਘ ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ੳਬਰਾਏ ਜੀ ਦੇ ਵਿਸ਼ੇਸ਼ ਯਤਨਾਂ ਸਦਕਾ ਅੱਜ ਦੁਬਈ ਤੋਂ ਉਸ ਦੇ ਜੱਦੀ ਪਿੰਡ ਮਹਿਣਾ ਵਿਖੇ ਪਹੁਚੀ, ਜਿੱਥੇ ਉਸਦਾ ਪਰਿਵਾਰ ਵੱਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ । ਜਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਆਪਣੀ ਮੌਤ ਤੋਂ 12 ਦਿਨ ਪਹਿਲਾਂ ਹੀ 18 ਨਵੰਬਰ ਨੂੰ ਦੁਬਈ ਗਿਆ ਸੀ ਤੇ ਉਥੇ ਜਾ ਕੇ ਉਹ ਬਿਮਾਰ ਹੋ ਗਿਆ ਤੇ ਉਸ ਨੂੰ ਰਾਸ਼ਿਦ ਹਸਪਤਾਲ ਦੁਬਈ ਵਿਖੇ ਦਾਖਲ ਕਰਵਾਇਆ ਗਿਆ ਸੀ । ਇਲਾਜ਼ ਦੌਰਾਨ ਨੌਜਵਾਨ ਦੀ ਮੌਤ ਹੋ ਗਈ । ਪਰਿਵਾਰ ਵੱਲੋਂ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨਾਲ ਸੰਪਰਕ ਕੀਤਾ ਗਿਆ ਤੇ ਹਰਦੀਪ ਸਿੰਘ ਦੀ ਮਿ੍ਰਤਕ ਦੇਹ ਵਾਪਸ ਲੈ ਕੇ ਆਉਣ ਲਈ ਮੱਦਦ ਮੰਗੀ । ਮਹਿੰਦਰ ਪਾਲ ਲੂੰਬਾ ਵੱਲੋਂ ਉਹਨਾਂ ਦਾ ਕੇਸ ਤਿਆਰ ਕਰਕੇ ਸਰਬੱਤ ਦਾ ਭਲਾ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜਾ ਨੂੰ ਭੇਜਿਆ ਗਿਆ, ਜੋ ਉਸ ਵੇਲੇ ਦੁਬਈ ਵਿੱਚ ਹੀ ਮੌਜੂਦ ਸਨ । ਉਹਨਾ ਨੇ ਤੁਰੰਤ ਆਪਣੇ ਵਕੀਲਾਂ ਦੇ ਪੈਨਲ ਨੂੰ ਕੰਮ ਤੇ ਲਗਾ ਦਿੱਤਾ ਗਿਆ ਤੇ ਦੋ ਦਿਨ ਦੀ ਦੌੜ ਭੱਜ ਤੋਂ ਬਾਅਦ ਮਿ੍ਰਤਕ ਹਰਦੀਪ ਸਿੰਘ ਦੀ ਦੇਹ ਭਾਰਤ ਭੇਜਣ ਦਾ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਪ੍ਰਬੰਧ ਕਰ ਦਿੱਤਾ ਗਿਆ । ਨੌਜਵਾਨ ਦੀ ਮਿ੍ਰਤਕ ਦੇਹ ਕੱਲ੍ਹ 16 ਨਵੰਬਰ ਨੂੰ ਅਮਿ੍ਰਤਸਰ ਏਅਰਪੋਰਟ ਤੇ ਪਰਿਵਾਰ ਨੂੰ ਸੌਂਪ ਦਿੱਤੀ ਗਈ । ਅੱਜ ਨੌਜਵਾਨ ਦੇ ਅੰਤਿਮ ਸਸਕਾਰ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਨਗਰ ਅਤੇ ਇਲਾਕਾ ਨਿਵਾਸੀ ਪਹੁੰਚੇ ਹੋਏ ਸਨ, ਜੋ ਡਾ. ਉਬਰਾਏ ਜੀ ਦੇ ਯਤਨਾਂ ਦੀ ਸ਼ਲਾਘਾ ਕਰ ਰਹੇ ਸਨ । ਇਸ ਮੌਕੇ ਮਿ੍ਰਤਕ ਨੌਜਵਾਨ ਦੇ ਫੁੱਫੜ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸਦਾ ਇੱਕ ਸੱਤ ਸਾਲ ਦਾ ਬੇਟਾ ਹੈ, ਪਿਤਾ ਅਧਰੰਗ ਕਾਰਨ ਅਤੇ ਮਾਂ ਬੁਢਾਪੇ ਦੀਆਂ ਬਿਮਾਰੀਆਂ ਕਾਰਨ ਪਹਿਲਾਂ ਹੀ ਮੰਜੇ ਤੇ ਹਨ। ਹਰਦੀਪ ਸਿੰਘ ਪਰਵਿਾਰ ਦਾ ਇਕਲੌਤਾ ਸਹਾਰਾ ਸੀ, ਜੋ ਇਹਨਾਂ ਨੂੰ ਛੱਡ ਕੇ ਚਲਾ ਗਿਆ । ਉਹਨਾਂ ਡਾ. ਐਸ.ਪੀ. ਉਬਰਾਏ ਜੀ ਦਾ ਧੰਨਵਾਦ ਕਰਦਿਆਂ ਪਰਿਵਾਰ ਦੀ ਆਰਥਿਕ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਹੋਰ ਵੀ ਹਰ ਸੰਭਵ ਮੱਦਦ ਕਰਲ ਦੀ ਬੇਨਤੀ ਕੀਤੀ । ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਮਹਿਣਾ ਨੇ ਵੀ ਡਾ. ਐਸ.ਪੀ. ਉਬਰਾਏ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਆਪਣੇ ਨਗਰ ਵੱਲੋਂ ਇਸ ਪਰਿਵਾਰ ਦੀ ਹਰ ਸੰਭਂਵ ਮੱਦਦ ਕਰਾਂਗੇ । ੳਹਨਾਂ ਡਾ. ਐਸ.ਪੀ. ਸਿੰਘ ਉਬਰਾਏ ਜੀ ਨੂੰ ਵੀ ਬੇਨਤੀ ਕਰਦੇ ਹਾਂ ਉਹ ਪਰਿਵਾਰ ਦੀ ਬਾਂਹ ਫੜਨ ਤਾਂ ਜੋ ਬੱਚੇ ਦੀ ਪੜ੍ਹਾਈ ਨਾ ਰੋਕੇ । ਇਸ ਮੌਕੇ ਉਹਨਾਂ ਦੇ ਨਾਲ ਟਰੱਸਟੀ ਮੈਂਬਰ ਸੁਖਦੇਵ ਸਿੰਘ ਬਰਾੜ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਮ੍ਰਿਤਕ ਹਰਦੀਪ ਸਿੰਘ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀ ਹਾਜਰ ਸਨ ।