‘ਲਾਈਫ ਕੇਅਰ ਇਲੈੱਕਟਰੋ ਹੋਮਿਓਪੈਥੀਕ ਸੈਂਟਰ’ ਵਿਖੇ ਮਹਾਂਰਾਸ਼ਟਰ ਤੋਂ ਆਏ ਇਲੈੱਕਟਰੋ ਹੋਮਿਓਪੈਥੀ ਦੇ ਮਾਹਿਰ ਡਾਕਟਰਾਂ ਦੀ ਹੋਈ ਵਿਸ਼ੇਸ਼ ਮੀਟਿੰਗ

* ਇਲੈੱਕਟਰੋਹੋਮਿਓਪੈਥੀ,ਔਸ਼ਧੀ ਯੁਕਤ ਪੌਦਿਆਂ ਤੋਂ ਪ੍ਰਾਪਤ ਪੌਦਿਆਂ ਦੇ ਤੱਤਾਂ ਦੀ ਜੀਵਿਤ ਊਰਜਾ ਹੈ: ਡਾ: ਜਗਤਾਰ ਸੇਖੋਂ
ਮੋਗਾ,16 ਦਸੰਬਰ (ਜਸ਼ਨ): ਅੱਜ ਮੋਗਾ ਕੋਟਕਪੂਰਾ ਬਾਈਪਾਸ ਨਜ਼ਦੀਕ ਸਥਿਤ ‘ਲਾਈਫ ਕੇਅਰ ਇਲੈੱਕਟਰੋ ਹੋਮਿਓਪੈਥੀਕ ਸੈਂਟਰ’ ਵਿਖੇ ਮਹਾਂਰਾਸ਼ਟਰ ਤੋਂ ਆਏ ਇਲੈੱਕਟਰੋ ਹੋਮਿਓਪੈਥੀ ਦੇ ਮਾਹਰ ਡਾਕਟਰਾਂ ਦੀ ਵਿਸ਼ੇਸ਼ ਮੀਟਿੰਗ ਹੋਈ । ਇਲੈੱਕਟਰੋ ਹੋਮਿਓਪੈਥੀ ਦੇ ਮਾਹਿਰ ਡਾ: ਜਗਤਾਰ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ‘ਚ ਮਹਾਂਰਾਸ਼ਟਰ ਤੋਂ ਆਏ ਡੈਲੀਗੇਟਾਂ ਨੇ ਇਲੈੱਕਟਰੋਹੋਮਿਓਪੈਥੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਵਿਚਾਰ ਚਰਚਾ ਕੀਤੀ । ਇਸ ਮੌਕੇ ਡੈਲੀਗੇਟਾਂ ਨੇ ਡਾ: ਜਗਤਾਰ ਸਿੰਘ ਸੇਖੋਂ ਵੱਲੋਂ ਚਲਾਏ ਜਾ ਰਹੇ ‘ਲਾਈਫ ਕੇਅਰ ਇਲੈੱਕਟਰੋ ਹੋਮਿਓਪੈਥੀਕ ਸੈਂਟਰ’ ਦਾ ਦੌਰਾ ਕਰਦਿਆਂ ਆਖਿਆ ਕਿ ਇਲੈੱਕਟਰੋ ਹੋਮਿਓਪੈਥੀ ਦਵਾਈਆਂ ਵਿਗਿਆਨਕ ਪ੍ਰਕਿਰਿਆ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ ਜਿਸ ਨੂੰ ਕੋਹੋਬੇਸਨ ਵਿਧੀ ਕਿਹਾ ਜਾਂਦਾ ਹੈ, ਜਿਹੜੀ ਡਾ: ਥੀਓਫ੍ਰਾਸਟਸ ਵਾਨ ਹੋਹੇਨਹਾਈਮ ਦੁਆਰਾ ਪੇਸ਼ ਕੀਤੀ ਗਈ। ਉਹਨਾਂ ਆਖਿਆ ਕਿ ਇਲੈੱਕਟਰੋਹੋਮਿਓਪੈਥੀ , ਔਸ਼ਧੀ ਯੁਕਤ ਪੌਦਿਆਂ ਤੋਂ ਪ੍ਰਾਪਤ ਪੌਦਿਆਂ ਦੇ ਤੱਤਾਂ ਦੀ ਜੀਵਿਤ ਊਰਜਾ ਹੀ ਹੈ।
ਇਸ ਮੌਕੇ ਡਾ: ਜਗਤਾਰ ਸੇਖੋਂ ਨੇ ਦੱਸਿਆ ਕਿ ਇਲੈੱਕਟਰੋ ਹੋਮਿਓਪੈਥੀ ਕੁਦਰਤੀ, ਕਿਫ਼ਾਇਤੀ , ਨੁਕਸਾਨ ਰਹਿਤ ਅਤੇ ਗੈਰ ਅਲਕੋਹਲਿਕ ਹੁੰਦੀ ਹੈ ਜਿਸ ਵਿਚ ਮਰੀਜ਼ਾਂ ਨੂੰ ਸਥਾਈ ਤੌਰ ’ਤੇ ਤੰਦਰੁਸਤ ਕਰਨ ਦੀ ਸਮਰੱਥਾ ਹੈ । ਇਸ ਮੌਕੇ ਇਕੱਤਰ ਸਮੂਹ ਡਾਕਟਰਾਂ ਨੇ ਇਲੈੱਕਟਰੋਹੋਮਿਓਪੈਥੀ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਲਈ ਏਜੰਡਾ ਵੀ ਤਿਆਰ ਕੀਤਾ।
ਕੈਪਸ਼ਨ: ਡਾ: ਜਗਤਾਰ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਮੀਟਿੰਗ ‘ ਭਾਗ ਲੈਂਦੇ ਹੋਏ ਮਹਾਂਰਾਸ਼ਟਰ ਤੋਂ ਆਏ ਡੈਲੀਗੇਟ।


