*ਨੈਸ਼ਨਲ ਪੱਧਰ ਦੇ ਜਿਊਲ਼ਰੀ ਮੁਕਾਬਲਿਆਂ ਵਿੱਚੋਂ ਹਨੀ ਜੌੜਾ ਨੇ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਉੱਚਾ ਕੀਤਾ -ਰਾਮੂੰਵਾਲੀਆਂ*
*ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਹੋਏ ਮੁਕਾਬਲਿਆਂ ਵਿੱਚ ਜੇਤੂਆਂ ਨੂੰ ਸਵਰਨਕਾਰ ਸੰਘ ਨੇ ਕੀਤਾ ਸਨਮਾਨਿਤ*
ਮੋਗਾ ( ) ਪੰਜਾਬ ਪੱਧਰੀ ਜਿਊਲ਼ਰੀ ਦੇ ਹੁਨਰ ਮੁਕਾਬਲੇ ਜਿੱਤਣ ਤੋਂ ਬਾਅਦ ਮੋਗੇ ਦੇ ਦੋ ਬੱਚੇ ਹਨੀ ਜੌੜਾ ਅਤੇ ਯੁਵਰਾਜ ਸਿੰਘ ਨੇ ਨੈਸ਼ਨਲ ਪੱਧਰ ਦੇ ਜਿਊਲ਼ਰੀ ਦੇ ਹੁਨਰ ਮੁਕਾਬਲਿਆਂ ਵਿੱਚ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਭਾਗ ਲਿਆ! ਚਾਰ ਦਿਨ ਚੱਲੇ ਇਸ ਕੰਪੀਟੀਸ਼ਨ ਵਿੱਚ ਵੱਖ-ਵੱਖ ਟਰੇਡਾਂ ਦੇ ਲਗਭਗ 450/- ਤੋਂ ਵੱਧ ਬੱਚਿਆਂ ਨੇ ਭਾਗ ਲਿਆ! ਜਿਨ੍ਹਾਂ ਵਿੱਚੋਂ ਜਿਊਲ਼ਰੀ ਦੇ ਮੁਕਾਬਲਿਆਂ ਵਿੱਚੋਂ ਮੋਗੇ ਦੇ ਹਨੀ ਜੌੜਾ ਨੇ ਸਿਲਵਰ ਮੈਡਲ ਜਿੱਤ ਕੇ ਦੂਜਾ ਇਨਾਮ ਹਾਸਲ ਕਰਕੇ ਸਾਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ! ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲੀਆ, ਖ਼ਜ਼ਾਨਚੀ ਸੰਜੀਵ ਕੁਮਾਰ ਨੇ ਦੱਸਿਆ ਕਿ ਸਵਰਨਕਾਰ ਬਰਾਦਰੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਰਾਫਾ ਬਾਜ਼ਾਰ ਮੋਗਾ ਦੇ ਦੋ ਬੱਚੇ ਗੋਲਡ ਕੰਪੀਟੀਸ਼ਨ ਵਿੱਚ ਪੰਜਾਬ ਸਰਕਾਰ ਵਲੋਂ ਚੁਣੇ ਗਏ ਸਨ ,ਹੁਣ ਇਨ੍ਹਾਂ ਬੱਚਿਆਂ ਵਿੱਚੋਂ ਹਨੀ ਜੌੜਾ ਨੇ ਆਂਧਰਾ ਪ੍ਰਦੇਸ਼ ਵਿੱਚ ਵਿਸ਼ਾਖਾਪਟਨਮ ਵਿਖੇ ਹੋਏ ਨੈਸ਼ਨਲ ਲੈਵਲ ਦੇ ਮੁਕਾਬਲਿਆਂ ਵਿੱਚ ਸਿਲਵਰ ਮੈਡਲ ਅਤੇ ਨਗਦ 11000/- ਰੁਪਏ ਜਿੱਤ ਕੇ ਦੂਜਾ ਇਨਾਮ ਜਿੱਤ ਕੇ ਮੋਗੇ ਦਾ ਹੀ ਨਹੀਂ ਸਗੋਂ ਸਾਰੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ! ਜਿਨ੍ਹਾਂ ਤੇ ਸਾਨੂੰ ਮਾਣ ਹੈ! ਅੱਗੇ ਜਾ ਕੇ ਚੌਥੇ ਪੜਾਅ ਵਿੱਚ ਵਿਸ਼ਵ ਹੁਨਰ ਮੁਕਾਬਲਿਆਂ ਵਿੱਚ ਇਹ ਜੇਤੂ ਬੱਚੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਵਿਦੇਸ਼ਾਂ ਵਿੱਚ ਭਾਗ ਲੈ ਸਕਦੇ ਹਨ ! ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਅਤੇ ਸਕਿੱਲ ਡਿਵੈਲਪਮੈਂਟ ਅਫਸਰ ਮਨਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਇਨ੍ਹਾਂ ਦੇ ਮੁਕਾਬਲਿਆਂ ਵਿੱਚ ਹਰ ਸੰਭਵ ਸਹਿਯੋਗ ਕੀਤਾ! ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲੀਆ, ਸੈਕਟਰੀ ਮੋਗਾ ਯਸ਼ਪਾਲ ਪਾਲੀ, ਖ਼ਜ਼ਾਨਚੀ ਸੰਜੀਵ ਕੁਮਾਰ ਗੀਟਾ ਅਤੇ ਸਵਰਨਕਾਰ ਸੰਘ ਸਰਾਫਾ ਬਾਜ਼ਾਰ ਮੋਗਾ ਵਲੋਂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ! ਇਸ ਮੌਕੇ ਬਾਬਾ ਕੁਲਦੀਪ ਸਿੰਘ ਸੇਖਾ, ਸ਼ਮਸ਼ੇਰ ਸਿੰਘ ਧੁੰਨਾ,ਮੋਹਨ ਸਿੰਘ, ਰਾਕੇਸ਼ ਭੱਲਾ, ਸੁਰੇਸ਼ ਭੱਲਾ,ਹਨੀ ਮੰਗਾ, ਬੱਬੂ ਜੌੜਾ,ਗੋਰਵ ਬਜਾਜ,ਰਣਜੀਤ ਸਿੰਘ ਡਾਲੇ ਵਾਲੇ,ਬਿੱਟੂ ਭੰਮ, ਲਖਵਿੰਦਰ ਮੱਟੂ, ਹਰਵਿੰਦਰ ਸਿੰਘ ਜੱਜੀ,ਰਾਜੂ ਸਦਿਉੜਾ,ਸਵਰਨ ਸਿੰਘ ਧੁੰਨਾ,ਲਖਵੀਰ ਸਿੰਘ ਧੁੰਨਾ, ਪਰਮਿੰਦਰ ਵਿੱਕੀ,ਦੀਪੂ ਵਿੱਕੀ,ਰੋਹਿਤ ਸਿੰਗਲਾ,ਹੁਕਮ ਚੰਦ, ਸੋਨੂੰ ਕੜਵੱਲ ,ਰਿੰਕੂ ਜੌੜਾ,ਰਾਜੂ ਜੌੜਾ,ਸੰਨੀ ਅਰੋੜਾ, ਪ੍ਰੇਮ ਸਿੰਘ,ਬਿੱਟਾ ਬਿਜਾਨੀਆ,ਬਿੰਦਰੀ ਘੱਲਾ ਵਾਲਾ, ਚਰਨਜੀਤ ਰਿੰਕੂ, ਆਦਿ ਹਾਜ਼ਰ ਸਨ!


