*ਪਿਛਲੇ 15 ਸਾਲਾਂ ਤੋਂ ਵਿਕਾਸ ਨੂੰ ਤਰਸਦੇ ਲੋਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ: ਪ੍ਰਧਾਨ ਦਵਿੰਦਰ ਸਿੰਘ ਰਣੀਆ

*ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਨੰਬਰ 7 ‘ਚ 88 ਲੱਖ ਦੇ ਪ੍ਰੀਮਿਕਸ ਪ੍ਰੌਜੈਕਟ ਦੀ ਕਰਵਾਈ ਆਰੰਭਤਾ
 ਮੋਗਾ, 5 ਦਸੰਬਰ (ਜਸ਼ਨ): ਵਿਕਾਸ  ਦੇ ਮਸੀਹਾ ਵਜੋਂ ਜਾਣੇ ਜਾਂਦੇ ਵਿਧਾਇਕ ਡਾ: ਹਰਜੋਤ ਕਮਲ ਮੋਗਾ ਹਲਕੇ ਦੇ ਵਿਕਾਸ ਲਈ  ਅਤੇ ਮੋਗਾ ਨੂੰ ਸੋਹਣਾ ਮੋਗਾ ‘ਚ ਬਦਲਣ ਵਾਸਤੇ ਵਿਕਾਸ ਕਾਰਜਾਂ ਦੀ ਗਤੀ ਨੂੰ ਤੇਜ਼ ਕਰਦਿਆਂ ਦਿਨ ਰਾਤ ਮਿਹਨਤ ਕਰ ਰਹੇ ਹਨ। ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ  ਵਿਧਾਇਕ ਡਾ: ਹਰਜੋਤ ਕਮਲ, ਵਾਰਡ ਨੰਬਰ 7 ਦੇ ਕਰਤਾਰ ਨਗਰ ਦੀਆਂ ਗਲੀਆਂ ‘ਚ ਪ੍ਰੀਮਿਕਸ ਪੁਵਾਉਣ ਦੇ ਪ੍ਰੌਜੈਕਟ ਦਾ ਉਦਘਾਟਨ ਕਰਨ ਲਈ ਪਹੁੰਚੇ ।  ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਰਣੀਆ ,ਐਡਵੋਕੇਟ ਰਵੀ ਗਰੇਵਾਲ ਸੂਬਾ ਸਕੱਤਰ ਪੰਜਾਬ ਕਾਂਗਰਸ ਅਤੇ ਜੱਗਾ ਪੰਡਿਤ ਸੀਨੀਅਰ ਕਾਂਗਰਸੀ ਆਗੂ ਵੀ ਉਹਨਾਂ ਦੇ ਨਾਲ ਹਾਜ਼ਰ ਸਨ। ਇਸ ਮੌਕੇ 88 ਲੱਖ ਦੀ ਲਾਗਤ  ਵਾਲੇ ਪ੍ਰੀਮਿਕਸ ਪਾਉਣ ਵਾਲੇ ਇਸ ਪ੍ਰੌਜੈਕਟ ਦੀ ਆਰੰਭਤਾ ਕਰਵਾਉਂਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਮੋਗਾ ਹਲਕੇ ਵਿਚ ਮੋਗਾ ਸ਼ਹਿਰ ਅਤੇ ਸਮੁੱਚੇ ਪਿੰਡਾਂ ‘ਚ ਵੱਸਦਾ ਹਰ ਬਸ਼ਿੰਦਾ ਉਹਨਾਂ ਦੇ ਪਰਿਵਾਰ ਦਾ ਮੈਂਬਰ ਹੈ ਅਤੇ ਉਹਨਾਂ ਨੂੰ ਭਲੀ ਭਾਂਤ ਅਹਿਸਾਸ ਹੈ ਕਿ ਹਰ ਵਿਅਕਤੀ ਉਹਨਾਂ ਨੂੰ ਦਿਲੋਂ ਪਿਆਰ ਕਰਦਾ ਹੈ ਇਸ ਕਰਕੇ ਪਿਛਲੇ ਪੰਜ ਸਾਲ ਦੌਰਾਨ ਉਹਨਾਂ ਖੁਦ ਸਮਰਪਿਤ ਹੋ ਕੇ ਹਲਕੇ ਦਾ ਵਿਕਾਸ ਕਰਵਾਇਆ ਹੈ ਅਤੇ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸ ਆਗੂ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਰਣੀਆ ਨੇ ਆਖਿਆ ਕਿ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਉਹਨਾਂ ਦੇ ਆਊਟਰ ਏਰੀਏ ਦੀਆਂ ਸਾਰੀਆਂ ਸੜਕਾਂ ਬਣਨ ਵਾਲੀਆਂ ਸਨ ਅਤੇ ਕਈ ਗਲੀਆਂ ਤਾਂ ਪਿਛਲੇ 15 ਸਾਲ ਪਹਿਲਾਂ ਬਣੀਆਂ ਹੋਈਆਂ ਸਨ ਅਤੇ ਉਹਨਾਂ ਦੀ ਹਾਲਤ ਕਾਫ਼ੀ ਖਸਤਾ ਸੀ । ਉਹਨਾਂ ਆਖਿਆ ਕਿ ਅੱਜ ਵਿਧਾਹਿਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਇਹ ਇਲਾਕੇ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ ਅਤੇ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗੇ ਦੇ ਸਮੁੱਚੇ ਵਿਕਾਸ ਦਾ ਆਪਣਾ ਵਾਅਦਾ ਇੰਨ ਬਿਨ ਪੂਰਾ ਕੀਤਾ ਹੈ। 
ਇਸ ਮੌਕੇ ਖੁਸ਼ੀ ਵਿਚ ਖੀਵੇ ਹੋਏ ਐਨ ਆਰ ਆਈ ਸਭਾ ਦੇ ਵਾਈਸ ਪ੍ਰੈਜ਼ੀਡੈਂਟ ਦਵਿੰਦਰ ਸਿੰਘ ਰਣੀਆ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਮੌਕੇ ’ਤੇ ਮੌਜੂਦ ਮੁਹੱਲਾ ਵਾਸੀਆਂ ਨੂੰ ਵੀ ਲੱਡੂ ਵੰਡੇ ਗਏ। 
ਇਸ ਮੌਕੇ ਬੀਬੀ ਰਣਜੀਤ ਕੌਰ ਰਣੀਆ, ਸਾਬਕਾ ਕੌਂਸਲਰ ਗੁਰਮਿੰਦਰਜੀਤ ਬਬਲੂ, ਠੇਕੇਦਾਰ ਇੰਦਰਜੀਤ ਸਿੰਘ, ਨਿਰਮਲ ਸਿੰਘ ਭਾਗੀਕੇ, ਹਰਿੰਦਰ ਸਿੰਘ, ਅਮਨ ਬਰਾੜ, ਸਰਬਜੀਤ ਸਿੰਘ, ਮਾਸਟਰ ਡੀ ਐੱਸ ਬੁੱਟਰ, ਮਨਦੀਪ ਸੰਧੂੁ, ਜਸਵੀਰ ਸੰਧੂ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।