ਵਿਧਾਇਕ ਡਾ: ਹਰਜੋਤ ਕਮਲ ਨੇ ਕੋਠੇ ਪੱਤੀ ਮੁਹੱਬਤ ਵਾਲੀ ਸੜਕ ਦੇ ਨਵ ਨਿਰਮਾਣ ਦੀ ਕਰਵਾਈ ਆਰੰਭਤਾ
* ਮੋਗਾ ਹਲਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਜੰਗੀ ਪੱਧਰ ’ਤੇ ਵਿਕਾਸ ਕਾਰਜ ਜਾਰੀ: ਵਿਧਾਇਕ ਡਾ: ਹਰਜੋਤ ਕਮਲ
ਮੋਗਾ, 5 ਦਸੰਬਰ (ਜਸ਼ਨ): ਹਲਕੇ ਦੀ ਨਕਸ਼ ਨੁਹਾਰ ਬਦਲਣ ਲਈ ਵਿਧਾਇਕ ਡਾ.ਹਰਜੋਤ ਕਮਲ ਵੱਲੋਂ ਜਿੱਥੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਵਿਕਾਸ ਪ੍ਰੌਜੈਕਟ ਆਰੰਭੇ ਗਏ ਹਨ ਸਾਰੇ ਵਾਰਡਾਂ ਨੂੰ ਮਾਡਲ ਵਾਰਡਾਂ ਵਜੋਂ ਵਿਕਸਤ ਕਰਨ ਲਈ ਪੱਕੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਚੜਿੱਕ ਰੋਡ ਤੋਂ ਸ਼ੁਰੂ ਹੋ ਕੇ ਪਿੰਡ ਕੋਠੇ ਪੱਤੀ ਮੁਹੱਬਤ ਵਾਰਡ 30 ਤੱਕ ਜਾਂਦੀ ਸੜਕ, ਜੋ ਚੁੱਪਕੀਤੀ ਪਿੰਡ ਵਾਲੀ ਸੜਕ ਨਾਲ ਜਾ ਮਿਲਦੀ ਹੈ ’ਤੇ ਨਵ ਨਿਰਮਾਣ ਲਈ ਪ੍ਰੌਜੇਕਟ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਸਦਕਾ ਜਿੱਥੇ ਸੂਬੇ ਦੀ ਨਕਸ਼ ਨੁਹਾਰ ਬਦਲੀ ਹੈ ਉੱਥੇ ਮੋਗਾ ਹਲਕੇ ਵਿਸ਼ੇਸ਼ਕਰ ਸ਼ਹਿਰੀ ਖੇਤਰ ਦੇ ਹਰ ਵਾਰਡ ਲਈ ਸਟਰੀਟ ਲਾਈਟਾਂ, ਸੜਕਾਂ, ਵਾਟਰ ਸਪਲਾਈ ਅਤੇ ਸੀਵਰੇਜ ਆਦਿ ਖੇਤਰਾਂ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ । ਉਹਨਾਂ ਆਖਿਆ ਕਿ ਪਾਣੀ ਦੇ ਬਿੱਲ ਮਹਿਜ਼ 50 ਰੁਪਏ ਕਰਨ ਨਾਲ ਗਰੀਬਾਂ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਆਖਿਆ ਕਿ ਮੋਗਾ ਹਲਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨ ਲਈ ‘ਟੀਮ ਹਰਜੋਤ’ ਨੇ ਦਿ੍ਰੜਤਾ ਨਾਲ ਕੰਮ ਕੀਤਾ ਹੈ ਅਤੇ ਇਹ ਵਿਕਾਸ ਕਾਰਜਾਂ ਦੀ ਲੜੀ ਇਸੇ ਤਰਾਂ ਨਿਰੰਤਰ ਚੱਲਦੀ ਰਹੇਗੀ।
ਇਸ ਮੌਕੇ ਬੂਟਾ ਸਿੰਘ ਕੌਂਸਲਰ ਪ੍ਰਧਾਨ ਟਰਾਲੀ ਯੂਨੀਅਨ ਨੇ ਆਖਿਆ ਕਿ ਪਿਛੇ 30 ਸਾਲਾਂ ਤੋਂ ਸੰਤਾਪ ਭੋਗ ਰਹੇ ਲੋਕਾਂ ਲਈ ਵਿਧਾਇਕ ਡਾ: ਹਰਜੋਤ ਕਮਲ ਨੇ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਇਹ ਸੜਕ ਬਣਨ ਨਾਲ ਹੁਣ ਰਾਹਗੀਰਾਂ ਨੂੰ ਨਾ ਸਿਰਫ਼ ਦੁਰਘਟਨਾਵਾਂ ਤੋਂ ਬਚਾਅ ਹੋਵੇਗਾ ਬਲਕਿ ਉਹ ਸਕੂਨ ਨਾਲ ਆਪੋ ਆਪਣੇ ਘਰੀਂ ਪਹੰੁਚ ਜਾਇਆ ਕਰਨਗੇ।
ਇਸ ਮੌਕੇ ਸੁਖਦੇਵ ਸਿੰਘ ਸੁੱਖਾ, ਗੋਬਿੰਦ ਸਿੰਘ, ਰਾਮ ਸਿੰਘ ਸਾਬਕਾ ਪੰਚਾਇਤ ਮੈਂਬਰ, ਗੁਰਦੀਪ ਸਿੰਘ ਸਾਬਕਾ ਪੰਚਾਇਤ ਮਂੈਬਰ, ਸਵਰਨ ਸਿੰਘ ਸਾਬਕਾ ਪੰਚਾਇਤ ਮੈਂਬਰ, ਬਲਦੇਵ ਸਿੰਘ , ਜਗਦੀਪ ਸਿੰਘ ਗਿੱਲ, ਪੰਮ ਸਿੰਘ ਸਿਵੀਆ, ਤੇਜ ਸਿੰਘ, ਗੋਰਾ ਸਿੰਘ , ਲਵਪ੍ਰੀਤ ਸਿੰਘ, ਰੇਸਮ ਸਿੰਘ, ਭੋਲੀ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਜਗਸੀਰ ਸਿੰਘ ਡੀ.ਸੀ, ਕੁਲਵੰਤ ਸਿੰਘ ਧਾਲੀਵਾਲ ,ਜਗਮੋਹਨ ਸਿੰਘ ,ਜਸਵਿੰਦਰ ਸਿੰਘ , ਬਿੰਦਰ ਸਿੰਘ, ਮੰਗਾ ਸਿੰਘ ਅਤੇ ਵਾਰਡਵਾਸੀ ਹਾਜ਼ਰ ਸਨ।