’ਤੇ ਅਖੀਰ ਬਾਗ ਗਲੀ ਦੀ ਵੀ ਸੁਣੀ ਗਈ, 17 ਸਾਲਾਂ ਬਾਅਦ 18 ਲੱਖ ਦੀ ਲਾਗਤ ਨਾਲ ਸੜਕ ਦੇ ਹੋਣ ਵਾਲੇ ਪੁਨਰ ਨਿਰਮਾਣ ਦੀ ਵਿਧਾਇਕ ਡਾ: ਹਰਜੋਤ ਕਮਲ ਨੇ ਕਰਵਾਈ ਆਰੰਭਤਾ

* ਖੁਸ਼ੀ ‘ਚ ਖੀਵੇ ਹੋਏ ਕਾਰੋਬਾਰੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਕੀਤਾ ਧੰਨਵਾਦ 
ਮੋਗਾ,5 ਦਸੰਬਰ (ਜਸ਼ਨ): ਮੋਗਾ ਸ਼ਹਿਰ ਦੇ ਦਿਲ ਵਜੋਂ ਜਾਣੀ ਜਾਂਦੀ ਬਾਗ ਗਲੀ ਦੀ ਅੱਜ 17 ਸਾਲਾਂ ਬਾਅਦ ਉਸ ਵੇਲੇ ਸੁਣੀ ਗਈ ਜਦੋਂ ਵਿਧਾਇਕ ਡਾ: ਹਰਜੋਤ ਕਮਲ ਨੇ ਸਮੁੱਚੀ ਗਲੀ ਵਿਚ ਇੰਟਰਲਾਕ ਟਾਈਲਾਂ ਦੇ ਪ੍ਰੌਜੈਕਟ ਦੀ ਸ਼ੁਰੂਆਤ ਕਰਵਾਈ।  ਉਚੇਚੇ ਤੌਰ ’ਤੇ ਪਹੁੰਚੇ ਵਿਧਾਇਕ ਡਾ: ਹਰਜੋਤ ਕਮਲ ਦੇ ਬਾਗ ਗਲੀ ਵਿਚ ਪਹੁੰਚਣ ’ਤੇ ਬਜ਼ਾਰ ਦੇ ਕਾਰੋਬਾਰੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੇਅਰ ਨੀਤਿਕਾ ਭੱਲਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਵਿਜੇ ਖੁਰਾਣਾ, ਦੀਪਕ ਭੱਲਾ,ਚੇਅਰਮੈਨ ਦੀਸ਼ਾ ਬਰਾੜ,  ਸਾਬਕਾ ਕੌਂਸਲਰ ਗੁਰਮਿੰਦਰਜੀਤ ਬਬਲੂ, ਕਮਲ ਪਾਹਵਾ, ਰਜਿੰਦਰ ਕੁਮਾਰ ਜਿੰਦੂ, ਪਵਨ ਕੁਮਾਰ ਪ੍ਰਧਾਨ, ਨਰੇਸ਼ ਸੂਰੀ, ਟੀਨੂੰ ਬਹਿਲ, ਪ੍ਰਦੀਪ ਗੋਇਲ, ਸ਼ਾਂਤੀ ਸਾਗਰ, ਗਗਨਦੀਪ ਮਦਾਨ, ਗੌਰਵ ਸੇਠੀ, ਪੰਮੀ, ਅਮੀਸ਼ ਭੰਡਾਰੀ, ਮੰਗਤ ਰਾਏ ਗੋਇਲ, ਵਿਜੇ ਕੁਮਾਰ, ਪੰਮੀ ਅਰੋੜਾ, ਜਤਿੰਦਰ ਗੋਇਲ, ਜਗਦੀਪ ਜੱਗੂ ਤੋਂ ਇਲਾਵਾ ਸ਼ਹਿਰਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। 
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ 17 ਸਾਲਾਂ ਬਾਅਦ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 38 ਅਧੀਨ ਪੈਂਦੇ ਨਿਊ ਟਾਊਨ, 1 ਨੰਬਰ ਗਲੀ ਤੋਂ ਆਰੰਭ ਹੋ ਕੇ ਮੇਨ ਬਜ਼ਾਰ ਤੱਕ ਦੇ ਬਾਗ ਗਲੀ ਦੇ ਖੇਤਰ ਵਿਚ ਨਵੇਂ ਸਿਰਿਓਂ ਇੰਟਰਲਾਕ ਟਾਈਲਾਂ ਨਾਲ ਸੜਕ ਦਾ ਪੁਨਰ ਨਿਰਮਾਣ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਬਾਗ ਗਲੀ ਦੀਆਂ ਲਾਗਲੀਆਂ ਗਲੀਆਂ ਰਾਮ ਸ਼ਰਣਮ ਗਲੀ ਅਤੇ ਡਾ: ਜਵਾਹਰ ਵਾਲੀ ਗਲੀ ਵਿਚ ਵੀ ਵਿਕਾਸ ਕਾਰਜ ਮੁਕੰਮਲ ਕਰ ਲਏ ਗਏ ਹਨ। ਉਹਨਾਂ ਆਖਿਆ ਕਿ ਵਾਰਡ ਨੰਬਰ 38 ਦੇ ਕੌਂਸਲਰ ਸਾਹਿਲ ਅਰੋੜਾ ਨੇ ਉਹਨਾਂ ਦੇ ਧਿਆਨ ਵਿਚ ਲਿਆਂਦਾ ਸੀ ਕਿ ਬਾਗ ਗਲੀ ਦੀ ਸੜਕ ਬੇਸ਼ੱਕ 17 ਸਾਲ ਪਹਿਲਾਂ ਸੀਮੈਂਟਿਡ ਸੜਕ ਵਜੋਂ ਤਾਮੀਰ ਕੀਤੀ ਗਈ ਸੀ ਪਰ ਹੁਣ ਇਹ ਸੜਕ ਜਗਹ ਜਗਹ ਤੋਂ ਟੁੱਟੀ ਹੋਣ ਕਾਰਨ ਇੱਥੋਂ ਲਗਣ ਵਾਲੇ ਅਕਸਰ ਖੱਜਲ ਖੁਆਰ ਹੰੁਦੇ ਸਨ ਅਤੇ ਕਾਰੋਬਾਰ ਪੱਖੋਂ ਉੱਤਮ ਮਾਰਕੀਟ ਹੋਣ ਕਰਕੇ ਬਾਗ ਗਲੀ ਵਿਚ ਦੇਸ਼ ਵਿਦੇਸ਼ ਤੋਂ ਲੋਕ ਖਰੀਦੋ ਫ਼ਰੋਖਤ ਕਰਨ ਆਉਂਦੇ ਸਨ ਸੜਕ ਦੀ ਹਾਲਤ ਉਹਲਾਂ ਨੂੰ ਨਿਰਾਸ਼ ਕਰਦੀ ਸੀ  ਪਰ ਹੁਣ ਵਰਲਡ ਕਲਾਸ ਮਾਪਦੰਡਾਂ ਨਾਲ ਸੜਕ ਦਾ ਨਿਰਮਾਣ ਕੀਤਾ ਜਾਵੇਗਾ। 
ਇਸ ਮੌਕੇ ਕਾਰੋਬਾਰੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਮੂੰਹ ਮਿੱਠਾ ਕਰਵਾਉਂਦਿਆਂ ਖੁਸ਼ੀ ਵਿਚ ਲੱਡੂ ਵੰਡੇ ਅਤੇ ਵਿਧਾਇਕ ਦਾ ਧੰਨਵਾਦ ਕਰਦਿਆਂ ਆਖਿਆ ਕਿ ਸੱਚਮੁੱਚ ਕਈ ਦਹਾਕਿਆਂ ਬਾਅਦ ਮੋਗਾ ਨੂੰ ਅਜਿਹਾ ਵਿਧਾਇਕ ਮਿਲਿਆ ਹੈ ਜੋ ਕਹਿਣੀ ਅਤੇ ਕਰਨੀ ਦਾ ਪੂਰਾ ਹੈ।