ਰਾਈਟ ਵੇਅ ਏਅਰਿਲੰਕਸ ਦੀ ਵਿਦਿਆਰਥਣ ਐਸ਼ਵੀਰ ਕੌਰ ਨੇ ਪੀ. ਟੀ. ਈ. 'ਚ ਪ੍ਰਾਪਤ ਕੀਤੇ 60 ਸਕੋਰ
ਮੋਗਾ, 4 ਦਸੰਬਰ (ਜਸ਼ਨ):-ਮਾਲਵਾ ਖ਼ਿੱਤੇ ਦੀ ਮਸ਼ਹੂਰ ਸੰਸਥਾ ਰਾਈਟ-ਵੇ ਏਅਰਲਿੰਕਸ ਜੋ ਕਈ ਸਾਲਾਂ ਤੋਂ ਆਈਲਟਸ ਅਤੇ ਇਮੀਗੇ੍ਰਸ਼ਨ ਦੇ ਖੇਤਰ ਵਿਚ ਚੰਗੀ ਭੂਮਿਕਾ ਨਿਭਾ ਰਹੀ ਹੈ | ਇਸੇ ਲੜੀ ਤਹਿਤ ਅੱਜ ਰਾਈਟ-ਵੇ ਏਅਰਲਿੰਕਸ ਦੀ ਵਿਦਿਆਰਥਣ ਐਸ਼ਵੀਰ ਕੌਰ ਪੁੱਤਰੀ ਛਪਿੰਦਰ ਸਿੰਘ ਪਿੰਡ ਹੰਢਾਇਆ ਨੇ ਕ੍ਰਮਵਾਰ ਲਿਸਨਿੰਗ 'ਚ 62, ਰੀਡਿੰਗ 'ਚ 61, ਰਾਈਟਿੰਗ 'ਚ 58, ਸਪੀਕਿੰਗ 'ਚ 65 ਅਤੇ ਓਵਰਆਲ ਪੀ.ਟੀ.ਈ. ਵਿਚੋਂ 60 ਸਕੋਰ ਪ੍ਰਾਪਤ ਕਰਕੇ ਆਪਣੇ ਵਿਦੇਸ਼ 'ਚ ਪੜ੍ਹਾਈ ਕਰਨ ਦੇ ਸੁਪਨੇ ਨੂੰ ਪੂਰਾ ਕੀਤਾ ਹੈ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਦੇਵ ਦੇਵਪ੍ਰਿਆ ਤਿਆਗੀ ਨੇ ਐਸ਼ਵੀਰ ਕੌਰ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਸੰਸਥਾ 'ਚ ਬੱਚਿਆਂ ਨੂੰ ਤਜਰਬੇਕਾਰ ਟੀਚਰਾਂ ਦੁਆਰਾ ਆਈਲਟਸ ਅਤੇ ਪੀ.ਟੀ.ਈ. ਦੇ ਟੈੱਸਟ ਦੀ ਤਿਆਰੀ ਕਰਵਾਈ ਜਾਂਦੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਆਈਲਟਸ ਅਤੇ ਪੀ.ਟੀ.ਈ. ਦਾ ਸਾਰਾ ਲੋੜੀਦਾ ਮੈਟੀਰੀਅਲ ਮੁਹੱਈਆ ਕਰਵਾਇਆ ਜਾਂਦਾ ਹੈ | ਉਨ੍ਹਾਂ ਐਸ਼ਵੀਰ ਕੌਰ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਜ਼ਿਆਦਾ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਐਸ਼ਵੀਰ ਕੌਰ ਦੇ ਪਿਤਾ ਛਪਿੰਦਰ ਸਿੰਘ ਨੇ ਰਾਈਟ ਵੇ ਏਅਰਲਿੰਕਸ ਦੇ ਸਾਰੇ ਸਟਾਫ਼ ਅਤੇ ਸੰਸਥਾ ਦੇ ਡਾਇਰੈਕਟਰ ਦੇਵਪ੍ਰਿਆ ਤਿਆਗੀ ਦਾ ਧੰਨਵਾਦ ਕੀਤਾ |