ਵਿਧਾਇਕ ਡਾ: ਹਰਜੋਤ ਕਮਲ ਨੇ ਕਾਰਗਿਲ ਸ਼ਹੀਦ ਜਗਜੀਤ ਸਿੰਘ ਜੱਗਾ ਦੇ ਘਰ ਨੂੰ ਜਾਂਦੀ ਸੜਕ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ
* ਸ਼ਹੀਦਾਂ ਦੀ ਸ਼ਹਾਦਤਾਂ ਨੂੰ ਅਮਰ ਕਰਨ ਅਤੇ ਉਹਨਾਂ ਵੱਲੋਂ ਚਿਤਵੇ ਸੁਪਨਿਆਂ ਦੀ ਪੂਰਤੀ ਲਈ ਉਪਰਾਲੇ ਕਰਨਾ ਸਾਡਾ ਫਰਜ਼: ਵਿਧਾਇਕ ਡਾ: ਹਰਜੋਤ ਕਮਲ
ਮੋਗਾ, 3 ਦਸਬੰਰ (ਜਸ਼ਨ): ਮੋਗਾ ਹਲਕੇ ਦੇ ਪਿੰਡ ਸਾਫੂਵਾਲਾ ਵਿਖੇ ਉਚੇਚੇ ਤੌਰ ’ਤੇ ਪਹੰੁਚੇ ਵਿਧਾਇਕ ਡਾ: ਹਰਜੋਤ ਕਮਲ ਨੇ ਕਾਰਗਿਲ ਜੰਗ ‘ਚ ਸ਼ਹੀਦ ਹੋਏ ਜਗਜੀਤ ਸਿੰਘ ਜੱਗਾ ਦੇ ਬੁੱਤ ਤੋਂ ਸ਼ਹੀਦ ਦੇ ਘਰ ਤੱਕ ਜਾਂਦੀ ਸੜਕ ’ਤੇ ਪ੍ਰੀਮਿਕਸ ਪਾਉਣ ਦੇ ਕਾਰਜਾਂ ਦੀ ਆਰੰਭਤਾ ਕਰਵਾਉਂਦਿਆਂ ਆਖਿਆ ਕਿ ਉਹ ਦੇਸ਼ ਦੀਆਂ ਸਰਹੱਦਾਂ ’ਤੇ ਸ਼ਹੀਦ ਹੋਏ ਯੋਧਿਆਂ ਨੂੰ ਨਮਨ ਕਰਦੇ ਹਨ ਜਿਹਨਾਂ ਨੇ ਦੇਸ਼ ਦੀ ਖਾਤਿਰ ਆਪਾ ਵਾਰਦਿਆਂ ਸਦਾ ਲਈ ਇਤਿਹਾਸ ‘ਚ ਆਪਣਾ ਨਾਮ ਸੁਨਹਿਰੀ ਹਰਫ਼ਾਂ ਨਾਲ ਲਿਖਵਾ ਲਿਆ । ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਅਸੀਂ ਸ਼ਹੀਦਾਂ ਦੀ ਸ਼ਹਾਦਤਾਂ ਨੂੰ ਕਦੇ ਵੀ ਮਨੋਂ ਨਹੀਂ ਵਿਸਾਰ ਸਕਦੇ ਅਤੇ ਉਹਨਾਂ ਦੀ ਯਾਦਾਂ ਨੂੰ ਅਮਰ ਕਰਨ ਅਤੇ ਉਹਨਾਂ ਵੱਲੋਂ ਚਿਤਵੇ ਸੁਪਨਿਆਂ ਦੀ ਪੂਰਤੀ ਲਈ ਉਪਰਾਲੇ ਜ਼ਰੂਰ ਕਰ ਸਕਦੇ ਹਾਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਸ਼ਹੀਦਾਂ ਦੇ ਪੂਰਨਿਆਂ ’ਤੇ ਚੱਲਦਿਆਂ ਸ਼ਹੀਦਾਂ ਦੇ ਵਾਰਿਸ ਕਹਾਉਣ ਵਿਚ ਫਖ਼ਰ ਮਹਿਸੂਸ ਕਰਨ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਸਕਣ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਜਗਜੀਤ ਸਿੰਘ ਪ੍ਰਧਾਨ ਦੇ ਘਰ ਤੋਂ ਚੰਦਾਂ ਵਾਲੀ ਸੜਕ ਨਾਲ ਜੁੜਦੀ ਸੜਕ ’ਤੇ ਵੀ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਹਨਾਂ ਪੰਚਾਇਤ ਨੂੰ ਹਦਾਇਤ ਕੀਤੀ ਕਿ ਉਹ ਬੋਰੀਆ ਸਿੱਖ ਬਸਤੀ ‘ਚ ਬੱਸ ਅੰਡੇ , ਤੇਲੀ ਵਾਲੀ ਬਸਤੀ ਦੀ ਧਰਮਸ਼ਾਲਾ,ਖੇਡ ਸਟੇਡੀਅਮ ਅਤੇ ਵਡੇਲ ਪੱਤੀ ਚੌਂਕ ਤੋਂ ਚੀਮਾਂ ਪੱਤੀ ਕੇਵਲ ਸਿੰਘ ਨਾਗਰੇ ਦੇ ਘਰ ਤੱਕ ਜਾਂਦੀ ਸੜਕ ’ਤੇ ਇਟਰਲਾਕਿੰਗ ਟਾਈਲਾਂ ਦੇ ਕੰਮ ਦੀ ਸ਼ੁਰੂਆਤ ਕਰਵਾਉਣ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਵਿਕਾਸ ਕਾਰਜਾਂ ਲਈ ਵੱਡੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਜੇ ਈ ਸ਼ਮਸ਼ੇਰ ਸਿੰਘ, ਸਰਪੰਚ ਲਖਵੰਤ ਸਿੰਘ , ਹਰਜੀਤ ਸਿੰਘ, ਹਰਜਿੰਦਰ ਸਿੰਘ, ਕੇਵਲ ਸਿੰਘ, ਭਗਵਾਨ ਸਿੰਘ, ਗੁਰਦੀਪ ਸਿੰਘ, ਬਲਜੀਤ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਸਿਮਰਜੀਤ ਕੌਰ , ਲਖਵਿੰਦਰ ਸਿੰਘ, ਵਾਹਿਗਰੂ ਸਿੰਘ ,ਸੁਖਰਾਜ ਸਿੰਘ, ਅਮਨਦੀਪ ਸਿੰਘ, ਜਗਜੀਤ ਸਿੰਘ ਪ੍ਰਧਾਨ, ਦਰਸਨ ਸਿੰਘ ਪ੍ਰਧਾਨ, ਸਾਬਕਾ ਕੌਂਸਲਰ ਗੁਰਮਿੰਦਰਜੀਤ ਬਬਲੂ ਅਤੇ ਨਗਰ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।