ਵਿਧਾਇਕ ਡਾ: ਹਰਜੋਤ ਕਮਲ ਨੇ ਵਿਕਾਸ ਕਾਰਜਾਂ ਦੀ ਗਤੀ ਨੂੰ ਕੀਤਾ ਤੇਜ਼, ਵਾਰਡ ਨੰਬਰ 10 ਦੇ ਪ੍ਰੌਜੈਕਟਾਂ ਦਾ ਕੀਤਾ ਉਦਘਾਟਨ

ਮੋਗਾ, 1 ਦਸੰਬਰ (ਜਸ਼ਨ): ਮੋਗਾ ਹਲਕੇ ਦੇ ਚਹੁਮੁਖੀ ਵਿਕਾਸ ਲਈ ਮਸੀਹਾ ਬਣ ਕੇ ਬਹੁੜੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸਮੁੱਚੇ ਹਲਕੇ ਦੀ ਨਕਸ਼ ਨੁਹਾਰ ਬਦਲਣ ਲਈ ਤਨਦੇਹੀ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਗਤੀ ਨੂੰ ਹੋਰ ਤੇਜ਼ ਕੀਤਾ ਗਿਆ ਹੈ ਅਤੇ ਇਸੇ ਨੀਤੀ ਤਹਿਤ ਅੱਜ ਵਾਰਡ ਨੰਬਰ 10 ਵਿਚ ਵਿਧਾਇਕ ਡਾ: ਹਰਜੋਤ ਕਮਲ ਨੇ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ । ਵਾਰਡ ਇੰਚਾਰਜ  ਕੁਲਦੀਪ ਸਿੰਘ ਬੱਸੀਆਂ ਦੀ ਦੇਖ ਰੇਖ ਵਿਚ ਵਾਰਡ ਦੀਆਂ ਗਲੀਆਂ ਵਿਚ  ਇੰਟਰਲਾਕ  ਟਾਇਲਾਂ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਲਈ ਉਚੇਚੇ ਤੌਰ ’ਤੇ ਪਹੰੁਚੇ ਵਿਧਾਇਕ ਡਾ: ਹਰਜੋਤ ਕਮਲ ਨੇ ਪਹਿਲਾਂ ਸਟਾਫ਼ ਵਾਲੀ ਗਲੀ ਵਿਚ ਇੰਟਰਲਾਕ ਟਾਇਲਾਂ ਦੇ ਪ੍ਰੌਜੈਕਟ ਦੀ ਆਰੰਭਤਾ ਕਰਵਾਈ ਅਤੇ ਫਿਰ ਜਿੰਮ ਦੇ ਪ੍ਰੌਜੈਕਟ ਦੀ ਗੁਣਵੱਤਾ ਪਰਖਣ ਲਈ ਕੁਝ ਦੇਰ ਜਿੰਮ ’ਤੇ ਅਭਿਆਸ ਵੀ ਕੀਤਾ ਅਤੇ ਇਲਾਕਾਵਾਸੀਆਂ ਦੀ ਮੰਗ ’ਤੇ ਜਿੰਮ ਦੇ ਆਲੇ ਦੁਆਲੇ ਵੀ ਇੰਟਰਲਾਕ ਟਾਈਲਾਂ ਲਗਾਉਣ ਦੀ ਹੁਕਮ ਕੀਤੇ। ਇਸ ਮੌਕੇ ਇਕੱਤਰ ਹੋਏ ਵਾਰਡ ਵਾਸੀਆਂ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਨੇ ਸਿਰਫ਼ ਮੋਗਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਵਿਕਾਸ ਕਾਰਜ ਹੀ ਨਹੀਂ ਚਲਾਏ ਬਲਕਿ ਸ਼ਹਿਰ ਦੇ ਵੱਖ ਵੱਖ ਪਾਰਕਾਂ ਵਿਚ ਓਪਨ ਜਿੰਮ ਸਥਾਪਿਤ ਕਰਕੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ ਹੈ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। 

ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਨੂੰ ਪ੍ਰਾਥਮਿਕਤਾ ਦਿੰਦਿਆਂ ਵੱਡੇ ਪ੍ਰੌਜੈਕਟ ਆਰੰਭੇ ਗਏ ਹਨ। ਉਹਨਾਂ ਆਖਿਆ ਕਿ ਲੋਕਾਂ ਦੀ ਆਪਣੀ ਸਰਕਾਰ ਵੱਲੋਂ ਲੋਕ ਹਿਤਾਂ ਵਿਚ ਲਏ ਜਾ ਰਹੇ ਫੈਸਲਿਆਂ ਤੋਂ ਹਰ ਵਰਗ ਦੀ ਸੰਤੁਸ਼ਟੀ ਜ਼ਾਹਿਰ ਕਰਦੀ ਹੈ ਮੁੱਖ ਮੰਤਰੀ ਚੰਨੀ ਸੱਚਮੁੱਚ ਆਮ ਆਦਮੀ ਦੇ ਹਿਤੈਸ਼ੀ ਹਨ। 
ਇਸ ਮੌਕੇ ਡਿਪਟੀ ਮੇਅਰ ਅਸ਼ੋਕ ਧਮਿਜਾ, ਲਖਵੀਰ ਸਿੰਘ ਪਿ੍ਰੰਸ ਗੈਦੂ, ਮਾਸਟਰ  ਮਨਜੀਤ ਸਿੰਘ,  ਅਮਰ ਸਿੰਘ,  ਗੁਰਮੀਤ ਸਿੰਘ ਕੇਬਲ ਵਾਲੇ, ਨਿਰੰਜਣ ਸਿੰਘ , ਜਸਪਾਲ ਸਿੰਘ ਪਾਲੀ, ਜਗਦੀਸ਼ ਸਿੰਘ,  ਹਰਦੀਪ ਸਿੰਘ ਜੰਡੂ , ਡਾ.  ਅਵਤਾਰ ਸਿੰਘ , ਪਰਮਜੀਤ ਸਿੰਘ  ਨਾਗੀ, ਨਾਰੰਗਦੇਵ ਸ਼ਰਮਾ, ਹਰਬੰਸ ਸਿੰਘ ਧਾਮੀ, ਅਮਰ ਸਿੰਘ, ਜਸਪਾਲ ਸਿੰਘ ਜੱਸਲ, ਮੁਲਖ ਰਾਜ ਕਾਨੂੰਗੋ , ਸਾਬਕਾ ਕੌਂਸਲਰ ਗੁਰਮਿੰਦਰਜੀਤ ਬਬਲੂ ਅਤੇ ਸੁਨੀਲ ਜੋਇਲ ਭੋਲਾ ਆਦਿ ਹਾਜ਼ਰ ਸਨ।