ਸ੍ਰੀ ਹੇਮਕੁੰਟ ਸਕੂਲ ਵਿੱਚ ਮਨਾਇਆ ਗਿਆ ਰਾਸ਼ਟਰੀ ਕੈਡਿਟਸ ਦਿਵਸ

ਕੋਟਈਸੇ ਖਾਂ, 1 ਦਸੰਬਰ (ਜਸ਼ਨ): 5 ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ  ਕਮਾਂਡਿੰਗ ਅਫ਼ਸਰ  ਕਰਨਲ ਆਰ ਐੱਸ ਸ਼ਰੋਨ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਵਿੱਚ ਐੱਨ.ਸੀ.ਸੀ ਕੈਡਿਟਸ ਦੁਆਰਾ  73ਵਾਂ ਰਾਸ਼ਟਰੀ ਕੈਡਿਟਸ ਦਿਵਸ ਮਨਾਇਆ ਗਿਆ ।ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਕੈਡਿਟਸ ਨਾਲ ਆਪਣਾ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਐੱਨ.ਸੀ.ਸੀ ਦੀ ਸਥਾਪਨਾ 15 ਜੁਲਾਈ 1848 ਈ: ਨੂੰ ਹੋਈ  ਇਸ ਲਈ ਉਸ ਦਿਨ ਤੋਂ ਹਮੇਸ਼ਾ ਹੀ ਨਵੰਬਰ ਮਹੀਨੇ ਦੇ ਆਖਰੀ ਐਤਵਾਰ  ਨੂੰ ਰਾਸ਼ਟਰੀ ਕੈਡਿਟਸ ਦਿਵਸ ਮਨਾਇਆ ਜਾਂਦਾ ਹੈ ।ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਦਿੱਲੀ ਵਿਖੇ ਪਹਿਲੀ ਐੱਨ.ਸੀ.ਸੀ ਯੂਨਿਟ ਦੀ ਸਥਾਪਨਾ ਦੇ ਸਮਾਗਮ ਦੀ ਪ੍ਰਧਾਨਗੀ ਵੀ ਇਸ ਦਿਨ ਹੀ ਕੀਤੀ ਸੀ ਰਾਸ਼ਟਰੀ ਕੈਡਿਟਸ ਦਿਵਸ ਦੇ ਮੌਕੇ ਤੇ ਐੱਨ.ਸੀ.ਸੀ ਕੈਡਿਟਸ ਦੁਆਰਾ ਸਵੱਛਤਾ ਸਲੋਗਨ ਮੁਕਾਬਲੇ ਅਤੇ ਸਵੱਛਤਾ ਸਬੰਧੀ ਰੈਲੀ ਦਾ ਆਯੋਜਨ ਕੀਤਾ ਅਤੇ ਕੈਡਿਟਸ ਨੇ ਇਸ ਦਿਵਸ ਤੇ ਪ੍ਰਣ ਲਿਆ ਕਿ ਅਸੀ ਆਪਣਾ ਆਲਾ-ਦੁਆਲਾ ਸਾਫ਼ -ਸੁਥਰਾ ਰਖਾਂਗੇ ।ਇਸ ਸਮੇਂ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਨੇ ਕੈਡਿਟਸ ਨੰੁੂ ਰਾਸ਼ਟਰੀ ਕੇੈਡਿਟਸ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਅਨੁਸ਼ਾਸਨ ਦਾ ਪਾਲਣ ਕਰਨਾ ਚਾਹੀਦਾ ਹੈ ।ਇਸ ਸਮੇਂ ਏ. ਐੱਨ.ਓ ਸਿਮਰਨਜੀਤ ਕੌਰ ਵੀ ਹਾਜ਼ਰ ਸੀ ।