ਵਿਧਾਇਕ ਡਾ: ਹਰਜੋਤ ਕਮਲ ਦੇ ਦਫਤਰ ਵਿਚ ਰੋਜ਼ਾਨਾ ਹੁੰਦਾ ਹੈ ਸੁਵਿਧਾ ਕੈਂਪ ਵਰਗਾ ਮਾਹੌਲ
* ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਐਲਾਨੀਆਂ ਸਹੂਲਤਾਂ ਦਾ ਸਭ ਨੂੰ ਮਿਲੇਗਾ ਲਾਹਾ: ਵਿਧਾਇਕ ਡਾ: ਹਰਜੋਤ ਕਮਲ
ਮੋਗਾ, 29 ਨਵੰਬਰ (ਜਸ਼ਨ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਐਲਾਨੀਆਂ ਸਹੂਲਤਾਂ ਦਾ ਲਾਹਾ ਹਰ ਵਿਅਕਤੀ ਨੂੰ ਦੇਣ ਲਈ ਜਿੱਥੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਮੋਗਾ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਕੈਂਪ ਲਗਾਏ ਜਾ ਰਹੇ ਹਨ ਉੱਥੇ ਵਿਧਾਇਕ ਡਾ: ਹਰਜੋਤ ਕਮਲ ਦੇ ਦਫਤਰ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਆਮ ਵਿਅਕਤੀ ਇਹਨਾਂ ਸਰਕਾਰੀ ਸਹੂਲਤਾਂ ਦਾ ਲਾਭ ਲੈਣ , ਨਿੱਜੀ ਸਮੱਸਿਆਵਾਂ ਦੇ ਹੱਲ ਅਤੇ ਹੋਰਨਾਂ ਕੰਮਾਂ ਲਈ ਪਹੰੁਚਦੇ ਹਨ ਜਿਹਨਾਂ ਨੂੰ ਦਫਤਰੀ ਖੱਜਲ ਖੁਆਰੀ ਤੋਂ ਬਚਾਉਣ ਲਈ ਨਾ ਸਿਰਫ਼ ਟੀਮ ਹਰਜੋਤ ਦੇ ਮੈਂਬਰ ਨਿੱਘੀ ਜੀਓਂ ਆਇਆ ਆਖਦੇ ਨੇ ਅਤੇ ਚਾਹ ਪਾਣੀ ਪਿਆ ਕੇ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਆਰੰਭਦੇ ਨੇ ਤੇ ਫਿਰ ਕਈ ਕਈ ਘੰਟੇ ਖੜ੍ਹ ਕੇ ਵਿਧਾਇਕ ਡਾ: ਹਰਜੋਤ ਕਮਲ ਖੁਦ ਹਰ ਵਿਅਕਤੀ ਦੀ ਸਮੱਸਿਆ ਸੁਣ ਕੇ ਉਸ ਦਾ ਮੌਕੇ ’ਤੇ ਹੱਲ ਕਰਵਾਉਂਦੇ ਨੇ ਤੇ ਸ਼ਾਮ ਤੱਕ ਜਦ ਲੋੜਵੰਦਾਂ ਦੀਆਂ ਪੈਨਸ਼ਨਾਂ ਜਾਂ ਲਾਭਪਾਤਰੀ ਕਾਰਡਾਂ ਦੀ ਮਸੱਸਿਆ ਹੱਲ ਹੋ ਜਾਂਦੀ ਹੈ ਤਾਂ ਆਪੋ ਆਪਣੇ ਘਰੀਂ ਪਰਤਦੇ ਇਹਨਾਂ ਵਿਅਕਤੀਆਂ ਦੇ ਚਿਹਰਿਆਂ ’ਤੇ ਰੌਣਕ ਦਿਖਾਈ ਦਿੰਦੀ ਹੈ। ਕਈ ਪਿੰਡਾਂ ਵਾਲੀਆਂ ਬੀਬੀਆਂ ਤਾਂ ਮੱਖ ਮੰਤਰੀ ਚੰਨੀ ਅਤੇ ਵਿਧਾਇਕ ਡਾ: ਹਰਜੋਤ ਕਮਲ ਨੂੰ ਸੀਸਾਂ ਦਿੰਦੀਆਂ ਵਿਧਾਇਕ ਦੇ ਦਫਤਰ ਦੀਆਂ ਪੌੜੀਆਂ ਉਤਰਦੀਆਂ ਨੇ।
ਸੁਵਿਧਾ ਕੈਂਪ ਵਰਗਾ ਮਾਹੌਲ ਦੇਣ ਵਾਲੇ ਵਿਧਾਇਕ ਡਾ: ਹਰਜੋਤ ਕਮਲ ਜਦ ਦੇਰ ਸ਼ਾਮ ਤੱਕ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਤੋਂ ਬਾਅਦ ਰਤਾ ਕੁ ਬੈਠਦੇ ਨੇ ਤਾਂ ਆਖਦੇ ਨੇ ਕਿ ਮੋਗਾ ਹਲਕੇ ਦਾ ਹਰ ਵਾਸੀ ਸੱਚਮੁੱਚ ਮੇਰੇ ਆਪਣੇ ਪਰਿਵਾਰ ਦਾ ਮੈਂਬਰ ਹੈ ਤੇ ਜਦ ਮੈਂ ਕਿਸੇ ਵੀ ਵਿਅਕਤੀ ਦਾ ਕੰਮ ਹੋ ਜਾਣ ’ਤੇ ਉਸ ਦੇ ਚਿਹਰੇ ’ਤੇ ਖੁਸ਼ੀ ਦੇਖਦਾ ਹਾਂ ਤਾਂ ਉਸ ਤੋਂ ਵੀ ਵੱਧ ਮੇਰੇ ਮਨ ਨੂੰ ਸਕੂਨ ਮਿਲਦਾ ਹੈ ਕਿ ਮੈਂ ਆਪਣੇ ਲੋਕਾਂ ਦੀਆਂ ਆਸਾਂ ’ਤੇ ਪੂਰਾ ਉੱਤਰ ਰਿਹਾ ਹਾਂ।
ਵਿਧਾਇਕ ਡਾ: ਹਰਜੋਤ ਕਮਲ ਆਖਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ ਖਾਸਕਰ ਸੂਬੇ ਦੇ ਲੋਕਾਂ ਦੀ ਸਿਹਤ ਪ੍ਰਤੀ ਉਹ ਵਿਸ਼ੇਸ਼ ਤਵੱਜੋਂ ਦੇ ਰਹੇ ਹਨ ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਮੋਤੀਆਬਿੰਦ ਦੇ ਆਪਰੇਸ਼ਨ ਕਰਵਾਏ ਜਾ ਰਹੇ ਹਨ ਤੇ ਇਸ ਸਹੂਲਤ ਲਈ ਉਹ ਜਾਗਰੂਕਤਾ ਕੈਂਪ ਲਗਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੋਗਾ ਸ਼ਹਿਰ ਵਿਚ ਅਨੇਕਾਂ ਥਾਵਾਂ ਦੇ ਅਜਿਹੇ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਲੋਕ ਵੱਧ ਤੋਂ ਵੱਧ ਲਾਹਾ ਲੈ ਸਕਦੇ ਹਨ। ਉਹਨਾਂ ਆਖਿਆ ਕਿ ਲੋਕਾਂ ਨੂੰ ਦਫਤਰੀ ਗੇੜਿਆਂ ਤੋਂ ਬਚਾਉਣ ਅਤੇ ਸਮੇਂ ਦੀ ਬੱਚਤ ਲਈ ਵੱਖ ਵੱਖ ਤਰਾਂ ਦੇ ਲਾਭਪਾਤਰੀ ਕਾਰਡ ਅਤੇ ਪੈਨਸ਼ਨ ਕਾਰਡ ਘਰੋ ਘਰੀ ਦਿੱਤੇ ਜਾ ਰਹੇ ਹਨ। ਇਸ ਮੌਕੇ ਸ਼ਹਿਰਵਾਸੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸ਼ਹਿਰ ਦੇ ਕਰਵਾਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਵਿਧਾਇਕ ਵੱਲੋਂ ਹਰ ਪਲ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੋਣਾ ਵਿਧਾਇਕ ਦੇ ਆਪਣੇ ਹਲਕੇ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਦਫਤਰ ਵਿਚ ਮੌਜੂਦ ਪਿੰਡ ਵਾਸੀ ਆਖਦੇ ਨੇ ਕਿ 30-30 ਸਾਲ ਬਾਅਦ ਪਿੰਡਾਂ ਦੀਆਂ ਸੜਕਾਂ ਨਵੀਆਂ ਨਕੋਰ ਬਣੀਆਂ ਨੇ ਤੇ ਪੁਲੀਆਂ ਦੇ ਪੁੱਲ ਡਾ: ਹਰਜੋਤ ਕਮਲ ਨੇ ਚੌੜੇ ਕਰਵਾ ਦਿੱਤੇ ਨੇ ਅਤੇ ਬਜ਼ੁਰਗਾਂ ਲਈ ਪੈਨਸ਼ਨਾਂ , ਸ਼ਗਨ ਸਕੀਮਾਂ , ਆਯੁਸ਼ਮਾਨ ਕਾਰਡ, ਲੇਬਰ ਕਾਰਡ ਅਤੇ ਮੁੱਫਤ ਰਾਸ਼ਨ ਦੀ ਵੰਡ ਕਰਕੇ ਵਿਧਾਇਕ ਨੇ ਲੋਕਾਂ ਦੇ ਦਿਲਾਂ ਵਿਚ ਪਹਿਲਾਂ ਨਾਲੋਂ ਵੀ ਆਪਣੀ ਹਰਮਨਪਿਆਰਤਾ ਵਿਚ ਵਾਧਾ ਕੀਤਾ ਹੈ।