ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਇੰਚਾਰਜ ਲਖਬੀਰ ਸਿੰਘ ਪ੍ਰਿੰਸ ਗੇਂਦੂ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਰਿੰਦਰ ਸਿੰਘ ਹਾਂਡਾ ਦੌਲਤਪੁਰਾ ਕਾਂਗਰਸ ‘ਚ ਸ਼ਾਮਲ
*ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ ਸਨਮਾਨਿਤ
ਮੋਗਾ, 29 ਨਵੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਸ਼ਹਿਰ ਦੇ ਕਰਵਾਏ ਜਾ ਰਹੇ ਬੇਮਿਸਾਲ ਵਿਕਾਸ ਕਾਰਜਾਂ ਅਤੇ ਉਹਨਾਂ ਦੇ ਨਿਮਰ ਸੁਭਾਅ ਤੋਂ ਕਾਇਲ ਹੋ ਕੇ ਸ਼ੋ੍ਰਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਇੰਚਾਰਜ ਲਖਬੀਰ ਸਿੰਘ ਪਿ੍ਰੰਸ ਗੇਂਦੂ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਰਿੰਦਰ ਸਿੰਘ ਹਾਂਡਾ ਦੌਲਤਪੁਰਾ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਮੁੱਖ ਮੰਤਰੀ ਨੇ ਦੋਨਾਂ ਨੌਜਵਾਨ ਆਗੂਆਂ ਦਾ ਸਨਮਾਨ ਕਰਦਿਆਂ ਆਖਿਆ ਕਿ ਕਾਂਗਰਸ ਨੂੰ ਉਤਸ਼ਾਹੀ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਜਿੱਥੇ 2022 ਦਾ ਮਿਸ਼ਨ ਫਤਿਹ ਕਰਨ ਵਿਚ ਸੌਖ ਰਹੇਗੀ ਉੱਥੇ ਇਹਨਾਂ ਨੌਜਵਾਨਾਂ ਦੇ ਤਜ਼ੁਰਬੇ ਸਦਕਾ 2022 ਤੋਂ ਬਾਅਦ ਸੂਬੇ ਵਿਚ ਬਣਨ ਵਾਲੀ ਕਾਂਗਰਸ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਲੈ ਜਾਣ ਅਤੇ ਇਹਨਾਂ ਯੋਜਨਾਵਾਂ ਦਾ ਲਾਹਾ ਹਰ ਘਰ ਨੂੰ ਦੇਣ ਦੇ ਸਮਰੱਥ ਹੋ ਸਕੇਗੀ । ਜ਼ਿਕਰਯੋਗ ਹੈ ਕਿ ਪਿ੍ਰੰਸ ਗੈਂਦੂ ਉੱੇਘੇ ਸਮਾਜਸੇਵੀ ਹਰਮੀਤ ਸਿੰਘ ਗੈਂਦੂ ਦਾ ਸਪੁੱਤਰ ਹੈ ਅਤੇ ਇਸ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਨਾਲ ਜੁੜ ਕੇ ਸਮਾਜ ਸੇਵਾ ਕਰਨ ਸਦਕਾ ਇਸ ਪਰਿਵਾਰ ਦਾ ਲੋਕਾਂ ਵਿਚ ਤਕੜਾ ਆਧਾਰ ਹੈ, ਇਸੇ ਤਰਾਂ ਆਮ ਆਦਮੀ ਪਾਰਟੀ ਦੇ ਸੁਰਿੰਦਰ ਸਿੰਘ ਦੌਲਤਪੁਰਾ ਵੀ ਅਜਿਹੇ ਲੋਕ ਆਗੂ ਹਨ ਜੋ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜ ਚੁੱਕੇ ਹਨ । ਇਹਨਾਂ ਦੋਨਾਂ ਆਗੂਆਂ ਦੇ ਕਾਂਗਰਸ ਦੇ ਖੇਮੇਂ ਵਿਚ ਆਉਣ ਨਾਲ ਵਿਧਾਇਕ ਡਾ: ਹਰਜੋਤ ਕਮਲ ਦੀ ਮੋਗਾ ਹਲਕੇ ਤੋਂ ਜਿੱਤ ਇਤਿਹਾਸਕ ਹੋਣ ਦਾ ਇਸ਼ਾਰਾ ਦੇ ਰਹੀ ਹੈ ਕਿਉਂਕਿਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੀ ਬਦਲੀ ਨਕਸ਼ ਨੁਹਾਰ ਸਦਕਾ ਪਹਿਲਾਂ ਹੀ ਸਿਆਸੀ ਹਵਾ ਡਾ: ਹਰਜੋਤ ਦੇ ਹੱਕ ਵਿਚ ਵੱਗ ਰਹੀ ਹੈ ਪਰ ਹੁਣ ਮੁੱਖ ਮੰਤਰੀ ਦੀ ਆਮਦ ਦੌਰਾਨ ਵੱਖ ਵੱਖ ਆਗੂਆਂ ਅਤੇ ਉਹਨਾਂ ਦੇ ਹਮਾਇਤੀਆਂ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਦੇ ਐਲਾਨ ਨਾਲ ਵਿਧਾਇਕ ਡਾ: ਹਰਜੋਤ ਕਮਲ ਦੀ ਜਿੱਤ ਇਤਿਹਾਸਕ ਹੋਣ ਜਾ ਰਹੀ ਹੈ। ਇਸ ਮੌਕੇ ਲਖਬੀਰ ਸਿੰਘ ਪਿ੍ਰੰਸ ਗੈਂਦੂ ਨੇ ਆਖਿਆ ਕਿ ਆਜ਼ਾਦੀ ਤੋਂ ਬਾਅਦ ਮੋਗਾ ਨੂੰ ਪਹਿਲੀ ਵਾਰ ਉੱਚ ਸਿੱਖਿਅਤ ਅਤੇ ਦੂਰਅੰਦੇਸ਼ ਆਗੂ ਵਿਧਾਇਕ ਡਾ: ਹਰਜੋਤ ਕਮਲ ਮਿਲਿਆ ਹੈ ਜਿਸ ਨੇ ਪਿਛਲੇ ਪੰਜ ਸਾਲ ਦੌਰਾਨ ਨਾ ਸਿਰਫ਼ ਆਪਣੀ ਕਾਬਲੀਅਤ ਸਿੱਧ ਕੀਤੀ ਹੈ ਬਲਕਿ ਆਪਣੇ ਨਿੱਘੇ ਸੁਭਾਅ ਸਦਕਾ ਆਪਣੇ ਸਿਆਸੀ ਵਿਰੋਧੀਆਂ ਦੇ ਦਿਲ ਵਿਚ ਵੀ ਜਗਹ ਬਣਾਈ ਹੈ। ਇਸ ਮੌਕੇ ਲਖਬੀਰ ਸਿੰਘ ਪਿ੍ਰੰਸ ਗੈਂਦੂ ਦੇ ਨਾਲ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਤ ਨੌਜਵਾਨ ਕੁਲਜੀਤ ਸਿੰਘ, ਗੁਰਮੀਤ ਸਿੰਘ ਪੁਰਬਾ, ਸੁਖਦੇਵ ਸਿੰਘ ਪੁਰਬਾ, ਗੁਰਪਾਲ ਸਿੰਘ ਸੰਘਾ, ਗੁਰਵਿੰਦਰ ਸਿੰਘ, ਰਛਪਾਲ ਸਿੰਘ, ਪਿ੍ਰਤਪਾਲ ਸਿੰਘ, ਗੁਰਪ੍ਰੀਤ ਸਿੰਘ, ਨਛੱਤਰ ਸਿੰਘ, ਰਾਕੇਸ਼ ਕੁਮਾਰ ਆਦਿ ਵੀ ਕਾਂਗਰਸ ਵਿਚ ਸ਼ਾਮਲ ਹੋ ਗਏ।