‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ‘ਅਵਾਜ਼ ਏ ਮੋਗਾ’ ਦਾ ਦਿੱਤਾ ਖਿਤਾਬ
ਮੋਗਾ, 28 ਨਵੰਬਰ (ਜਸ਼ਨ): ਕਿਰਤੀਆਂ, ਕਰਮਚਾਰੀਆਂ ਅਤੇ ਦੁਕਾਨਦਾਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਅਤੇ ਲੋਕਾਂ ਲਈ ਹਿੱਕ ਡਾਹ ਕੇ ਖੜ੍ਹੇ ਹੋਣ ਵਾਲੇ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੂੰ ਮੋਗਾ ਵਾਸੀਆਂ ਨੇ ਹੁਣ ‘ਅਵਾਜ਼ ਏ ਮੋਗਾ’ ਆਖਣਾ ਆਰੰਭ ਦਿੱਤਾ ਹੈ । ਦਰਅਸਲ ਮੋਗਾ ਵਾਸੀ ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੀ ਅਗਵਾਈ ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਮੌਜੂਦਗੀ ਵਿਚ ਵਿਧਾਇਕ ਡਾ: ਹਰਜੋਤ ਕਮਲ ਨੂੰ ‘ਅਵਾਜ਼ ਏ ਮੋਗਾ’ ਦਾ ਖਿਤਾਬ ਦੇ ਕੇ ਸਨਮਾਨਿਤ ਕਰਨਾ ਚਾਹੁੰਦੇ ਸਨ ਪਰ ਮਹਾਰਾਜਾ ਅਗਰਸੈਨ ਦੀ ਮੂਰਤੀ ਸਥਾਪਨਾ ਦੌਰਾਨ ਸਮਾਗਮ ਦੇ ਲੰਬਾ ਚਲਣ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਮੋਗਾ ਵਾਸੀਆਂ ਨਾਲ ਦਿਲ ਦੀਆਂ ਗੱਲਾਂ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਡਾ: ਹਰਜੋਤ ਕਮਲ ਸਮੇਂ ਦੀ ਘਾਟ ਰਹੀ , ਜਿਸ ਕਰਕੇ ਉਹ ਸਮਾਗਮ ਦੌਰਾਨ ਉਹਨਾਂ ਨੂੰ ਇਹ ਸਤਿਕਾਰ ਨਹੀਂ ਸੌਂਪ ਸਕੇ। ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਅਹੁਦੇਦਾਰ ਪ੍ਰਧਾਨ ਨਵੀਨ ਸਿੰਗਲਾ ਦੀ ਅਗਵਾਈ ਵਿਚ ਵਿਧਾਇਕ ਡਾ: ਹਰਜੋਤ ਕਮਲ ਦੇ ਗ੍ਰਹਿ ਵਿਖੇ ਪਹੰੁਚੇ ਅਤੇ ਉਹਨਾਂ ਵਿਧਾਇਕ ਡਾ: ਹਰਜੋਤ ਕਮਲ ਨੂੰ ਦਿੱਤਾ ਜਾਣ ਵਾਲਾ ‘ਅਵਾਜ਼ ਏ ਮੋਗਾ’ ਦੇ ਖਿਤਾਬ ਵਾਲਾ ਮੋਮੈਂਟੋ ਡਾ: ਰਜਿੰਦਰ ਨੂੰ ਸੌਂਪਿਆ । ਉਹਨਾਂ ਆਖਿਆ ਕਿ ਇਹ ਖਿਤਾਬ ਬੇਸ਼ੱਕ ਵਿਧਾਇਕ ਡਾ: ਹਰਜੋਤ ਕਮਲ ਨੂੰ ਦਿੱਤਾ ਗਿਆ ਹੈ ਪਰ ਉਹਨਾਂ ਦੀ ਕਾਮਯਾਬੀ ਪਿੱਛੇ ਡਾ: ਰਜਿੰਦਰ ਦਾ ਸਹਿਯੋਗ ਹਮੇਸ਼ਾ ਰਿਹਾ ਹੈ ਇਸ ਲਈ ਅੱਜ ਇਹ ਮਮੈਂਟੋ ਡਾ: ਰਜਿੰਦਰ ਨੂੰ ਹੀ ਸੌਂਪਿਆ ਗਿਆ ਹੈ। ਇਸ ਮੌਕੇ ਡਾ: ਰਾਜੇਸ਼ ਕੋਛੜ, ਦੀਪਕ ਨੰਦਾ, ਅਮਿਤ ਸਿੰਗਲਾ, ਪੰਕਜ ਸਿੰਗਲਾ, ਸੰਜੀਵ ਅਰੋੜਾ ਆਦਿ ਹਾਜ਼ਰ ਸਨ।