ਗਾਂਧੀ ਰੋਡ ’ਤੇ ਹੋਏ ਦਰਦਨਾਕ ਹਾਦਸੇ ਦੀ ਸ਼ਿਕਾਰ ਗਰਿਮਾ ਅਗਰਵਾਲ ਨੂੰ ਸ਼ਹਿਰਵਾਸੀਆਂ ਨੇ ਮੋਮਬੱਤੀਆਂ ਬਾਲ ਕੇ ਦਿੱਤੀਆਂ ਸ਼ਰਧਾਂਜਲੀਆਂ

ਮੋਗਾ, 27 ਨਵਬੰਰ (ਜਸ਼ਨ) ਇਕ ਸਾਲ ਪਹਿਲਾਂ ਗਾਂਧੀ ਰੋਡ ’ਤੇ ਹੋਏ ਦਰਦਨਾਕ ਹਾਦਸੇ ਦੌਰਾਨ ਅਧਿਆਪਕਾ ਗਰਿਮਾ ਅਗਰਵਾਲ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਨ ਲਈ ਅੱਜ ਵੱਖ ਵੱਖ ਸਿਆਸੀ ਪਾਰਟੀ ਦੇ ਆਗੂਆਂ ਅਤੇ ਸਮਾਜ ਸੇਵੀਆਂ ਦੇ ਨਾਲ ਨਾਲ ਆਮ ਲੋਕਾਂ ਨੇ ਮੋਮਬੱਤੀਆਂ ਬਾਲ ਕੇ ਗਰਿਮਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ । ਇਸ ਮੌਕੇ ਕੱਢੇ ਗਏ ਕੈਂਡ ਮਾਰਚ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਗਾਂਧੀ ਰੋਡ ਦੀ ਟਰੈਫਿਕ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। 
ਇਸ ਕੈਂਡਲ ਮਾਰਚ ਵਿਚ ਵਿਧਾਇਕ ਡਾ: ਹਰਜੋਤ ਕਮਲ, ਅਕਾਲੀ ਆਗੂ ਬਰਜਿੰਦਰ ਸਿੰਘ ਬਰਾੜ, ਅਗਰਵਾਲ ਸਭਾ ਦੇ ਪ੍ਰਧਾਨ ਡਾ: ਸੀਮਾਂਤ ਗਰਗ, ਮੇਅਰ ਨੀਤਿਕਾ ਭੱਲਾ, ਜਗਰੂਪ ਸਿੰਘ ਤਖਤੂਪੁਰਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ , ਸਾਬਕਾ ਮੇਅਰ ਅਕਸ਼ਿਤ ਜੈਨ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ, ਡਾ: ਰਜਿੰਦਰ, ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਰਿੰਦਰ ਬਾਵਾ, ਕੌਂਸਲਰ ਗੌਰਵ ਗੁੱਡੂ ਗੁਪਤਾ,ਸਾਬਕਾ ਕੌਂਸਲਰ ਦੀਪਕ ਸੰਧੂ, ਕੌਂਸਲਰ ਛਿੰਦਾ ਬਰਾੜ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਸਾਹਿਲ ਅਰੋੜਾ, ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ,ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਰਿੰਦਰ ਬਾਵਾ, ਚੇਅਰਮੈਨ ਸੁਰਿੰਦਰ ਸਿੰਘ ਗੋਗੀ ਦੌਧਰੀਆ, ਦੀਪਕ ਭੱਲਾ, ਕੌਂਸਲਰ ਮਨਜੀਤ ਧੰਮੂ, ਕੌਂਸਲਰ ਪਾਇਲ ਗਰਗ, ਆੜ੍ਹਤੀਆ ਐਸੋਸੀਏਸ਼ਨ ਸਬਜ਼ੀ ਮੰਡੀ ਦੇ ਪ੍ਰਧਾਨ ਸਰਵਜੀਤ ਸਿੰਘ ਹਨੀ ਸੋਢੀ, ਜੱਗਾ ਪੰਡਿਤ, ਕੁਲਦੀਪ ਸਿੰਘ ਬੱਸੀਆਂ, ਕੌਂਸਲਰ ਪ੍ਰਵੀਨ ਮੱਕੜ, ਬਾਲਮੀਕ ਸਭਾ ਦੇ ਚੇਅਰਮੈਨ ਅਤੇ ਭਾਵਾਧਸ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਨਰੇਸ਼ ਡੁਲਗਚ, ਕੌਂਸਲਰ ਨਰਿੰਦਰ ਬਾਲੀ, ਕੌਂਸਲਰ ਕੁਸਮ ਬਾਲੀ, ਕੌਂਸਲਰ ਗੌਰਵ ਗਰਗ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਮੋਗਾ ਸ਼ਹਿਰੀ, ਡਾ: ਨਵੀਨ ਸੂਦ, ਕੌਂਸਲਰ ਡਾ: ਰੀਮਾ ਸੂਦ, ਕੌਂਸਲਰ ਕਸ਼ਮੀਰ ਸਿੰਘ ਲਾਲਾ, ਵਾਰਡ ਇੰਚਾਰਜ ਅਜੇ ਕੁਮਾਰ ਤੋਂ ਇਲਾਵਾ ਰੋਟਰੀ ਕਲੱਬ ਦੇ ਜ਼ਿਲ੍ਹਾਂ ਗਰਵਰਨਰ, ਪ੍ਰਵੀਨ ਜਿੰਦਲ, ਰੋਟਰੀ ਰਾਇਲ ਦੇ ਪ੍ਰਧਾਨ ਗਗਨਦੀਪ ਗਰਗ, ਡਾ: ਗੌਰਵ ਮਿੱਤਲ, ਮਨੋਜ ਜਿੰਦਲ, ਅਮੋਲ ਸੂਦ, ਸਮੀਰ ਜੈਨ, ਪ੍ਰਸ਼ੋਤਮ ਸ਼ਰਮਾ, ਸੁਭਾਸ਼ ਬਾਂਸਲ, ਗੌਰਵ ਜੈਦਕਾ ਅਤੇ ਸ਼ਹਿਰਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। 

ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ  ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਦੀ ਦਿਲੋਂ ਅਰਦਾਸ ਹੈ ਕਿ ਇਹ ਹਾਦਸਾ ਮੋਗਾ ਦੇ ਇਤਿਹਾਸ ਵਿਚ ਆਖਰੀ ਹਾਦਸਾ ਹੋਵੇ ਅਤੇ ਭਵਿੱਖ ਵਿਚ ਕਿਸੇ ਵੀ ਵਿਅਕਤੀ ਦੀ ਇਸ ਤਰਾਂ ਜਾਨ ਨਾ ਜਾਵੇ। ਗਾਂਧੀ ਰੋਡ ’ਤੇ ਸਥਿਤ ਰੇਲਵੇ ਪਲੇਟੀ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਨੇ ਇਸ ਹਾਦਸੇ ਤੋਂ ਪਹਿਲਾਂ ਵੀ 2019 ਦੌਰਾਨ ਅਤੇ ਹਾਦਸੇ ਉਪਰੰਤ ਵੀ ਇਸ ਪਲੇਟੀ ਨੂੰ ਸ਼ਿਫਟ ਕਰਵਾਉਣ ਲਈ ਯਤਨ ਕੀਤੇ ਸਨ ਅਤੇ ਇਸ ਦੌਰਾਨ ਉਹਨਾਂ ਨੇ ਉਸ ਸਮੇਂ ਦੇ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਵੀ ਕੀਤੀ ਸੀ ਅਤੇ ਉਸ ਉਪਰੰਤ ਮੇਲ ਰਾਹੀਂ ਆਪਣੇ ਯਤਨ ਜਾਰੀ ਰੱਖੇ ਪਰ ਇਹ ਕਾਰਜ ਜਟਿਲ ਹੋਣ ਕਰਕੇ ਅਜੇ ਤੱਕ ਸਫ਼ਲਤਾ ਨਹੀਂ ਮਿਲ ਸਕੀ ਹੈ ਪਰ ਉਹ ਚਾਹੁੰਦੇ ਹਨ ਕਿ ਪਲੇਟੀ ਵੀ ਸ਼ਿਫਟ ਹੋਵੇ ਅਤੇ ਨੈਸਲੇ ਵਾਲੇ ਫਾਟਕਾਂ ’ਤੇ ਅੰਡਰ ਬਿ੍ਰਜ ਬਣੇ ਤਾਂ ਕਿ ਹਾਦਸਿਆਂ ਤੋਂ ਸ਼ਹਿਰਵਾਸੀ ਸੁਰੱਖਿਅਤ ਹੋੋ ਸਕਣ। ਉਹਨਾਂ ਆਖਿਆ ਕਿ ਅਕਾਲੀ ਭਾਜਪਾ ਕਾਰਜਕਾਲ ਦੌਰਾਨ ਕੇਂਦਰ ਵਿਚ ਵੀ ਭਾਜਪਾ ਦੀ ਸਰਕਾਰ ਸੀ ਤੇ ਉਸ ਸਮੇਂ ਜੇ ਸਿਆਸੀ ਆਗੂ ਯਤਨ ਕਰਦੇ ਤਾਂ ਇਹ ਕੰਮ ਆਸਾਨ ਹੋ ਜਾਣਾ ਸੀ । ਉਹਨਾਂ ਕਿਹਾ ਕਿ ਉਹ ਇਸ ਸੰਦਰਭ ਵਿਚ ਸੰਘਰਸ਼ਸ਼ੀਲ ਜਥੇਬੰਦੀਆਂ ਖਾਸਕਰ ਭਾਜਪਾ ਆਗੂਆਂ ਨੂੰ ਆਪਣੇ ਨਾਲ ਲੈ ਕੇ ਇਸ ਪਲੇਟੀ ਅਤੇ ਅੰਡਰ ਬਿ੍ਰਜ ਦੀ ਮੰਗ ਨੂੰ ਪੂਰਾ ਕਰਨ ਲਈ ਸੰਜੀਦਗੀ ਨਾਲ ਯਤਨ ਕਰਦੇ ਰਹਿਣਗੇ।