ਦਵਿੰਦਰ ਸਿੰਘ ਰਣੀਆ, ਬਣੇ ਟਰੱਕ ਯੂਨੀਅਨ ਦੇ ਨਵੇਂ ਪ੍ਰਧਾਨ,*ਟਰੱਕ ਓਪਰੇਟਰਾਂ ‘ਚ ਖੁਸ਼ੀ ਦੀ ਲਹਿਰ, ਵਿਧਾਇਕ ਡਾ: ਹਰਜੋਤ ਕਮਲ ਨੇ ਲੱਡੂਆਂ ਨਾਲ ਕਰਵਾਇਆ ਮੂੰਹ ਮਿੱਠਾ

** ਟਰੱਕ ਓਪਰੇਟਰਾਂ ਦੇ ਹਿਤਾਂ ਲਈ ਆਵਾਜ਼ ਬੁਲੰਦ ਰੱਖਾਂਗਾ: ਦਵਿੰਦਰ ਸਿੰਘ ਰਣੀਆ
ਮੋਗਾ, 24 ਨਵੰਬਰ (ਜਸ਼ਨ): ਕਾਂਗਰਸ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆ ਦੇ ਟਰੱਕ ਯੂਨੀਅਨ ਮੋਗਾ ਦੇ ਪ੍ਰਧਾਨ ਚੁਣੇ ਜਾਣ ’ਤੇ ਸਾਰੀ ਯੂਨੀਅਨ ਅਤੇ ਟਰੱਕ ਓਪਰੇਟਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਟਰੱਕ ਯੂਨੀਅਨ ਮੋਗਾ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਨੇ ਦਵਿੰਦਰ ਸਿੰਘ ਰਣੀਆ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਰਣੀਆ ਦੇ ਗਲ ਵਿਚ ਹਾਰ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਰਣੀਆ ਨੇ ਆਖਿਆ ਕਿ ਉਹ ਪਹਿਲਾਂ ਵੀ ਟਰੱਕ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਹ ਟਰੱਕ ਅਪਰੇਟਰਾਂ ਦੇ ਦਿਲੋਂ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ’ਤੇ ਭਰੋਸਾ ਪ੍ਰਗਟ ਕਰਦਿਆਂ ਉਹਨਾਂ ਨੂੰ ਇਕ ਵਾਰ ਫਿਰ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੈ। ਉਹਨਾਂ ਆਖਿਆ ਕਿ ਉਹਨਾਂ ਹਮੇਸ਼ਾਂ ਟਰੱਕ ਅਪਰੇਟਰਾਂ ਦੀ ਭਲਾਈ ਅਤੇ ਉਹਨਾਂ ਨੂੰ ਕੰਮ ਦਿਵਾਉਣ ਲਈ ਇਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਉਹਨਾਂ ਦੇ ਸੁੱਖ ਦੁੱਖ ਵਿਚ ਵੀ ਉਹਨਾਂ ਦੇ ਨਾਲ ਖੜ੍ਹਦੇ ਰਹੇ ਹਨ। ਰਣੀਆ ਨੇ ਆਖਿਆ ਕਿ ਟਰੱਕ ਯੂਨੀਅਨ ਅਤੇ ਟਰੱਕ ਓਪਰੇਟਰ ਉਹਨਾਂ ਨੂੰ ਦੁਬਾਰਾ ਪ੍ਰਧਾਨਗੀ ਦੇ ਅਹੁਦੇ ’ਤੇ ਬੈਠਿਆਂ ਦੇਖਣਾ ਚਾਹੰੁਦੇ ਸਨ । ਰਣੀਆ ਨੇ ਆਖਿਆ ਕਿ  ਉਹਨਾਂ ਹਮੇਸ਼ਾ ਟਰੱਕ ਅਪਰੇਟਰਾਂ ਨੂੰ ਆਪਣੇ ਭਰਾ ਸਮਝਿਆ ਹੈ ਅਤੇ ਉਹਨਾਂ ਦੀਆਂ ਦੁੱਖ ਤਕਲੀਫ਼ਾਂ ਤੋਂ ਉਹ ਭਲੀ ਭਾਂਤ ਜਾਣੂੰ ਹਨ । ਉਹਨਾਂ ਆਖਿਆ ਕਿ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਜਿਸ ਤਰਾਂ ਟਰੱਕ ੳਪਰੇਟਰਾਂ  ਅਤੇ ‘ਟੀਮ ਹਰਜੋਤ ’ ਨੇ ਉਹਨਾਂ ਨੂੰ  ਯੂਨੀਅਨ ‘ਚ ਬੁਲਾ ਕੇ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਸ. ਦਵਿੰਦਰ ਰਣੀਆ ਨੇ ਪੰਜਾਬ ਸਰਕਾਰ, ਵਿਧਾਇਕ ਡਾ: ਹਰਜੋਤ ਕਮਲ ਦਾ ਵੀ ਧੰਨਵਾਦ ਕਰਦਿਆਂ ਆਖਿਆ ਕਿ ਉਹ ਟਰੱਕ ਓਪਰੇਟਰਾਂ ਨੂੰ ਕਦੇ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦੇਣਗੇ ਅਤੇ ਉਹਨਾਂ ਦੀ ਰੋਜ਼ੀ ਰੋਟੀ ਲਈ ਟਰੱਕ ਯੂਨੀਅਨ ਦੇ ਪ੍ਰਬੰਧ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਂਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ, ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ,  ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਰਿੰਦਰ ਬਾਵਾ,ਚੇਅਰਮੈਨ ਸੁਰਿੰਦਰ ਸਿੰਘ ਗੋਗੀ ਦੌਧਰੀਆ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਜਤਿੰਦਰ ਅਰੋੜਾ, ਅਰਜੁਨ ਕੁਮਾਰ ਜ਼ਿਲ੍ਹਾ ਪ੍ਰਧਾਨ ਐੱਸ ਵਿੰਗ,  ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦੀਸ਼ਾ ਬਰਾੜ, ਵਾਈਸ ਚੇਅਰਮੈਨ ਸੀਰਾ ਲੰਢੇਕੇ, ਦੀਪਕ ਭੱਲਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਕੌਂਸਲਰ ਲਖਵੀਰ ਸਿੰਘ ਲੱਖਾ ਦੁੱਨੇਕੇ, ਕੌਂਸਲਰ ਜਸਵਿੰਦਰ ਸਿੰਘ ਛਿੰਦਾ ਬਰਾੜ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ, ਕੁਲਦੀਪ ਸਿੰਘ ਬੱਸੀਆਂ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਨਰਿੰਦਰ ਬਾਲੀ, ਕੌਂਸਲਰ ਗੌਰਵ ਗਰਗ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਮੋਗਾ ਸ਼ਹਿਰੀ, ਡਾ: ਨਵੀਨ ਸੂਦ, ਕੌਂਸਲਰ ਕਸ਼ਮੀਰ ਸਿੰਘ ਲਾਲਾ, ਸਿਆਸੀ ਸਕੱਤਰ ਗੁਰਮਿੰਦਰਜੀਤ ਬਬਲੂ, ਗੁਰਸੇਵਕ ਸਿੰਘ ਸਮਰਾਟ, ਵਾਰਡ ਇੰਚਾਰਜ ਅਜੇ ਕੁਮਾਰ, ਜਗਦੀਪ ਜੱਗੂ, ਗੋਲੂ ਵਾਲੀਆ, ਕੌਂਸਲਰ ਜਸਪ੍ਰੀਤ ਸਿੰਘ, ਕੌਂਸਲਰ ਬੂਟਾ ਸਿੰਘ ਆਦਿ ਹਾਜ਼ਰ ਸਨ।