ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਗਾ ਆਮਦ ਨੂੰ ਲੈ ਕੇ ਪੁਰਾਣੀ ਦਾਣਾ ਮੰਡੀ ਵਿਖੇ ਤਿਆਰੀਆਂ ਹੋਈਆਂ ਮੁਕੰਮਲ
*ਮੁੱਖ ਮੰਤਰੀ ਦੇ ਸਵਾਗਤ ਲਈ ਮੋਗਾ ਵਾਸੀ ਪੱਬਾਂ ਭਾਰ: ਵਿਧਾਇਕ ਡਾ: ਹਰਜੋਤ ਕਮਲ
ਮੋਗਾ, 24 ਨਵੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਮੋਗਾ ਆਮਦ ਨੂੰ ਲੈ ਕੇ ਪੁਰਾਣੀ ਦਾਣਾ ਮੰਡੀ ਵਿਖੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ । ਅੱਜ ਸਵੇਰ ਤੋਂ ਉਹ ਖੁਦ ਜਨਸਭਾ ਵਾਲੀ ਥਾਂ ’ਤੇ ਹਾਜ਼ਰ ਰਹਿ ਕੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਸਵਾਗਤ ਅਤੇ ਆਮ ਲੋਕਾਂ ਦੇ ਬੈਠਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਨਜ਼ਰਸਾਨੀ ਕਰਦੇ ਰਹੇ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਮਨਜੀਤ ਕਾਂਸਲ, ਚੇਅਰਮੈਨ ਡਾ: ਸੀਮਾਂਤ ਗਰਗ ਅਤੇ ਹੋਰ ਆਗੂ ਵੀ ਮੁੱਖ ਮੰਤਰੀ ਦੀ ਆਮਦ ਸਬੰਧੀ ਵਿਚਾਰ ਵਟਾਂਦਰੇ ਕਰਦੇ ਰਹੇ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੱਲ ਦੁਪਹਿਰ ਸਮੇਂ ਪੁਰਾਣੀ ਦਾਣਾ ਮੰਡੀ ਵਿਖੇ ਮਹਾਰਾਜਾ ਅਗਰਸੈਨ ਜੀ ਦੀ ਪ੍ਰਤਿਮਾ ਦੀ ਸਥਾਪਨਾ ਮੌਕੇ ਅਗਰਵਾਲ ਭਾਈਚਾਰੇ ਵੱਲੋਂ ਪਵਿੱਤਰ ਪੂਜਾ ਅਰਚਨਾ ਅਤੇ ਆਰਤੀ ਵਿਚ ਸ਼ਾਮਲ ਹੋਣਗੇ । ਉਹਨਾਂ ਆਖਿਆ ਕਿ ਇਸ ਉਪਰੰਤ ਸ਼੍ਰੀ ਚੰਨੀ ਮੋਗਾ ਵਾਸੀਆਂ ਨੂੰ ਸੰਬੋਧਨ ਵੀ ਕਰਨਗੇ। ਉਹਨਾਂ ਆਖਿਆ ਕਿ ਜਦੋਂ ਤੋਂ ਸ਼੍ਰੀ ਚੰਨੀ ਮੁੱਖ ਮੰਤਰੀ ਬਣੇ ਹਨ ਉਸ ਸਮੇਂ ਤੋਂ ਪੰਜਾਬ ਦਾ ਹਰ ਵਰਗ, ਉਹਨਾਂ ਨੂੰ ਆਪਣਾ ਸਮਝਦਾ ਹੈ । ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਅਗਰਵਾਲ ਸਮਾਜ ਅਤੇ ਹਿੰਦੂ ਸਮਾਜ ਵੱਲੋਂ ਰੱਖੇ ਇਸ ਸਮਾਗਮ ਵਿਚ ਸ. ਚੰਨੀ ਦੇ ਸ਼ਿਰਕਤ ਕੀਤੇ ਜਾਣ ਲਾਂਲ ਇਹ ਸਾਝਾਂ ਹੋਰ ਮਜਬੂੁਤ ਹੋਣਗੀਆਂ ।
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਵਪਾਰੀ , ਦਲਿਤ ਵਰਗ ਅਤੇ ਆਮ ਲੋਕ ਮੁੱਖ ਮੰਤਰੀ ਚਰਨਜੀਤ ਸਿੰਘ ਵੱਲੋਂ ਲਏ ਫੈਸਲਿਆਂ ’ਤੇ ਬੇਹੱਦ ਖੁਸ਼ ਹਨ ਅਤੇ ਉਹਨਾਂ ਵੱਲੋਂ ਬਿਜਲੀ ਰੇਟ ਘਟਾਉਣ , ਪਾਣੀ ਦੇ ਬਿੱਲਾਂ ਨੂੰ ਘੱਟ ਕਰਨ, ਰੇਤ ਦੇ ਰੇਟ ਘਟਾਉਣ,ਆਟੋ ਰਿਕਸ਼ਾ ਵਾਲਿਆਂ ਲਈ ਐਲਾਨ, ਕੇਬਲ ਦੇ ਰੇਟ ਘਟਾਉਣ ਅਤੇ ਹੋਰ ਅਨੇਕਾਂ ਐਲਾਨਾਂ ਦਾ ਅਸਰ ਇਸ ਵਾਰ ਤਿਓਹਾਰਾਂ ਦੇ ਦਿਨਾ ਵਿਚ ਦੇਖਣ ਨੂੰ ਮਿਲਿਆ ਜਦੋਂ ਦੀਵਾਲੀ ਮੌਕੇ ਲੋਕਾਂ ਦੇ ਚਿਹਰਿਆਂ ’ਤੇ ਚਿਰਾਂ ਬਾਅਦ ਰੌਣਕਾਂ ਦਿਖਾਈ ਦਿੱਤੀਆਂ।
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਸਮੁੱਚੇ ਪੰਜਾਬ ਵਿਚ ਸ. ਚੰਨੀ ਦੀ ਵਾਹ ਵਾਹ ਹੋ ਰਹੀ ਹੈ ਅਤੇ ਲੋਕਾਂ ਨੂੰ ਮੁੱਖ ਮੰਤਰੀ ਸ. ਚੰਨੀ ਹੀ ਸਹੀ ਆਮ ਆਦਮੀ ਲੱਗੇ ਹਨ ਜਿਹਨਾਂ ਨੇ ਹਰ ਵਰਗ ਦੇ ਆਮ ਆਦਮੀ ਦੀਆਂ ਦੁੱਖ ਪਰੇਸ਼ਾਨੀਆਂ ਨੂੰ ਆਪਣੀਆਂ ਸਮਝ ਕੇ ਉਹਨਾਂ ਦਾ ਹੱਲ ਕੀਤਾ ਹੈ।
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਮੁੱਖ ਮੰਤਰੀ ਸ. ਚੰਨੀ ਨੇ ਉਹਨਾਂ ਦਾ ਵੀ ਬਹੁਤ ਸਾਥ ਦਿੱਤਾ ਜਿਸ ਦੀ ਬਦੌਲਤ ਅੱਜ ਉਹ ਇਸ ਮੁਕਾਮ ’ਤੇ ਪਹੰੁਚੇ ਹਨ ਅਤੇ ਵਿਧਾਇਕ ਬਣ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਹਨਾ ਕਿਹਾ ਕਿ ਉਹ ਆਸ ਕਰਦੇ ਹਨ ਕਿ ਕੱਲ ਦੀ ਮੋਗਾ ਆਮਦ ਮੌਕੇ ਵੀ ਸ. ਚੰਨੀ ਹਲਕੇ ਦੇ ਲੋਕਾਂ ਨੂੰ ਵੱਡੇ ਤੋਹਫ਼ੇ ਦੇ ਕੇ ਜਾਣਗੇ।
ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਮਨਜੀਤ ਕਾਂਸਲ, ਚੇਅਰਮੈਨ ਡਾ: ਸੀਮਾਂਤ ਗਰਗ, ਨਵੀਨ ਸਿੰਗਲਾ , ਗੌਰਵ ਗਰਗ, ਹਰਸ਼ ਗੋਇਲ, ਹਰਸ਼ ਬਾਂਸਲ, ਅਮਿੱਤ ਗਰਗ, ਿਪੰਸ ਜਿੰਦਲ, ਪ੍ਰਦੀਪ ਗੋਇਲ, ਪ੍ਰਦੀਪ ਬਾਂਸਲ, ਵਿਨੀਤ ਬਾਂਸਲ, ਹਰੀਸ਼ ਕਾਂਸਲ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ, ਟਰੱਕ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਰਣੀਆ, ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ, ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਰਿੰਦਰ ਬਾਵਾ,ਚੇਅਰਮੈਨ ਸੁਰਿੰਦਰ ਸਿੰਘ ਗੋਗੀ ਦੌਧਰੀਆ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਜਤਿੰਦਰ ਅਰੋੜਾ, ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਕਰਮਜੀਤ ਪੱਤੋ, ਅਰਜੁਨ ਕੁਮਾਰ ਜ਼ਿਲ੍ਹਾ ਪ੍ਰਧਾਨ ਐੱਸ ਸੀ ਵਿੰਗ, ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦੀਸ਼ਾ ਬਰਾੜ, ਵਾਈਸ ਚੇਅਰਮੈਨ ਸੀਰਾ ਲੰਢੇਕੇ, ਦੀਪਕ ਭੱਲਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਕੌਂਸਲਰ ਲਖਵੀਰ ਸਿੰਘ ਲੱਖਾ ਦੁੱਨੇਕੇ, ਕੌਂਸਲਰ ਜਸਵਿੰਦਰ ਸਿੰਘ ਛਿੰਦਾ ਬਰਾੜ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ, ਕੁਲਦੀਪ ਸਿੰਘ ਬੱਸੀਆਂ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਨਰਿੰਦਰ ਬਾਲੀ, ਡਾ: ਨਵੀਨ ਸੂਦ, ਕੌਂਸਲਰ ਕਸ਼ਮੀਰ ਸਿੰਘ ਲਾਲਾ, ਸਿਆਸੀ ਸਕੱਤਰ ਗੁਰਮਿੰਦਰਜੀਤ ਬਬਲੂ, ਗੁਰਸੇਵਕ ਸਿੰਘ ਸਮਰਾਟ, ਵਾਰਡ ਇੰਚਾਰਜ ਅਜੇ ਕੁਮਾਰ, ਜਗਦੀਪ ਜੱਗੂ, ਗੋਲੂ ਵਾਲੀਆ, ਕੌਂਸਲਰ ਜਸਪ੍ਰੀਤ ਸਿੰਘ, ਕੌਂਸਲਰ ਬੂਟਾ ਸਿੰਘ, ਦੀਪੂ ਸਹੋਤਾ, ਆਦਿ ਹਾਜ਼ਰ ਸਨ।
ਕੈਪਸ਼ਨ: ਵਿਧਾਇਕ ਡਾ: ਹਰਜੋਤ ਕਮਲ ਮੁੱਖ ਮੰਤਰੀ ਦੀ ਆਮਦ ’ਤੇ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਵਿਚਾਰ ਚਰਚਾ ਕਰਦੇ ਹੋਏ।