ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੱਚਮੁੱਚ ਆਮ ਆਦਮੀ ਦੇ ਰੂਪ ਵਿਚ ਮਸੀਹਾ ਬਣ ਕੇ ਬਹੁੜੇ: ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ

*ਕਾਂਗਰਸੀ ਵਰਕਰ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋ ਕੇ ਮੁੱਖ ਮੰਤਰੀ ਚੰਨੀ ਵੱਲੋਂ ਆਰੰਭੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਦਾ ਲੈ ਰਹੇ ਨੇ ਅਹਿਦ: ਚੇਅਰਮੈਨ ਜਸਵਿੰਦਰ ਕੁੱਸਾ
ਮੋਗਾ,15 ਨਵੰਬਰ (ਜਸ਼ਨ): ‘ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 2 ਕਿਲੋਵਾਟ ਤੱਕ ਮੁਆਫ਼ ਕੀਤੇ ਬਿਜਲੀ ਦੇ ਬਿੱਲਾਂ, ਤੇਲ ਕੀਮਤਾਂ ’ਤੇ ਵੈਟ ਹਟਾ ਕੇ ਲੋਕਾਂ ’ਤੇ ਆਰਥਿਕ ਬੋਝ ਘਟਾਉਣ ਅਤੇ ਰੇਤਾ ਦੇ ਰੇਟ ਘਟਾਉਣ ਨਾਲ ਜਿੱਥੇ ਆਮ ਲੋਕਾਂ ’ਤੇ ਆਰਥਿਕ ਬੋਝ ਘਟਿਆ ਹੈ ਉੱਥੇ ਦਿਹਾੜੀਦਾਰ ਗਰੀਬ ਲੋਕਾਂ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੱਚਮੁੱਚ ਆਮ ਆਦਮੀ ਦੇ ਰੂਪ ਵਿਚ ਮਸੀਹਾ ਬਣ ਕੇ ਬਹੁੜੇ ਹਨ ਜਿਹਨਾਂ ਲੋਕ ਹਿਤੂ ਫੈਸਲੇ ਲੈ ਕੇ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਲਿਆਂਦੀ ਹੈ।  ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਪਿੰਡ ਮਟਵਾਣੀ ਵਿਖੇ ਯੂਥ ਆਗੂ ਕਾਕਾ ਮਟਵਾਣੀ ਦੇ ਘਰ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਕੀਤਾ। ਇਸ ਮੌਕੇ ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਨਾਲ ਚੈਅਰਮੈਨ ਜਸਵਿੰਦਰ ਸਿੰਘ ਕੁੱਸਾ, ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਅਜੀਤਵਾਲ ਜੋਨ ਇੰਚਾਰਜ, ਸਰਪੰਚ ਹਰਮੇਲ ਕੌਰ ਰਾਮੂੰਵਾਲਾ ਹਰਚੋਕਾ ਬਲਾਕ ਪ੍ਰਧਾਨ ਮਹਿਲਾ ਕਾਂਗਰਸ ਅਜੀਤਵਾਲ ਆਦਿ ਹਾਜ਼ਰ ਸਨ।  ਬੀਬੀ ਰਾਜਵਿੰਦਰ ਨੇ ਆਖਿਆ ਕਿ ਪਹਿਲਾਂ 2 ਕਿਲੋਵਾਟ ਦੇ ਬਿਜਲੀ ਬਿੱਲ ਮੁਆਫ਼ ਕਰਨ ਤੇ ਫੇਰ ਪਾਣੀ ਦੇ ਬਿੱਲਾਂ ਨੂੰ ਘਟਾਉਣ ਅਤੇ ਪਿੰਡਾਂ ਵਿਚ ਲਾਲ ਡੋਰੇ ਅੰਦਰਲੇ ਘਰਾਂ ਦੇ ਮਾਲਕਾਨਾ ਹੱਕ ਦੇ ਕੇ ਸ. ਚੰਨੀ ਨੇ ਗਰੀਬ ਲੋਕਾਂ ਦਾ ਦਿਲ ਜਿੱਤਿਆ ਹੈ ਅਤੇ ਹੁਣ ਬਿਜਲੀ ਅਤੇ ਤੇਲ ਕੀਮਤਾਂ ਨੂੰ ਘਟਾ ਕੇ ਆਮ ਵਰਗ ਦੇ ਲੋਕਾਂ ਨੂੰ ਵੀ ਰਾਹਤ ਦਿੱਤੀ ਹੈ ਇਸ ਕਰਕੇ ਸਮੁੱਚੇ ਪੰਜਾਬ ਵਿਚ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਦਿਖਾਈ ਦੇ ਰਹੀ ਹੈ।
ਇਸ ਮੌਕੇ ਚੇਅਰਮੈਨ ਜਸਵਿੰਦਰ ਕੁੱਸਾ ਨੇ ਆਖਿਆ ਕਿ ਜਿਸ ਤਰਾਂ ਸ. ਚੰਨੀ ਦੀ ਅਗਵਾਈ ਵਿਚ ਸੂਬਾ ਤਰੱਕੀ ਦੀਆਂ ਉੱਚੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ ਉਸੇ ਤਰਾਂ ਹਲਕਾ ਨਿਹਾਲ ਸਿੰਘ ਵਾਲਾ ਵਿਚ ਬੀਬੀ ਰਾਜਵਿੰਦਰ ਕੌਰ ਭਾਗੀਕੇ ਪੂਰੀ ਮਿਹਨਤ ਨਾਲ ਵਿਕਾਸ ਪ੍ਰੌਜੈਕਟਾਂ ਨੂੰ ਜੰਗੀ ਪੱਧਰ ’ਤੇ ਚਲਾ ਕੇ ਹਲਕੇ ਦੀ ਨਕਸ਼ ਨੁਹਾਰ ਬਦਲਣ ਵਿਚ ਕਾਮਯਾਬ ਹੋਏ ਹਨ । ਉਹਨਾ ਆਖਿਆ ਕਿ ਪਿਛਲੇ ਦਿਨੀਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਹਲਕੇ ਦੇ ਦੌਰੇ ਦੌਰਾਨ ਕਾਂਗਰਸੀ ਵਰਕਰਾਂ ਵਿਚ ਪਾਏ ਜਾ ਰਹੇ ਉਤਸ਼ਾਹ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਆਖਿਆ ਕਿ ਨਿਹਾਲ ਸਿੰਘ ਵਾਲਾ ਹਲਕੇ ਨਾਲ ਸਬੰਧਤ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਮਾਰਕੀਟ ਕਮੇਟੀਆਂ ਦੇ ਚੇਅਰਮੈਨ, ਮੈਂਬਰ, ਬਲਾਕ ਸੰਮਤੀ ਮੈਂਬਰ ਅਤੇ ਸਰਪੰਚਾਂ ਦੇ ਵੱਡੇ ਕੇਡਰ ਸਦਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੱਡੀ ਮਾਤ ਦੇਣ ਦੇ ਸਮਰੱਥ ਹਨ ਇਸ ਕਰਕੇ ਹਰ ਪਿੰਡ ਵਿਚ ਕਾਂਗਰਸੀ ਵਰਕਰ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋ ਕੇ ਮੁੱਖ ਮੰਤਰੀ ਚੰਨੀ ਵੱਲੋਂ ਆਰੰਭੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਲਈ ਵਿਚਾਰ ਵਟਾਂਦਰੇ ਕਰ ਰਹੇ ਹਨ।