ਵਿਧਾਇਕ ਡਾ: ਹਰਜੋਤ ਕਮਲ ਨੇ ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋਂ ਲਗਾਏ ਅੱਖਾਂ ਦੇ ਮੁੱਫਤ ਚੈੱਕਅਪ ਕੈਂਪ ਦੀ ਕਰਵਾਈ ਸ਼ੁਰੂਆਤ

*ਲੋੜਵੰਦ ਅੱਖਾਂ ਦੇ ਮਰੀਜ਼ਾਂ ਨੂੰ ਜ਼ਿੰਦਗੀ ਦੀ ਲੋਅ ਪ੍ਰਦਾਨ ਕਰਨ ਲਈ ਉੱਦਮ ਸ਼ਲਾਘਾਯੋਗ: ਵਿਧਾਇਕ ਡਾ: ਹਰਜੋਤ ਕਮਲ
ਮੋਗਾ, 14 ਨਵੰਬਰ(ਜਸ਼ਨ): ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋਂ ਅੱਖਾਂ ਦੀਆਂ ਬੀਮਾਰੀਆਂ ਦਾ ਮੁੱਫਤ ਚੈੱਕਅਪ ਕੈਂਪ ਗੀਤਾ ਭਵਨ ਨਜ਼ਦੀਕ ਮਾਤਾ ਚਿੰਤਪੁਰਨੀ ਧਰਮਸ਼ਾਲਾ ਵਿਖੇ ਲਗਾਇਆ ਗਿਆ । ਕੈਂਪ ਦੀ ਸ਼ੁਰੂਆਤ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਜੋਤੀ ਪ੍ਰਚੰਡ ਕੀਤੀ । ਇਸ ਮੌਕੇ ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੇ ਅਹੁਦੇਦਾਰ ਪ੍ਰਧਾਨ ਲਾਇਨ ਦੀਪਕ ਜਿੰਦਲ, ਸੈਕਟਰੀ ਲਾਇਨ ਪ੍ਰੇਮਦੀਪ ਬਾਂਸਲ, ਕੈਸ਼ੀਅਰ ਲਾਇਨ ਕਰਨ ਨਰੂਲਾ, ਪੀ ਆਰ ਓ ਲਾਇਨ ਕੁਲਦੀਪ ਸਹਿਗਲ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਰਸਮੀਂ ਸਵਾਗਤ ਕੀਤਾ। ਵਿਧਾਇਕ ਡਾ: ਹਰਜੋਤ ਕਮਲ  ਨੇ ਸਬੰੋਧਨ ਕਰਦਿਆਂ ਆਖਿਆ ਕਿ ਕਲੱਬ ਦੇ ਸਮੂਹ ਮੈਂਬਰ ਵਧਾਈ ਦੇ ਪਾਤਰ ਨੇ ਜਿਹਨਾਂ ਨੇ ਮਾਨਵਤਾ ਦੀ ਸੇਵਾ ਲਈ ਇਸ ਕੈਂਪ ਦਾ ਆਯੋਜਨ ਕੀਤਾ ਹੈ। ਉਹਨਾਂ ਆਖਿਆ ਕਿ ਜੇਕਰ ਸਾਡੀਆਂ ਅੱਖਾਂ ‘ਚ ਰੌਸ਼ਨੀ ਹੋਵੇਗੀ ਤਾਂ ਹੀ ਅਸੀਂ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਓਂ ਸਕਦੇ ਹਾਂ। ਉਹਨਾਂ ਆਖਿਆ ਕਿ ਅਜਿਹੇ ਕੈਂਪ ਲਗਾਉਣ ਵਾਲਿਆਂ ਦੇ ਖਜ਼ਾਨੇ ਹਮੇਸ਼ਾ ਭਰੇ ਰਹਿਣ ਜੋ ਲੋੜਵੰਦ ਅੱਖਾਂ ਦੇ ਮਰੀਜ਼ਾਂ ਨੂੰ ਜ਼ਿੰਦਗੀ ਦੀ ਲੋਅ ਪ੍ਰਦਾਨ ਕਰਨ ਲਈ ਉੱਦਮ ਕਰ ਰਹੇ ਹਨ। ਦੁਪਹਿਰ ਤੱਕ 600 ਮਰੀਜ਼ਾਂ ਦਾ ਚੈੱਕ ਅਪ ਕੀਤਾ ਜਾ ਚੁੱਕਾ ਸੀ। ਪ੍ਰਧਾਨ ਲਾਇਨ ਦੀਪਕ ਜਿੰਦਲ ਨੇ ਦੱਸਿਆ ਕਿ ਅੱਜ ਦੇ ਚੈੱਕਅਪ ਤੋਂ ਬਾਅਦ 35 ਮਰੀਜ਼ਾਂ ਦਾ ਆਈ ਕੇਅਰ ਹਸਪਤਾਲ ਜੈਤੋ ਵਿਖੇ ਆਪਰੇਸ਼ਨ ਡਾ: ਭਵਰਜੀਤ ਸਿੰਘ (ਸਰਜਨ) ਵੱਲੋਂ ਕੀਤੇ ਜਾਣਗੇ ਜਦਕਿ ਬਾਕੀ ਦੇ ਮਰੀਜ਼ਾਂ ਨੂੰ ਅਗਲੇਰੇ ਦਿਨਾਂ ਵਿਚ ਭੇਜਿਆ ਜਾਵੇਗਾ।  
ਉਹਨਾਂ ਦੱਸਿਆ ਕਿ ਅੱਖਾਂ ਦੇ ਕੈਂਪ ਦੇ ਨਾਲ ਨਾਲ ਸ਼ੂਗਰ ਚੈੱਕਅੱਪ ਕੈਂਪ ਅਤੇ ਲੋੜਵੰਦਾਂ ਲਈ ਲੰਗਰ ਵੀ ਲਗਾਇਆ ਗਿਆ ਹੈ। ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਖੁਸ਼ਹੀਲ ਬਾਂਸਲ,ਵਿਸ਼ਾਲ ਜਿੰਦਲ, ਤੀਰਥ ਖੁਰਾਣਾ, ਲਲਿਤ ਸ਼ਰਮਾ, ਡਾ: ਇਕਬਾਲ ਸਿੰਘ, ਡਾ: ਗੁਰਚਰਨ ਸਿੰਘ, ਡਾ: ਅਮਿ੍ਰਤਪਾਲ ਸੋਢੀ,ਰਾਕੇਸ਼ ਜੈਸਵਾਲ, ਦੀਪਕ ਤਾਇਲ, ਡਾ: ਆਰ ਸੀ ਕਾਂਸਲ, ਹਰਪਾਲ ਸਿੰਘ, ਮਨੋਜ ਗਰਗ, ਸੁਮਿਤ ਚਾਵਲਾ, ਗਗਨਦੀਪ ਸਿੰਘ, ਲਲਿਤ ਸ਼ਰਮਾ, ਗੁਰਰਜਵੰਤ ਸਿੰਘ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਕੌਂਸਲਰ ਸਾਹਿਲ ਅਰੋੜਾ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ, ਨਿਰਮਲ ਸਿੰਘ, ਰਵਿੰਦਰ ਗੋਇਲ ਸੀ ਏ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।