ਵਿਧਾਇਕ ਡਾ: ਹਰਜੋਤ ਕਮਲ ਦੀ ਸਰਪ੍ਰਸਤੀ ਹੇਠ ਸੂਰਜ ਨਗਰ ਉੱਤਰੀ ਵਿਖੇ ਨਵੇਂ ਸੀਵਰੇਜ ਦੇ ਪ੍ਰੌਜੈਕਟ ਦੀ ਹੋਈ ਆਰੰਭਤਾ
ਮੋਗਾ,13 ਨਵੰਬਰ (ਜਸ਼ਨ): ਵਾਰਡ ਨੰਬਰ 50 ਦੇ ਸੂਰਜ ਨਗਰ ਉੱਤਰੀ ਵਿਖੇ ਲੋਕਾਂ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਕਈ ਸਾਲਾਂ ਦੀ ਉਡੀਕ ਦੇ ਬਾਅਦ ਸੀਵਰੇਜ ਦੀ ਸਮੱਸਿਆ ਦੇ ਹੱਲ ਹੋਣ ਨਾਲ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਈ। ਨਵੀਂ ਵਸੋਂ ਵਾਲੇ ਇਲਾਕੇ ਵਿਚ ਵਿਧਾਇਕ ਡਾ: ਹਰਜੋਤ ਕਮਲ ਦੀ ਸਰਪ੍ਰਸਤੀ ਹੇਠ ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ ਨੇ ਟੱਕ ਲਗਾ ਕੇ ਸੀਵਰੇਜ ਦਾ ਕੰਮ ਸ਼ਰੂ ਕਰਵਾਇਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਜਦਿਆਂ ਆਖਿਆ ਕਿ ਜਦੋਂ ਉਹ ਵਿਧਾਇਕ ਬਣੇ ਸਨ ਤਾਂ ਸਾਰਾ ਮੋਗਾ ਪੱਟਿਆ ਪਿਆ ਸੀ ਅਤੇ ਸੜਕਾਂ ਦੀ ਹਾਲਤ ਤਰਸਯੋਗ ਸੀ ਪਰ ਪਹਿਲਾਂ ਕਰੋਨਾ ਮਹਾਂਮਾਰੀ ਕਾਰਨ ਕੰਮ ਰੁੱਕਿਆ ਰਹਿਣ ਦੇ ਬਾਵਜੂਦ ਉਹਨਾਂ ਵਿਕਾਸ ਕਾਰਜ ਆਰੰਭ ਕਰਵਾਏ ਤੇ ਹੁਣ ਨਵੇਂ ਨਗਰ ਨਿਗਮ ਹਾਊਸ ਦੇ ਹੋਂਦ ਵਿਚ ਆਉਣ ਉਪਰੰਤ ਕੁਝ ਮਹੀਨਿਆਂ ਵਿਚ ਹੀ ਸ਼ਹਿਰ ਦੀ ਕਾਇਆ ਕਲਪ ਕਰ ਦਿੱਤੀ ਗਈ ਹੈ। ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਮੁੱਚੇ ਲੰਢੇਕੇ ਖੇਤਰ ਵਿਚ ਨਵੀਆਂ ਨਕੋਰ ਸੜਕਾਂ, ਸੀਵਰੇਜ ਅਤੇ ਪਾਰਕ ਤਾਮੀਰ ਹੋਣ ਨਾਲ ਲੋਕ ਬਾਗੋ ਬਾਗ ਹਨ ਅਤੇ ਅੱਜ ਵਿਧਾਇਕ ਵੱਲੋਂ ਸੀਵਰੇਜ ਦੇ ਕੰਮ ਦੀ ਆਰੰਭਤਾ ਹੋਣ ਨਾਲ ਸੂਰਜ ਨਗਰ ਦੇ ਨਵੀਂ ਆਬਾਦੀ ਵਾਲੇ ਘਰਾਂ ਨੂੰ ਵੀ ਸੀਵਰੇਜ ਦੀ ਸਹੂਲਤ ਮਿਲ ਜਾਵੇਗੀ। ਇਸ ਮੌਕੇ ਦਲਜੀਤ ਸਿੰਘ ਰਵੀ ਨੈਸਲੇ, ਜਸਵਿੰਦਰ ਸਿੰਘ ਮੈਂਬਰ, ਗੁਰਜੀਤ ਸਿੰਘ ਗਿੱਲ,ਮਨਪ੍ਰੀਤ ਪੀਤਾ, ਹਰਜੀਤ ਸਿੰਘ, ਸਾਜੀ ਭੱਟੀ, ਗੋਰਾ ਤੂਰ, ਹਰਜੀਤ ਗਿੱਲ, ਸ਼ਰਮਾ, ਗੁਰਮੀਤ ਸਿੰਘ, ਦੀਪਕ ਭੱਲਾ, ਕੌਂਸਲਰ ਵਿਜੇ ਖੁਰਾਣਾ , ਕਰਨ ਭਾਟੀਆ ਸ਼ਹਿਰੀ ਪ੍ਰਧਾਨ ਐਨ ਐੱਸ ਯੂ ਆਈ, ਪਰਮਜੀਤ ਸਿੰਘ ਵਾਈਸ ਪ੍ਰਧਾਨ, ਕੁਲਵਿੰਦਰ ਸਿੰਘ ਤੋਂ ਇਲਾਵਾ ਵਾਰਡਵਾਸੀਆਂ ਨੇ ਲੱਡੂ ਵੰਡ ਕੇ ਸੀਵਰੇਜ ਪੈਣ ਦੀ ਖੁਸ਼ੀ ਮਨਾਈ।