ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਨੇ ਸ਼ਹਿਰ ਵਿਚ ਸਰਗਰਮੀਆਂ ਤੇਜ਼ ਕਰਦਿਆਂ ਵੱਖ ਵੱਖ ਵਾਰਡਾਂ ਦਾ ਕੀਤਾ ਦੌਰਾ

* ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗੇ ਦੀ ਕੀਤੀ ਜਾ ਰਹੀ ਕਾਇਆ ਕਲਪ ਲਈ ਲੋਕ ਸਹਿਯੋਗ ਦੇਣ: ਡਾ:ਰਜਿੰਦਰ
ਮੋਗਾ, 13 ਨਵੰਬਰ (ਜਸ਼ਨ):  ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਨੇ ਸ਼ਹਿਰ ਵਿਚ ਸਰਗਰਮੀਆਂ ਤੇਜ਼ ਕਰਦਿਆਂ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ । ਇਸੇ ਲੜੀ ਤਹਿਤ ਉਹ ਵਾਰਡ ਨੰਬਰ 35 ਵਿਚ ਪਹੰੁਚੇ ਅਤੇ ਕੌਂਸਲਰ ਸੁਖਵਿੰਦਰ ਕੌਰ ਦੇ ਨਾਲ ਵਾਰਡ ਦੀਆਂ ਹੋਰਨਾਂ ਮਹਿਲਾਵਾਂ ਨਾਲ ਵਾਰਡ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਡਾ: ਰਜਿੰਦਰ ਦੇ ਨਾਲ ਮੇਅਰ ਨੀਤਿਕਾ ਭੱਲਾ, ਕੌਂਸਲਰ ਪਾਇਲ ਗਰਗ, ਚੇਅਰਮੈਨ ਗੌਰਵ ਗਰਗ, ਡਾ: ਰੀਮਾ ਸੂਦ, ਡਾ: ਨਵੀਨ ਸੂਦ , ਕੌਂਸਲਰ ਜਸਵਿੰਦਰ ਸਿੰਘ ਛਿੰਦਾ ਬਰਾੜ, ਗੱਗੀ, ਜਗਦੀਪ ਜੱਗੂ ਆਦਿ ਤੋਂ ਇਲਾਵਾ ‘ਟੀਮ ਹਰਜੋਤ’ ਦੇ ਸਰਗਰਮ ਮੈਂਬਰ ਹਾਜ਼ਰ ਸਨ। ਇਸ ਮੌਕੇ ਡਾ: ਰਜਿੰਦਰ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਨੇ ਵਿਧਾਇਕ ਬਣਨ ਉਪਰੰਤ ਮੋਗਾ ਹਲਕੇ ਦੀ ਨਕਸ਼ ਨੁਹਾਰ ਪੂਰੀ ਤਰਾਂ ਬਦਲ ਦਿੱਤੀ ਹੈ । ਉਹਨਾਂ ਆਖਿਆ ਕਿ ਜਿੱਥੇ ਹਲਕੇ ਵਿਚ ਨਵੇਂ ਪਾਰਕ ਤਾਮੀਰ ਹੋਏ ਹਨ ਉੱਥੇ ਪਾਰਕਾਂ ਵਿਚ ਜਿੰਮ ਵੀ ਸਥਾਪਿਤ ਕਰ ਦਿੱਤੇ ਗਏ ਹਨ। ਡਾ: ਰਜਿੰਦਰ ਨੇ ਆਖਿਆ ਕਿ ਮੇਨ ਬਜ਼ਾਰ, ਵੱਖ ਵੱਖ ਵਾਰਡਾਂ ਦੀਆਂ ਗਲੀਆਂ ਅਤੇ ਿਕ ਰੋਡ ਪੂਰੀ ਤਰਾਂ ਬਣ ਚੁੱਕੇ ਹਨ ਜਿਹਨਾਂ ਦੇ ਬਣਨ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਉਹਨਾਂ ਆਖਿਆ ਕਿ ਇਸ ਦੇ ਨਾਲ ਹੀ ਮੁੱਖ ਸੜਕਾਂ ਦੇ  ਨਾਲ ਨਾਲ ਇੰਟਰਲਾਕ ਟਾਈਲਾਂ ਵੀ ਲਗਾਈਆਂ ਜਾ ਰਹੀਆਂ ਹਨ ਤਾਂ ਕਿ ਪੈਦਲ ਚੱਲਣ ਵਾਲਿਆਂ ਨੂੰ ਵੀ ਰਾਹਤ ਮਿਲ ਸਕੇ। ਉਹਨਾਂ ਸਪੱਸ਼ਟ ਆਖਿਆ ਕਿ ਜੰਗੀ ਪੱਧਰ ’ਤੇ ਚੱਲ ਰਹੇ ਵਿਕਾਸ ਦੌਰਾਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰ ਵਾਰਡ ਦਾ ਵਿਕਾਸ ਮੁਕੰਮਲ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗੇ ਦੀ ਕੀਤੀ ਜਾ ਰਹੀ ਕਾਇਆ ਕਲਪ ਲਈ ਲੋਕ ਉਹਨਾਂ ਨੂੰ ਸਹਿਯੋਗ ਦੇਣ ।