ਡਾ: ਰਜਿੰਦਰ ਨੇ ਡੇਰਾ ਝਿੜੀ ਸਾਹਿਬ ਵਿਖੇ ਸ਼੍ਰੀਮਾਨ 1008 ਪਰਮ ਤਪੱਸਵੀ ਸੰਤ ਬਾਬਾ ਤੋਤਾ ਰਾਮ ਮਹਾਰਾਜ ਦੀ 55ਵੀਂ ਸਾਲਾਨਾ ਬਰਸੀ ਦੇ ਸਮਾਗਮਾਂ ‘ਚ ਕੀਤੀ ਸ਼ਿਰਕਤ
* ਸੰਤਾਂ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਅਜਿਹੇ ਸਮਾਗਮਾਂ ‘ਚ ਸ਼ਮੂਲੀਅਤ ਕਰਨ ਨਾਲ ਮਨ ਨੂੰ ਅਗਮੀਂ ਸ਼ਾਂਤੀ ਮਿਲਦੀ ਹੈ : ਡਾ: ਰਜਿੰਦਰ ਕੌਰ
ਮੋਗਾ,11 ਨਵੰਬਰ (ਜਸ਼ਨ): ਮੋਗਾ ਦੇ ਪਿੰਡ ਚੂੜਚੱਕ ਦੇ ਡੇਰਾ ਝਿੜੀ ਸਾਹਿਬ ਵਿਖੇ ਸ਼੍ਰੀਮਾਨ 1008 ਪਰਮ ਤਪੱਸਵੀ ਸੰਤ ਬਾਬਾ ਤੋਤਾ ਰਾਮ ਮਹਾਰਾਜ ਦੀ 55ਵੀਂ ਸਾਲਾਨਾ ਬਰਸੀ ਦੇ ਸਮਾਗਮਾਂ ‘ਚ ਹਾਜ਼ਰੀ ਭਰਨ ਪਹੁੰਚੇ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਕੌਰ ਨੇ ਆਖਿਆ ਕਿ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਅਜਿਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਨਾਲ ਮਨ ਨੂੰ ਅਗਮੀਂ ਸ਼ਾਂਤੀ ਮਿਲਦੀ ਹੈ । ਉਹਨਾਂ ਆਖਿਆ ਕਿ ਧੰਨ ਹਨ ਇਹ ਮਹਾਨ ਰੂਹਾਂ ਜਿਹਨਾਂ ਦੀ ਪਵਿੱਤਰ ਯਾਦ ਨੂੰ ਸਮੋਈ ਬੈਠੀ ਸਗੰਤ ਅੱਜ ਵੀ ਉਹਨਾਂ ਨੂੰ ਸਿਰਫ਼ ਯਾਦ ਹੀ ਨਹੀਂ ਕਰਦੀ ਬਲਕਿ ਮਨੁੱਖਤਾ ਨੂੰ ਪ੍ਰਮਾਤਮਾਂ ਦੇ ਚਰਨਾ ਨਾਲ ਜੋੜੀ ਰੱਖਣ ਲਈ ਮਿਲ ਬੈਠ ਕੇ ਵਾਹਿਗੁਰੂ ਦਾ ਨਾਮ ਉਚਾਰਦੀ ਹੈ। ਇਸ ਮੌਕੇ ਡਾ: ਰਜਿੰਦਰ ਨੇ ਡੇਰਾ ਝਿੜੀ ਸਾਹਿਬ ਵੱਲੋਂ ਲਗਾਏ ਅੱਖਾਂ ਦੇ ਕੈਂਪ ਦਾ ਉਦਘਾਟਨ ਕੀਤਾ । ਇਸ ਮੌਕੇ ਉਹਨਾਂ ਨਾਲ ਚੇਅਰਮੈਨ ਰਾਕੇਸ਼ ਕਿੱਟਾ, ਦਰਸ਼ਨ ਸਿੰਘ ਖੇਲ੍ਹਾ, ਕੌਂਸਲਰ ਗੁਰਪ੍ਰੀਤ ਸੱਚਦੇਵਾ, ਦਮਨ ਸਿੰਘ ਅਤੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਡੇਰਾ ਝਿੜੀ ਸਾਹਿਬ ਦੇ ਮੁੱਖ ਸੇਵਾਦਾਰ ਮਹੰਤ ਨਿਰਵਾਣ ਸ਼ੁੱਧ ਮੁਨੀ ਜੀ ਨੇ ਅਤੇ ਉਥੋਂ ਦੀ ਸੰਗਤ ਨੇ ਡਾ: ਰਜਿੰਦਰ ਕੌਰ ਦਾ ਸਤਿਕਾਰ ਕਰਦਿਆਂ ਉਹਨਾਂ ਨੂੰ ਜੀ ਆਇਆਂ ਕਿਹਾ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਡਾ: ਰਜਿੰਦਰ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ।