ਗੋਪਅਸ਼ਟਮੀਂ ਪੁਰਬ ’ਤੇ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ ਰਜਿੰਦਰ ਨੇ ਕੀਤੀ ਗਊ ਪੂਜਾ

*33 ਕਰੋੜ ਦੇਵੀ ਦੇਵਤਿਆਂ ਦੇ ਵਾਸ ਵਾਲੀ ਗਊ ਮਾਤਾ ਦੀ ਪੂਜਾ ਨਾਲ ਸਭ ਫ਼ਲ ਮਿਲਦੇ ਨੇ: ਡਾ: ਰਜਿੰਦਰ  
ਮੋਗਾ, 11 ਨਵੰਬਰ  (ਜਸ਼ਨ): ਅੱਜ ਸਮੁੱਚੇ ਭਾਰਤ ਵਿਚ ਮਨਾਈ ਗਈ ਗੋਪਅਸ਼ਟਮੀਂ ਪ੍ਰਤੀ ਸ਼ਰਧਾਲੂਆਂ ਵਿਚ ਵਿਸ਼ੇਸ਼ ਉਤਸ਼ਾਹ ਦੇਖਿਆ ਗਿਆ। ਇਸੇ ਲੜੀ ਤਹਿਤ ਗੋਪਅਸ਼ਟਮੀਂ ਦਾ ਪਵਿੱਤਰ ਦਿਹਾੜਾ ਮਨਾਉਂਦਿਆਂ ਗਊ ਪੂਜਨ ਲਈ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਨੇ ਚੜਿਕ ਰੋਡ ਵਾਲੀ  ਗਊਸ਼ਾਲਾ ਦਾ ਦੌਰਾ ਕੀਤਾ ਅਤੇ ਗਊ ਮਾਤਾ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਹਨਾਂ ਨਾਲ ਮੇਅਰ ਨੀਤਿਕਾ ਭੱਲਾ, ਦੀਪਕ ਭੱਲਾ, ਕੌਂਸਲਰ ਛਿੰਦਾ ਬਰਾੜ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਪਾਇਲ ਗਰਗ , ਚੇਅਰਮੈਨ ਗੌਰਵ ਗਰਗ, ਕੌਂਸਲਰ ਡਾ: ਰੀਮਾ ਸੂਦ,ਕੌਂਸਲਰ ਸੁਖਵਿੰਦਰ ਕੌਰ  ਅਤੇ ਜਗਦੀਪ ਜੱਗੂ ਆਦਿ ਨੇ ਵੀ ਗਊ ਪੂਜਨ ਵਿਚ ਹਿੱਸਾ ਲਿਆ।

ਇਸ ਮੌਕੇ ਡਾ: ਰਜਿੰਦਰ ਨੇ ਭਗਵਾਨ ਕਿ੍ਰਸ਼ਨ ਦੀ ਪੂਜਾ ਅਰਚਨਾ ਕਰਨ ਉਪਰੰਤ ਗਊ ਮਾਤਾ ਨੂੰ ਚੁਨਰੀ ਭੇਂਟ ਕਰਨ ਉਪਰੰਤ ਮੌਲੀ ਨਾਲ ਸਜਾਉਂਦਿਆਂ, ਗਊ ਮਾਤਾ ਦੇ ਪਵਿੱਤਰ ਮੱਥੇ ’ਤੇ ਤਿਲਕ ਵੀ ਸਜਾਇਆ। ਇਸ ਮੌਕੇ  ਡਾ: ਰਜਿੰਦਰ ਨੇ ਆਪਣੇ ਹੱਥੀਂ ਤਿਆਰ ਕੀਤੇ ਪ੍ਰਸ਼ਾਦ ਨਾਲ ਗਊ ਮਾਤਾ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਡਾ: ਰਜਿੰਦਰ ਨੇ ਆਖਿਆ ਕਿ ਭਾਰਤੀ ਸੰਸਿਤੀ ਮੁਤਾਬਕ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਸਾਰੇ ਦੇਵੀ ਦੇਵਤਿਆਂ ਦਾ ਵਾਸ ਗਊ ਮਾਤਾ ਦੇ ਅੰਦਰ ਹੁੰਦਾ ਹੈ ਇਸ ਕਰਕੇ ਜੋ ਵੀ ਵਿਅਕਤੀ ਗਊ ਮਾਤਾ ਦੀ ਸੇਵਾ ਅਤੇ ਪੂਜਾ ਕਰਦਾ ਹੈ ਉਸ ਨੂੰ ਸਾਰੇ ਫ਼ਲ ਪ੍ਰਾਪਤ ਹੰੁਦੇ ਹਨ। ਇਸ ਮੌਕੇ ਉਹਨਾਂ ਗਊਸ਼ਾਲਾ ਦਾ ਨਿਰੀਖਣ ਵੀ ਕੀਤਾ ਅਤੇ ਗਊਆਂ ਨੂੰ ਪੱਠੇ ਅਤੇ ਗੁੜ ਵੀ ਖੁਆਇਆ।