ਡਾ: ਰਜਿੰਦਰ ਨੇ ਗੋਧੇਵਾਲਾ ਪਾਰਕ ‘ਚ ਸਥਾਪਿਤ ਓਪਨ ਜਿੰਮ ਦਾ ਕੀਤਾ ਉਦਘਾਟਨ

* ਵਿਕਾਸ ਨੂੰ ਤਰਸਦੇ ਮੋਗਾ ਦੀ ਨਕਸ਼ ਨੁਹਾਰ, ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾ ਸਦਕਾ ਪੂਰੀ ਤਰਾਂ ਬਦਲੀ :ਡਾ: ਰਜਿੰਦਰ
ਮੋਗਾ, 10 ਨਵੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਨਿਰੰਤਰ ਯਤਨਾ ਸਦਕਾ ਮੋਗਾ ਹਲਕੇ ਵਿਚ ਹੋ ਰਹੇ ਬੇਮਿਸਾਲ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਗੋਧੇਵਾਲਾ ਪਾਰਕ ਵਿੱਚ ਓਪਨ ਜਿੰਮ ਸਥਾਪਿਤ ਕੀਤਾ ਗਿਆ। ਜਿੰਮ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਕੌਰ ਨੇ ਆਖਿਆ ਕਿ ਸਮੁੱਚਾ ਪੰਜਾਬ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਲਏ ਜਾ ਰਹੇ ਇਤਿਹਾਸਕ ਫੈਸਲਿਆਂ ਦਾ ਪੂਰੀ ਤਰਾਂ ਕਾਇਲ ਹੋ ਚੁੱਕਾ ਹੈ ਅਤੇ ਪੰਜਾਬ ਦੇ ਲੋਕ ਸ. ਚਰਨਜੀਤ ਸਿੰਘ ਚੰਨੀ ਨੂੰ ਲੋਕ ਆਗੂ ਵਜੋਂ ਆਪਣੀ ਪ੍ਰਵਾਨਗੀ ਦੇ ਚੁੱਕੇ ਹਨ ਅਤੇ ਕਾਂਗਰਸ ਦੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਬਦੌਲਤ ਲੋਕ ਮੁੜ ਤੋਂ ਸੂਬੇ ਦੀ ਸੱਤਾ ਕਾਂਗਰਸ ਦੀ ਸਰਕਾਰ ਨੂੰ ਹੀ ਦੇਣ ਦਾ ਮਨ ਬਣਾਈ ਬੈਠੇ ਹਨ। ਉਹਨਾਂ ਆਖਿਆ ਕਿ ਮੋਗਾ ਹਲਕੇ ਵਿਚ ਵੀ ਬੇਮਿਸਾਲ ਵਿਕਾਸ ਕਾਰਜ ਨੇਪਰੇ ਚੜ੍ਹੇ ਹਨ ਅਤੇ ਪਿੰਡਾਂ ਦੇ ਵਿਕਾਸ ਦੇ ਨਾਲ ਨਾਲ ਪਿਛਲੇ 10 ਸਾਲਾਂ ਤੋਂ ਵਿਕਾਸ ਨੂੰ ਤਰਸਦੇ ਮੋਗਾ ਦੀ ਨਕਸ਼ ਨੁਹਾਰ ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਅਤੇ ਲੋਕਾਂ ਦੇ ਸਹਿਯੋਗ ਸਦਕਾ ਪੂਰੀ ਤਰਾਂ ਬਦਲੀ ਜਾ ਚੁੱਕੀ ਹੈ। 
ਇਸ ਮੌਕੇ ਡਾ. ਰਜਿੰਦਰ ਕੌਰ ਨਾਲ ਮੇਅਰ ਨੀਤਿਕਾ ਭੱਲਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਇੰਚਾਰਜ ਕੁਲਦੀਪ ਸਿੰਘ ਬੱਸੀਆਂ, ਇੰਚਾਰਜ ਗੁਰਸੇਵਕ ਸਿੰਘ ਸਮਰਾਟ, ਕੌਂਸਲਰ ਸੁਖਵਿੰਦਰ ਕੌਰ, ਕੌਂਸਲਰ ਅਰਵਿੰਦਰ ਸਿੰਘ ਕਾਨਪੁਰੀਆ, ਚੇਅਰਮੈਨ ਸੁਰਿੰਦਰ ਸਿੰਘ ਬਾਵਾ, ਗੁੱਲੂ ਵਾਲੀਆ, ਕੌਂਸਲਰ ਗੌਰਵ ਗਰਗ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ ਮਿੰਦੀ, ਲਖਵੀਰ ਸਿੰਘ ਗੈਦੂ, ਡਾ. ਰਾਕੇਸ਼ ਸ਼ਰਮਾ, ਸੁਖਦੇਵ ਪੁਰਬਾ, ਹਰਦੀਪ ਜੰਡੂ, ਗੁਰਮੀਤ ਸਿੰਘ, ਬਲਜਿੰਦਰ ਸਿੰਘ ਫਿੰਡੀ,ਖੁਸ਼ਪ੍ਰੀਤ ਹੈਪੀ, ਸੰਦੀਪ ਸਿੰਘ, ਰਵਿੰਦਰ ਸਿੰਘ ਨੈਸਲੇ, ਕੁਲਵੰਤ ਸਿੰਘ ਕਾਂਤੀ, ਹਰਵਿੰਦਰ ਸਿੰਘ ਨੈਸਲੇ, ਸਤਵਿੰਦਰ ਸਿੰਘ ਬੱਬੂ ਅਤੇ ਸਰੂਪ ਸਿੰਘ ਮੋਗਾ ਆਦਿ ਹਾਜਰ ਸਨ।