ਚੇਅਰਮੈਨ ਦਵਿੰਦਰ ਪਾਲ ਸਿੰਘ ਅਤੇ ਜਨਰਲ ਸੈਕਟਰੀ ਪਰਮਜੀਤ ਕੌਰ ਦਾ ਕਨੇਡਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ
ਕਨੇਡਾ,10 ਨਵੰਬਰ(ਜਸ਼ਨ) ਪੰਜਾਬ ਭਵਨ ਸਰੀ ਵੱਲੋਂ ਨਾਮਵਰ ਪੰਜਾਬੀ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਦੇ 102 ਜਨਮ ਦਿਵਸ ਉਪਰ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਪੰਜਾਬ ਤੋਂ ਆਏ ਡਾਕਟਰ ਐਸ. ਪੀ. ਸਿੰਘ ਸਾਬਕਾ ਵੀ. ਸੀ. ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੀ ਗਈ। ਦਵਿੰਦਰਪਾਲ ਸਿੰਘ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਡਾਕਟਰ ਸਾਧੂ ਸਿੰਘ, ਰਾਏ ਅਜੀਜ ਉੱਲਾ ਖਾਨ , ਪਰਮਜੀਤ ਕੌਰ ਪੰਮੀ, ਜਰਨੈਲ ਸਿੰਘ ਸੇਖਾ ਅਤੇ ਸੁੱਖੀ ਬਾਠ ਪੰਜਾਬ ਭਵਨ ਸਰੀ ਵੀ ਸਟੇਜ ਤੇ ਸੁਸ਼ੋਭਿਤ ਸਨ।ਸਮਾਗਮ ਦੀ ਸ਼ੁਰੂਆਤ ਜਰਨੈਲ ਸਿੰਘ ਸੇਖਾ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਰੇਡੀਓ ਟੀ. ਵੀ. ਹੋਸਟ ਹਰਪ੍ਰੀਤ ਸਿੰਘ, ਡਾਕਟਰ ਸਾਧੂ ਸਿੰਘ ਅਤੇ ਹੋਰ ਸਾਹਿਤਕਾਰਾਂ ਨੇ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਤੇ ਮੱਸਾ ਸਿੰਘ ਵਿਕਟੋਰੀਆ ਅਤੇ ਦੋ ਹੋਰ ਲੇਖਕਾਂ ਦੀਆਂ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਕਵਿਤਾ ਸੈਕਸ਼ਨ ਵਿੱਚ ਸ਼ਾਇਰ ਇੰਦਰਜੀਤ ਸਿੰਘ ਧਾਮੀ, ਬਲਦੇਵ ਸੀਹਰਾ, ਡਾਕਟਰ ਲਖਵਿੰਦਰ ਗਿੱਲ, ਅੰਮ੍ਰਿਤ ਦੀਵਾਨਾ ਅਤੇ ਪਰਮਜੀਤ ਕੌਰ ਪੰਮੀ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ। ਇਸ ਮੌਕੇ ਤੇ ਸੁੱਖੀ ਬਾਠ ਵੱਲੋਂ ਡਾਕਟਰ ਐਸ. ਪੀ. ਸਿੰਘ, ਸਟੇਟ ਅਵਾਰਡੀ ਦਵਿੰਦਰਪਾਲ ਸਿੰਘ, ਰਾਏ ਅਜੀਜ ਉੱਲਾ, ਜਰਨੈਲ ਸਿੰਘ ਸੇਖਾ ਅਤੇ ਪਰਮਜੀਤ ਕੌਰ ਪੰਮੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਦਵਿੰਦਰਪਾਲ ਸਿੰਘ ਨੇ ਇਸ ਸਨਮਾਨ ਲਈ ਅਤੇ ਪੰਜਾਬੀਅਤ ਦੀ ਸੇਵਾ ਕਰਨ ਲਈ ਸੁੱਖੀ ਬਾਠ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਾਰੇ ਹੀ ਸਾਹਿਤਕਾਰਾਂ ਨੂੰ ਬੇਨਤੀ ਕੀਤੀ ਕਿ ਪੰਜਾਬ ਤੋਂ ਆਏ ਨੌਜਵਾਨ ਬੱਚਿਆਂ ਦਾ ਧਿਆਨ ਰੱਖਿਆ ਜਾਵੇ। ਉਹਨਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਕੁਰਾਹੇ ਪੈਣ ਤੋਂ ਬਚਾਇਆ ਜਾਵੇ। ਇਸ ਸਮਾਗਮ ਵਿੱਚ ਸਰਦਾਰ ਰਜਿੰਦਰ ਸਿੰਘ ਸੋਹੀ, ਪ੍ਰੋਫੈਸਰ ਦਮਨਪ੍ਰੀਤ ਸਿੰਘ, ਦਵਿੰਦਰ ਸਿੱਧੂ, ਹਰਿੰਦਰ ਕੰਡਾ, ਰਜਿੰਦਰ ਸਿੰਘ, ਦਵਿੰਦਰ ਕਵਿਤਾ ਅਤੇ ਕੈਂਬਰੀਆ ਕਾਲਜ ਦੇ ਡਰੈਕਟਰ ਜੇ. ਡੀ. ਕੌੜਾ ਵੀ ਸ਼ਾਮਲ ਸਨ।