ਮੋਗਾ ‘ਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਹੋਇਆ ਨਿੱਘਾ ਸਵਾਗਤ , ਰਾਣਾ ਗੁਰਜੀਤ ਸਿੰਘ ਨੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਵਿਧਾਇਕ ਡਾ: ਹਰਜੋਤ ਕਮਲ ਦੇ ਸੁਭਾਅ ਅਤੇ ਕਾਰਜਸ਼ੈਲੀ ਦੀ ਕੀਤੀ ਰਜਵੀਂ ਤਾਰੀਫ਼

ਮੋਗਾ, 10 ਨਵੰਬਰ (ਜਸ਼ਨ):   ਮੋਗਾ ਦੇ ਰੈਸਟ ਹਾਊਸ ਵਿਖੇ ਬੀਤੀ ਰਾਤ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਪੰਜਾਬ ਦੇ ਸਰਵੇ ਇੰਚਾਰਜ ਕਿ੍ਰਸ਼ਨਾ ਵੇਰੂ ਭੱਲਾ ਨੇ ਹਲਕਾ ਮੋਗਾ ਦੇ ਆਗੂਆਂ ਅਤੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੋਗਾ ਦੇ ਰੈਸਟ ਹਾਊਸ ਪੁੱਜਣ ’ਤੇ  ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ, ‘ਟੀਮ ਹਰਜੋਤ’  ਅਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦਾ ਮੋਗਾ ਪਹੁੰਚਣ ’ਤੇ ਬੁੱਕੇ ਭੇਂਟ ਕਰਦਿਆਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਹਲਕਾ ਮੋਗਾ ਦੇ ਕਾਂਗਰਸੀ ਆਗੂਆਂ ਨੇ ਰਾਣਾ ਗੁਰਜੀਤ ਸਿੰਘ ਸਾਹਮਣੇ ਦਿਲ ਖੋਲ੍ਹ ਕੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਡਾ: ਹਰਜੋਤ ਕਮਲ ਦੀ ਕਾਰਜਸ਼ੈਲੀ ਦੀ ਰੱਜ ਕੇ ਸ਼ਲਾਘਾ ਕੀਤੀ।
ਇਸ ਮੌਕੇ ਸ. ਰਾਣਾ ਗੁਰਜੀਤ ਸਿੰਘ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਸ. ਚੰਨੀ ਦੀ ਅਗਵਾਈ ‘ਚ ਨਿੱਤ ਦਿਨ ਲਏ ਜਾ ਰਹੇ ਲੋਕ ਹਿਤੂ ਫੈਸਲਿਆਂ ਦੀ ਚੁਫ਼ੇਰਿਓਂ ਸ਼ਲਾਘਾ ਹੋ ਰਹੀ ਹੈ। ਉਹਨਾਂ ਆਖਿਆ ਕਿ ਮੋਗਾ ਲਈ ਪੈਸੇ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਡਾ: ਹਰਜੋਤ ਦੇ ਕਹਿਣ ’ਤੇ ਨਵੇਂ ਵਿਕਾਸ ਪ੍ਰੌਜੈਕਟ ਵੀ ਆਰੰਭੇ ਜਾਣਗੇ ਅਤੇ ਚੱਲ ਰਹੇ ਪ੍ਰੌਜੈਕਟਾਂ ਲਈ ਜੇ ਕੋਈ ਲੋੜ ਹੋਈ ਤਾਂ ਉਹਨਾਂ ਲਈ ਵੀ ਗਰਾਂਟਾਂ ਦੀ ਕਮੀਂ ਨਹੀਂ ਆਉਣ ਦੇਵਾਂਗੇ ਕਿਉਂਕਿ ਵਿਕਾਸ ਸਬੰਧੀ ਗੱਲਾਂ ਨਿੱਕੀਆਂ ਹੁੰਦੀਆਂ ਨੇ ਪਰ ਇਹਨਾਂ ਦੇ ਅਸਰ ਦੂਰਰਸੀ ਹੁੰਦੇ ਹਨ। ਉਹਨਾਂ ਆਖਿਆ ਕਿ ਸਰਕਾਰ ਦਾ ਰਾਜਧਰਮ ਹੀ ਲੋਕ ਸੇਵਾ ਕਰਨਾ ਹੁੰਦਾ ਹੈ। ਉਹਨਾਂ ਆਖਿਆ ਕਿ ਚਰਨਜੀਤ ਸਿੰਘ ਚੰਨੀ ਅਜਿਹੀ ਸ਼ਖਸੀਅਤ ਦੀ ਮਾਲਕ ਹਨ ਜਿਹੜੇ ਹਰ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ਨਾਲ ਮੀਟਿੰਗਾਂ ਹੀ ਨਹੀਂ ਕਰ ਰਹੇ ਬਲਕਿ ਉਹ ਹਰ ਹਲਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਸੰਭਵ ਯਤਨ ਵੀ ਕਰ ਰਹੇ ਹਨ।
ਉਹਨਾਂ ਆਖਿਆ ਕਿ ਮੁੱਖ ਮੰਤਰੀ ਸ. ਚੰਨੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਨਤਾ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੀ ਤਾਕੀਦ ਕੀਤੀ ਹੈ ਜਿਸ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਪਰਿਕਰਣ ਜ਼ੋਰਾਂ ’ਤੇ ਚੱਲ ਰਿਹਾ ਹੈ।
ਇਸ ਮੌਕੇ ਡਾ: ਰਜਿੰਦਰ ਨੇ ਰਾਣਾ ਗੁਰਜੀਤ ਸਿੰਘ ਨੂੰ ਦੱਸਿਆ ਕਿ ਮੋਗਾ ਹਲਕੇ ‘ਚ ਵਿਧਾਇਕ ਡਾ: ਹਰਜੋਤ ਕਮਲ ਦੀ ਨਿਗਰਾਨੀ ਹੇਠ ਵਿਕਾਸ ਕਾਰਜ ਨਿਰੰਤਰ ਚੱਲ ਰਹੇ ਹਨ ਅਤੇ ਹਲਕੇ ਦੇ ਪਿੰਡਾਂ ਦੀ ਨਕਸ਼ ਨੁਹਾਰ ਪੂਰੀ ਤਰਾਂ ਬਦਲ ਚੁੱਕੀ ਹੈ। ਉਹਨਾਂ ਦੱਸਿਆ ਕਿ ਸ਼ਹਿਰਾਂ ਦੇ ਵੱਖ ਵੱਖ ਵਾਰਡਾਂ ਵਿਚ ਵੀ ਪੱਕੀਆਂ ਗਲੀਆਂ, ਸਟਰੀਟ ਲਾਈਟਾਂ ਅਤੇ ਪੀਣ ਵਾਲੇ ਪਾਣੀ ਲਈ ਨਵੇਂ ਬੋਰ ਵੈੱਲ ਤਾਮੀਰ ਕੀਤੇ ਗਏ ਹਨ ਜਿਸ ਨਾਲ ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਹੱਲ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਵਿਧਾਇਕ ਡਾ: ਹਰਜੋਤ ਕਮਲ, ਮੇਅਰ ਨੀਤਿਕਾ ਭੱਲਾ ਅਤੇ ‘ਟੀਮ ਹਰਜੋਤ’ ਦੇ ਮੈਂਬਰ ਪੂਰੀ ਦਿ੍ਰੜਤਾ ਨਾਲ ਆਪਣੇ ਆਪਣੇ ਖੇਤਰਾਂ ਵਿਚ ਹੋਣ ਵਾਲੇ ਕੰਮਾਂ ਨੂੰ ਕਰਵਾ ਕੇ ਮੋਗਾ ਦੇ ਲੋਕਾਂ ਨੂੰ ਹਰ ਸਮੱਸਿਆ ਤੋਂ ਨਿਜਾਤ ਦਿਵਾ ਰਹੇ ਹਨ ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕਿ੍ਰਸ਼ਨਾ ਅਲਾਵਾਰੂ ਜੁਆਇੰਟ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਇੰਚਾਰਜ ਇੰਡੀਅਨ ਯੂਥ ਕਾਂਗਰਸ ਨੇ ਆਖਿਆ ਕਿ ਕਾਂਗਰਸ ਦੀਆਂ ਨੀਤੀਆਂ ਮੁਤਾਬਕ ਨਾ ਸਿਰਫ਼ ਬਿਜਲੀ , ਪਾਣੀ ਅਤੇ ਤੇਲ ਕੀਮਤਾਂ ਲੋਕਾਂ ਦੀ ਪਹੁੰਚ ਵਿਚ ਲਿਆਂਦੀਆਂ ਗਈਆਂ ਨੇ ਬਲਕਿ ਸ਼ਗਨ ਸਕੀਮ ਅਤੇ ਪੈਨਸ਼ਨ ਸਕੀਮਾਂ ’ਤੇ ਵੀ ਭਰਪੂਰ ਕੰਮ ਕੀਤਾ ਗਿਆ ਹੈ ਜਿਸ ਨਾਲ ਹਰ ਵਰਗ ਦੇ ਲੋਕਾਂ ਦਾ ਜਿਉਣਾ ਸੁਖਾਲਾ ਹੋਇਆ ਹੈ। ਉਹਨਾਂ ਆਖਿਆ ਕਿ ਉਹ ਅੱਜ ਵਰਕਰਾਂ ਨੂੰ ਵੱਡੀ ਗਿਣਤੀ ਵਿਚ ਦੇਖ ਕੇ ਬੇਹੱਦ ਖੁਸ਼ ਹਨ ਪਰ ਇਹ ਵਰਕਰ ਨਹੀਂ ਸਗੋਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਹਨ ਅਤੇ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਇਸੇ ਪਰਿਵਾਰ ਦੀ ਉਡਾਨ ਨਾਲ ਕਾਂਗਰਸ 2022 ਵਿਚ ਦੁਬਾਰਾ ਫਿਰ ਸਰਕਾਰ ਬਣਾ ਕੇ ਲੋਕਾਂ ਦੀ ਇਸੇ ਤਰਾਂ ਸੇਵਾ ਕਰੇਗੀ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਰਵਿੰਦਰ ਸਿੰਘ ਰਵੀ ਗਰੇਵਾਲ, ਮੇਅਰ ਨੀਤਿਕਾ ਭੱਲਾ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ, ਚੇਅਰਮੈਨ ਰਾਕੇਸ਼ ਕਿੱਟਾ, ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ, ਆੜ੍ਹਤੀਆ ਐਸੋਸੀਏਸ਼ਨ ਸਬਜ਼ੀ ਮੰਡੀ ਦੇ ਪ੍ਰਧਾਨ ਸਰਵਜੀਤ ਸਿੰਘ ਹਨੀ ਸੋਢੀ, ਉਪਿੰਦਰ ਗਿੱਲ, ਸਾਬਕਾ ਐੱਸ ਪੀ ਮੁਖਤਿਆਰ ਸਿੰਘ, ਸਿਟੀ ਪ੍ਰਧਾਨ ਜਤਿੰਦਰ ਅਰੋੜਾ, ਸ਼ਹਿਰੀ ਪ੍ਰਧਾਨ ਕਮਲਜੀਤ ਕੌਰ, ਵਾਈਸ ਚੇਅਰਮੈਨ ਸੀਰਾ ਲੰਢੇਕੇ, ਚੇਅਰਮੈਨ ਸੁਰਿੰਦਰ ਸਿੰਘ ਗੋਗੀ ਦੌਧਰੀਆ, ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦੀਸ਼ਾ ਬਰਾੜ, ਦੀਪਕ ਭੱਲਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਰਵਿੰਦਰ ਸਿੰਘ ਰਾਜੂ ਲੰਢੇਕੇ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਪਾਇਲ ਗਰਗ, ਕੌਂਸਲਰ ਲਖਵੀਰ ਸਿੰਘ ਲੱਖਾ ਦੁੱਨੇਕੇ, ਕੌਂਸਲਰ ਜਸਵਿੰਦਰ ਸਿੰਘ ਛਿੰਦਾ ਬਰਾੜ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ, ਜੱਗਾ ਪੰਡਿਤ, ਕੁਲਦੀਪ ਸਿੰਘ ਬੱਸੀਆਂ,ਵਾਰਡ ਇੰਚਾਰਜ ਭਾਨੂੰ ਪ੍ਰਤਾਪ,ਸਰਪੰਚ ਹਰਦੇਵ ਸਿੰਘ ਲੰਢੇਕੇ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਵਿਜੇ ਖੁਰਾਣਾ, ਬਾਲਮੀਕ ਸਭਾ ਦੇ ਚੇਅਰਮੈਨ ਅਤੇ ਭਾਵਾਧਸ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਨਰੇਸ਼ ਡੁਲਗਚ, ਪ੍ਰਧਾਨ ਸ਼ੰਮੀ ਬੋਹਤ, ਚੇਅਰਮੈਨ ਰਾਜੂ ਸਹੋਤਾ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਨਰਿੰਦਰ ਬਾਲੀ, ਕੌਂਸਲਰ ਕੁਸਮ ਬਾਲੀ, ਕੌਂਸਲਰ ਗੌਰਵ ਗਰਗ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਮੋਗਾ ਸ਼ਹਿਰੀ, ਸੀਨੀਅਰ ਕਾਂਗਰਸੀ ਆਗੂ ਜੁਗਰਾਜ ਸਿੰਘ ਜੱਗਾ ਰੌਲੀ, ਡਾ: ਨਵੀਨ ਸੂਦ, ਕੌਂਸਲਰ ਡਾ: ਰੀਮਾ ਸੂਦ, ਕੌਂਸਲਰ ਕਸ਼ਮੀਰ ਸਿੰਘ ਲਾਲਾ, ਗੁਰਸੇਵਕ ਸਿੰਘ ਸਮਰਾਟ, ਗੁੱਲੂ ਆਹਲੂਵਾਲੀਆ, ਜਗਦੀਪ ਜੱਗੂ, ਵਾਰਡ ਇੰਚਾਰਜ ਅਜੇ ਕੁਮਾਰ, ਨਿਰਮਲ ਬੂਲਟ , ਦਮਨ ਸਿੰਘ, ਪ੍ਰਧਾਨ ਗੁਰਜੰਟ ਸਿੰਘ ਦੌਲਤਪੁਰਾ, ਸੁਖਵਿੰਦਰ ਆਜਾਦ, ਰਿੰਕਲ ਗੁਪਤਾ, ਨੀਤੂ ਗੁਪਤਾ, ਕੌਂਸਲਰ ਕੁਲਵਿੰਦਰ ਸਿੰਘ, ਕੌਂਸਲਰ ਜਸਪ੍ਰੀਤ ਸਿੰਘ, ਕੌਂਸਲਰ ਬੂਟਾ ਸਿੰਘ, ਕੌਂਸਲਰ ਤੀਰਥ ਰਾਮ, ਦੀਪੂ ਸਹੋਤਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਹਲਕੇ ਦੇ ਕਾਂਗਰਸੀ ਆਗੂ ਹਾਜਰ ਸਨ।